ਪੜਚੋਲ ਕਰੋ
Advertisement
ਹਾਥੀ 'ਤੇ ਅੱਗ ਨਾਲ ਬਲਦਾ ਟਾਇਰ ਸੁੱਟਣ ਦੀ ਵੀਡੀਓ ਆਈ ਸਾਹਮਣੇ, ਹੁਣ ਤੱਕ ਦੋ ਗ੍ਰਿਫ਼ਤਾਰ
ਤਾਮਿਲਨਾਡੂ ਦੇ ਜੰਗਲਾਤ ਅਧਿਕਾਰੀਆਂ ਨੇ ਕਿਹਾ ਹੈ ਕਿ ਨੀਲਗਿਰੀ ਦੇ ਮਸਿਨਗੁੜੀ ਵਿਖੇ ਹਾਥੀ ਨੂੰ ਸਾੜਨ ਦੇ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੱਕ ਦੀ ਭਾਲ ਕੀਤੀ ਜਾ ਰਹੀ ਹੈ।
ਤਾਮਿਲਨਾਡੂ ਵਿੱਚ ਇਸ ਘਟਨਾ ਵਿੱਚ ਇੱਕ ਚਾਲੀ ਸਾਲ ਦੇ ਨਰ ਹਾਥੀ ਦੀ ਦੋ ਦਿਨ ਪਹਿਲਾਂ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਤੋਂ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ। ਉਹ ਕੰਨ ਅਤੇ ਪਿੱਠ ਤੋਂ ਸੜਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ।
ਜੰਗਲੀ ਜੀਵਣ ਕਾਰਕੁਨਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਨੇ ਹਾਥੀ 'ਤੇ ਬਲਦਾ ਟਾਇਰ ਸੁੱਟਿਆ ਜਿਸ ਕਾਰਨ ਇਸਦੀ ਮੌਤ ਹੋ ਗਈ। ਤਾਮਿਲਨਾਡੂ ਦੇ ਜੰਗਲਾਤ ਅਧਿਕਾਰੀਆਂ ਨੇ ਕਿਹਾ ਹੈ ਕਿ ਨੀਲਗਿਰੀ ਦੇ ਮਸਿਨਗੁੜੀ ਵਿਖੇ ਹਾਥੀ ਨੂੰ ਸਾੜਨ ਦੇ ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੱਕ ਦੀ ਭਾਲ ਕੀਤੀ ਜਾ ਰਹੀ ਹੈ।
ਇਸ ਸਬੰਧ 'ਚ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਇੱਕ ਬਲਦੀ ਹੋਈ ਚੀਜ਼ ਹਾਥੀ 'ਤੇ ਸੁੱਟਦੀ ਨਜ਼ਰ ਆ ਰਹੀ ਹੈ। ਇਸ ਨਾਲ ਉਸ ਦੇ ਕੰਨ ਅਤੇ ਪਿੱਠ ਵਿਚ ਅੱਗ ਲੱਗੀ ਅਤੇ ਉਹ ਜੰਗਲ ਵੱਲ ਭੱਜ ਰਿਹਾ ਹੈ। ਨੀਲਗਿਰੀ ਦੇ ਮਾਵਾਨੇਲਾ ਤੋਂ ਰੈਮੰਡ ਅਤੇ ਪ੍ਰਸ਼ਾਂਤ ਨਾਂ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅਧਿਕਾਰੀ ਤੀਜੇ ਵਿਅਕਤੀ ਰਿਆਨ ਦੀ ਭਾਲ ਕਰ ਰਹੇ ਹਨ।Barbaric act in Nilgiris, Tamilnadu. An elephant was attacked with a burning tyre, in a private resort, killing the animal. Hope the guilty are punished for this inhumane act of violence. #WA #EveryLifeMatters #SaveWildlife pic.twitter.com/iLJn2yxgdq
— Praveen Angusamy, IFS 🐾 (@PraveenIFShere) January 22, 2021
ਇਹ ਵੀ ਪੜ੍ਹੋ: ਪੰਜਾਬ 'ਚ ਨਵਜੰਮੇ ਮੌਤਾਂ ਦੀ ਗਿਣਤੀ 'ਚ ਆਈ ਕਮੀ, ਸਿਹਤ ਵਿਭਾਗ ਨੇ ਜਾਰੀ ਕੀਤੇ ਅੰਕੜੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement