ਪੜਚੋਲ ਕਰੋ

ਵੇਖ ਲਓ ਇੰਸਪੈਕਟਰ ਦਾ ਹਾਲ, ਡਿਊਟੀ ਦੌਰਾਨ ਸੁੱਤਾ ਰਿਹਾ ਡੂੰਘੀ ਨੀਂਦ, ਚੋਰਾਂ ਨੇ ਚੋਰੀ ਕਰ ਲਿਆ ਰਿਵਾਲਵਰ

ਇੰਸਪੈਕਟਰ ਸਾਬ੍ਹ ਆਪਣੀ ਸਰਕਾਰੀ ਰਿਵਾਲਵਰ ਦੀ ਰਾਖੀ ਨਾ ਕਰ ਸਕੇ। ਉਹ ਗੂੜੀ ਨੀਂਦ ਸੌਂਦੇ ਰਹੇ ਅਤੇ ਕਿਸੇ ਨੇ ਉਨ੍ਹਾਂ ਦਾ ਰਿਵਾਲਵਰ ਚੋਰੀ ਕਰ ਲਿਆ। ਰਿਵਾਲਵਰ ਤੋਂ ਇਲਾਵਾ ਉਨ੍ਹਾਂ ਦਾ ਮੋਬਾਈਲ ਅਤੇ ਘੜੀ ਵੀ ਚੋਰਾਂ ਨੇ ਚੋਰੀ ਕਰ ਲਈ।

ਮੈਨਪੁਰੀ: ਇੰਸਪੈਕਟਰ ਸਾਬ੍ਹ ਆਪਣੀ ਸਰਕਾਰੀ ਰਿਵਾਲਵਰ ਦੀ ਰਾਖੀ ਨਾ ਕਰ ਸਕੇ। ਉਹ ਗੂੜੀ ਨੀਂਦ ਸੌਂਦੇ ਰਹੇ ਤੇ ਕਿਸੇ ਨੇ ਉਨ੍ਹਾਂ ਦਾ ਰਿਵਾਲਵਰ ਚੋਰੀ ਕਰ ਲਿਆ। ਰਿਵਾਲਵਰ ਤੋਂ ਇਲਾਵਾ ਉਨ੍ਹਾਂ ਦਾ ਮੋਬਾਈਲ ਤੇ ਘੜੀ ਵੀ ਚੋਰਾਂ ਨੇ ਚੋਰੀ ਕਰ ਲਈ। ਸਵੇਰੇ ਜਦੋਂ ਸੂਚਨਾ ਮਿਲੀ ਤਾਂ ਇੰਸਪੈਕਟਰ ਸਾਬ੍ਹ ਦੇ ਹੋਸ਼ ਉੱਡ ਗਏ। ਘਟਨਾ ਦੇ ਆਧਾਰ 'ਤੇ ਕਰਹਲ ਪੁਲਿਸ ਨੇ ਅਣਪਛਾਤੇ ਚੋਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਐਸਪੀ ਨੇ ਮਾਮਲੇ ਦੀ ਜਾਂਚ ਸੀਓ ਕਰਹਲ ਨੂੰ ਸੌਂਪ ਦਿੱਤੀ ਹੈ। ਇੰਸਪੈਕਟਰ 'ਤੇ ਵੀ ਮੁਅੱਤਲੀ ਦੀ ਕਾਰਵਾਈ ਦੀ ਤਲਵਾਰ ਲਟਕ ਗਈ ਹੈ।

ਘਟਨਾ ਸੋਮਵਾਰ ਸਵੇਰੇ ਤੜਕੇ ਵਾਪਰੀ। ਉੱਤਰ ਪ੍ਰਦੇਸ਼ ਦੇ ਕਸਬਾ ਕਰਹਾਲ ਥਾਣਾ ਸਦਰ 'ਚ ਸਥਿੱਤ ਚੌਕੀ 'ਚ ਤਾਇਨਾਤ ਇੰਸਪੈਕਟਰ ਅਨਿਲ ਕੁਮਾਰ ਬੀਤੀ ਰਾਤ ਗਸ਼ਤ ਕਰ ਰਹੇ ਸਨ ਤੇ ਤੜਕੇ ਲਗਭਗ 3 ਵਜੇ ਕਸਬਾ ਕਰਹਲ 'ਚ ਸਥਿੱਤ ਚੌਕੀ 'ਚ ਆਪਣੇ ਕਮਰੇ ਅੰਦਰ ਜਾ ਕੇ ਸੌਂ ਗਏ। ਜਿਵੇਂ ਹੀ ਉਹ ਸੁੱਤੇ ਤਾਂ ਅਣਪਛਾਤੇ ਚੋਰ ਘਰ ਅੰਦਰ ਦਾਖਲ ਹੋ ਗਏ ਅਤੇ ਇੰਸਪੈਕਟਰ ਦਾ ਸਰਕਾਰੀ ਰਿਵਾਲਵਰ, ਮੋਬਾਈਲ ਅਤੇ ਇੱਕ ਘੜੀ ਚੋਰੀ ਕਰ ਕੇ ਫ਼ਰਾਰ ਹੋ ਗਏ। ਸਵੇਰੇ ਜਦੋਂ ਇੰਸਪੈਕਟਰ ਦੀ ਨੀਂਦ ਖੁੱਲ੍ਹੀ ਤਾਂ ਰਿਵਾਲਵਰ, ਮੋਬਾਈਲ ਨਾ ਮਿਲਣ 'ਤੇ ਉਹ ਘਬਰਾ ਗਿਆ ਅਤੇ ਉਨ੍ਹਾਂ ਨੇ ਥਾਣਾ ਇੰਚਾਰਜ ਨਰਿੰਦਰ ਸਿੰਘ ਨੂੰ ਸੂਚਨਾ ਦਿੱਤੀ।

ਘਟਨਾ ਦੀ ਸੂਚਨਾ ਮਿਲਦੇ ਹੀ ਐਸਪੀ ਕਮਲੇਸ਼ ਕੁਮਾਰ ਦੀਕਸ਼ਿਤ ਥਾਣਾ ਸਦਰ ਪੁੱਜੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਇਸ ਘਟਨਾ ਲਈ ਇੰਸਪੈਕਟਰ ਨੂੰ ਤਾੜਨਾ ਕੀਤੀ ਅਤੇ ਜਾਂਚ ਸੀਓ ਅਸ਼ੋਕ ਕੁਮਾਰ ਨੂੰ ਸੌਂਪ ਦਿੱਤੀ। ਖ਼ਾਸ ਗੱਲ ਇਹ ਹੈ ਕਿ ਪੁਲਿਸ ਅਧਿਕਾਰੀ ਦਾ ਰਿਵਾਲਵਰ ਸਰਕਾਰੀ ਰਿਹਾਇਸ਼ 'ਚੋਂ ਚੋਰੀ ਹੋਇਆ ਹੈ। ਯਕੀਨਨ ਚੋਰ ਬਹੁਤ ਹੁਸ਼ਿਆਰ ਹੈ ਜਾਂ ਇਸ ਘਟਨਾ ਦਾ ਕੋਈ ਹੋਰ ਪਹਿਲੂ ਹੈ, ਜੋ ਜਾਂਚ 'ਚ ਸਾਹਮਣੇ ਆਵੇਗਾ। ਫੋਰੈਂਸਿਕ ਮਾਹਿਰਾਂ ਅਤੇ ਡੌਗ ਸਕੁਐਡ ਨੇ ਵੀ ਮੌਕੇ ਦਾ ਮੁਆਇਨਾ ਕੀਤਾ ਹੈ।

ਮੈਨਪੁਰੀ ਦੇ ਐਸਪੀ ਕਮਲੇਸ਼ ਕੁਮਾਰ ਦੀਕਸ਼ਿਤ ਸੂਚਨਾ ਮਿਲਣ ਤੋਂ ਬਾਅਦ ਕਰਹਲ ਥਾਣੇ ਗਏ। ਉਨ੍ਹਾਂ ਕਿਹਾ ਕਿ ਇਹ ਇੰਸਪੈਕਟਰ ਦੀ ਬਹੁਤ ਵੱਡੀ ਲਾਪਰਵਾਹੀ ਹੈ। ਸੀਓ ਦੀ ਰਿਪੋਰਟ ਆ ਰਹੀ ਹੈ। ਇੰਸਪੈਕਟਰ ਨੂੰ ਮੁਅੱਤਲ ਕੀਤਾ ਜਾਵੇਗਾ, ਵਿਭਾਗੀ ਕਾਰਵਾਈ ਵੀ ਕੀਤੀ ਜਾਵੇਗੀ। ਰਿਵਾਲਵਰ ਬਰਾਮਦ ਕਰਨ ਲਈ ਤਿੰਨ ਟੀਮਾਂ ਬਣਾਈਆਂ ਗਈਆਂ ਹਨ।

ਟਾਪ ਹੈਡਲਾਈਨ

Power Tariff Increase: ਆਮ ਜਨਤਾ ਨੂੰ ਲੱਗੇਗਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀ ਹੋਵੇਗੀ ਬਿਜਲੀ, ਜਾਣੋ 200 ਅਤੇ 400 ਯੂਨਿਟਾਂ ਦਾ ਕਿੰਨਾ ਵਧੇਗਾ ਬਿੱਲ? ਬੀਪੀਐਲ ਘਰਾਂ ਲਈ...
ਆਮ ਜਨਤਾ ਨੂੰ ਲੱਗੇਗਾ ਵੱਡਾ ਝਟਕਾ, 1 ਸਤੰਬਰ ਤੋਂ ਮਹਿੰਗੀ ਹੋਵੇਗੀ ਬਿਜਲੀ, ਜਾਣੋ 200 ਅਤੇ 400 ਯੂਨਿਟਾਂ ਦਾ ਕਿੰਨਾ ਵਧੇਗਾ ਬਿੱਲ? ਬੀਪੀਐਲ ਘਰਾਂ ਲਈ...
Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
Big News: ਵੱਡੀ ਵਾਰਦਾਤ, ਕਾਂਗਰਸੀ ਆਗੂ ਦੇ ਪੋਤੇ ਦਾ ਸ਼ਰੇਆਮ ਕਤਲ, ਰਸਤੇ 'ਚ ਘੇਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਪਿੰਡ ‘ਚ ਫੈਲੀ ਦਹਿਸ਼ਤ…
ਵੱਡੀ ਵਾਰਦਾਤ, ਕਾਂਗਰਸੀ ਆਗੂ ਦੇ ਪੋਤੇ ਦਾ ਸ਼ਰੇਆਮ ਕਤਲ, ਰਸਤੇ 'ਚ ਘੇਰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ, ਪਿੰਡ ‘ਚ ਫੈਲੀ ਦਹਿਸ਼ਤ…
1 ਸਤੰਬਰ ਤੋਂ ਹੋਵੇਗਾ ਵੱਡਾ ਬਦਲਾਅ! ਅੰਤਰਰਾਸ਼ਟਰੀ ਯਾਤਰੀਆਂ ਨੂੰ ਨਹੀਂ ਪਵੇਗੀ ਫਿਜ਼ੀਕਲ ਬੋਰਡਿੰਗ ਪਾਸ ਦੀ ਲੋੜ
1 ਸਤੰਬਰ ਤੋਂ ਹੋਵੇਗਾ ਵੱਡਾ ਬਦਲਾਅ! ਅੰਤਰਰਾਸ਼ਟਰੀ ਯਾਤਰੀਆਂ ਨੂੰ ਨਹੀਂ ਪਵੇਗੀ ਫਿਜ਼ੀਕਲ ਬੋਰਡਿੰਗ ਪਾਸ ਦੀ ਲੋੜ

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Earthquake News: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; ਇਨ੍ਹਾਂ ਇਲਾਕਿਆਂ 'ਚ ਲਗਾਤਾਰ ਦੋ ਵਾਰ 4.3 ਅਤੇ 4.2 ਤੀਬਰਤਾ ਨਾਲ ਜ਼ਬਰਦਸਤ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
School Holiday: ਸਕੂਲਾਂ 'ਚ 4 ਦਿਨ ਰਹੇਗੀ ਛੁੱਟੀ, ਬੈਂਕ ਵੀ ਰਹਿਣਗੇ ਬੰਦ, ਇੱਥੇ ਦੇਖੋ ਛੁੱਟੀਆਂ ਦੀ ਲਿਸਟ...
Salman Khan Body Double: ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
ਸਲਮਾਨ ਖਾਨ ਦੇ ਬਾਡੀ ਡਬਲ ਨੂੰ ਆਇਆ ਹਾਰਟ ਅਟੈਕ, ਹੁਣ ਫ਼ਿਲਮ ਦੀ ਸ਼ੂਟਿੰਗ ਕਰਨ ਦੀ ਹਾਲਤ 'ਚ ਨਹੀਂ! ਅਦਾਕਾਰ ਨੇ ਲਿਆ ਇਹ ਫੈਸਲਾ...
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
DA ਦਾ ਇੰਤਜ਼ਾਰ ਕਰ ਰਹੇ ਲੱਖਾਂ ਮੁਲਾਜ਼ਮਾਂ ਦੀ ਵਧੀ ਟੈਨਸ਼ਨ, ਅਦਾਲਤ ਨੇ ਸੁਣਾਇਆ ਆਹ ਫੁਰਮਾਨ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
5500 ਰੁਪਏ ਮਹਿੰਗਾ ਹੋਇਆ ਸੋਨਾ, 15000 ਰੁਪਏ ਵਧੀ ਚਾਂਦੀ; ਬਜ਼ਾਰ 'ਚ ਮਚਾਈ ਹਲਚਲ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਵਾਰਦਾਤ! ਪਤੀ-ਪਤਨੀ ਨੇ ਖਾਧਾ ਜ਼ਹਿਰ, ਪਤਨੀ ਦੀ ਮੌਤ; ਸੁਸਾਈਡ ਨੋਟ 'ਚ ਹੋਇਆ ਵੱਡਾ ਖੁਲਾਸਾ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਵੱਡੀ ਖ਼ਬਰ! ਕਈ ਨਾਮੀਂ ਕਲੱਬਾਂ ਅਤੇ Restaurant ਦੇ ਲਾਇਸੈਂਸ ਸਸਪੈਂਡ, ਖਾਣੇ ਦੇ ਕੋਲ ਮਿਲੇ ਮਰੇ ਹੋਏ ਕਾਕਰੋਚ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
ਚੰਡੀਗੜ੍ਹ 'ਚ ਔਰਤਾਂ ਨੂੰ ਫ੍ਰੀ 'ਚ ਮਿਲੇਗਾ iPhone, ਇਦਾਂ ਕਰੋ ਅਪਲਾਈ; ਪੈਟਰੋਲ ਤੋਂ ਬਾਅਦ ਲੱਗੇਗਾ ਫੋਨ ਦਾ ਲੰਗਰ
Embed widget