Taliban New Government: ਭਆਰਤ ਨੇ ਅਫ਼ਗਾਨਿਸਤਾਨ 'ਚ ਚਾਲਿਬਾਨ ਦੀ ਸਰਕਾਰ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸ਼ਨੀਵਾਰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਾਫ ਕਰ ਦਿੱਤਾ ਕਿ ਉਹ ਤਾਲਿਬਾਨ ਦੀ ਨਵੀਂ ਸਰਕਾਰ ਨੂੰ ਇਕ ਵਿਵਸਥਾ ਤੋਂ ਜ਼ਿਆਦਾ ਕੁਝ ਨਹੀਂ ਮੰਨਦੇ ਤੇ ਉਸ 'ਚ ਵੀ ਸਾਰੇ ਵਰਗਾਂ ਦੇ ਸ਼ਾਮਿਲ ਨਾ ਹੋਣ ਤੋਂ ਫਿਕਰਮੰਦ ਹਨ। ਇਸ ਤੋਂ ਇਲਾਵਾ ਭਾਰਤ ਨੂੰ ਅਫ਼ਗਾਨਿਸਤਾਨ 'ਚ ਮਹਿਲਾਵਾਂ ਤੇ ਘੱਟ ਗਿਣਤੀਆਂ ਦੇ ਹਾਲਾਤ ਨੂੰ ਲੈਕੇ ਖਾਸ ਚਿੰਤਾ ਹੈ।


ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸਾਫ ਤੌਰ 'ਤੇ ਕਿਹਾ ਕਿ ਭਾਰਤ ਚਾਹੁੰਦਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਅੱਤਵਾਦ ਲਈ ਇਸਤੇਮਾਲ ਨਾ ਕੀਤਾ ਜਾਵੇ। ਇਸ ਨੂੰ ਲੈਕੇ ਭਾਰਤ ਨੇ ਆਸਟਰੇਲੀਆ ਤੋਂ ਸੰਯੁਕਤ ਰਾਸ਼ਟਰ ਦੇ 2593 ਬਿੱਲ ਲਾਗੂ ਕਰਨ ਨੂੰ ਲੈਕੇ ਚਰਚਾ ਕੀਤੀ ਹੈ। ਇਸ ਬਿੱਲ ਦੇ ਤਹਿਤ ਕਿਸੇ ਵੀ ਦੇਸ਼ ਨੂੰ ਅੱਤਵਾਦ ਨੂੰ ਬੜਾਵਾ ਦੇਣ ਤੋਂ ਰੋਕਣ 'ਤੇ ਜ਼ੋਰ ਦਿੱਤਾ ਜਾ ਸਕਦਾ ਹੈ।


ਸ਼ਨੀਵਾਰ ਭਾਰਤ ਤੇ ਆਸਟਰੇਲੀਆ ਦੇ ਵਿਚ ਹੋਈ ਦੋ ਪੱਖੀ ਵਾਰਤਾ ਤੋਂ ਬਾਅਦ ਵਿਦੇਸ਼ ਮੰਤਰੀ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਇਸ ਮੀਡੀਆ ਕਾਨਫਰੰਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਆਸਟਰੇਲੀਆ ਦੀ ਵਿਦੇਸ਼ ਮੰਤਰੀ ਮੇਰੀ ਪਾਇਨੇ ਤੇ ਰੱਖਿਆ ਮੰਤਰੀ ਪੀਟਰ ਡਿਊਟਨ ਵੀ ਮੌਜੂਦ ਸਨ।


ਜੈਸ਼ੰਕਰ ਨੇ ਕਿਹਾ ਕਿ ਆਸਟਰੇਲੀਆ ਦੇ ਨਾਲ ਦੋ ਪੱਖੀ ਮੀਟਿੰਗ 'ਚ ਅਫ਼ਗਾਨਿਸਤਾਨ 'ਚ ਡਿਸਪੈਂਨਸ਼ੇਸਨ ਦੇ ਇਨਕਲੁਸਿਵਨੈਸ ਯਾਨੀ ਸਮਾਵੇਸ਼ੀਕਰਨ ਤੇ ਮਹਿਲਾਵਾਂ-ਘੱਟਗਿਣਤੀਆਂ ਦੇ ਹਾਲਾਤ 'ਤੇ ਚਰਚਾ ਹੋਈ।


ਇਸ ਦੌਰਾਨ ਆਸਟਰੇਲੀਆ ਦੀ ਵਿਦੇਸ਼ ਮੰਤਰੀ ਮੇਰੀ ਪਾਇਨੇ ਨੇ ਵੀ ਦੁਹਰਾਇਆ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਅੱਤਵਾਦੀਆਂ ਦੀ ਪੈਦਾਵਰ ਲਈ ਇਸਤੇਮਾਲ ਨਹੀਂ ਕਰਨਾ ਚਾਹੀਦਾ। ਅਫ਼ਗਾਨਿਸਤਾਨ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ।


ਅਫ਼ਗਾਨਿਸਤਾਨ 'ਚ ਮਨੁੱਖੀ ਸਹਾਇਤਾ ਨੂੰ ਲੈਕੇ ਉਨ੍ਹਾਂ ਦੋ ਪੱਖੀ ਮੀਟਿੰਗ' ਚ ਭਾਰਤ ਨਾਲ ਚਰਚਾ ਕੀਤੀ ਹੈ। ਦੱਸ ਦੇਈਏ ਕਿ ਸ਼ਨੀਵਾਰ ਭਾਰਤ ਤੇ ਆਸਟਰੇਲੀਆ ਦੇ ਵਿਚ ਪਹਿਲੀ ਦੋ ਪੱਖੀ ਮੀਟਿੰਗ ਹੋਈ ਯਾਨੀ ਦੋਵਾਂ ਦੇਸ਼ਾਂ ਦੇ ਰੱਖਿਆ ਤੇ ਵਿਦੇਸ਼ ਮੰਤਰੀਆਂ ਨੇ ਇਕ ਚਰਚਾ ਕੀਤੀ। ਦੋਵਾਂ ਦੇਸ਼ਾਂ ਦੇ ਵਿਚ ਪਹਿਲੀ ਦੋ ਪੱਖੀ ਮੀਟਿੰਗ ਰਾਜਧਾਨੀ ਦਿੱਲੀ 'ਚ ਸੰਪੰਨ ਹੋਈ।