Tata Steel Steam Leak: ਓਡੀਸ਼ਾ ਦੇ ਢੇਂਕਨਾਲ ਜ਼ਿਲ੍ਹੇ ਦੇ ਮੇਰਾਮੰਡਲੀ ਸਥਿਤ ਟਾਟਾ ਸਟੀਲ ਪਾਵਰ ਪਲਾਂਟ ਵਿੱਚ ਸਟੀਮ ਲੀਕ ਹੋ ਗਈ ਹੈ। ਕਈ ਕਰਮਚਾਰੀਆਂ ਨੂੰ ਕਟਕ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਨੀ ਕੰਟਰੋਲ ਦੀ ਰਿਪੋਰਟ ਮੁਤਾਬਕ ਧਮਾਕੇ 'ਚ ਘੱਟੋ-ਘੱਟ 19 ਲੋਕ ਜ਼ਖਮੀ ਹੋਏ ਹਨ।


ਜਾਂਚ ਕਾਰਜ ਦੌਰਾਨ ਵਾਪਰੀ ਘਟਨਾ ਕਰਕੇ 19 ਲੋਕ ਜ਼ਖ਼ਮੀ ਹੋਏ, ਹਸਪਤਾਲ ਕਰਵਾਇਆ ਦਾਖ਼ਲ


ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੰਗਲਵਾਰ (13 ਜੂਨ) ਦੁਪਹਿਰ 1 ਵਜੇ ਜਾਂਚ ਦੇ ਕੰਮ ਦੌਰਾਨ ਵਾਪਰੀ। ANI ਦੇ ਅਨੁਸਾਰ, ਟਾਟਾ ਸਟੀਲ ਨੇ ਇੱਕ ਬਿਆਨ ਵਿੱਚ ਕਿਹਾ, "ਓਡੀਸ਼ਾ ਦੇ ਢੇਕਨਾਲ ਵਿੱਚ ਟਾਟਾ ਸਟੀਲ ਮੇਰਾਮੰਡਲੀ ਵਰਕਸ ਵਿੱਚ ਸਟੀਮ ਨਿਕਲਣ ਕਰਕੇ ਬੀਐਫਪੀਪੀ2 (BFPP2) ਪਾਵਰ ਪਲਾਂਟ ਵਿੱਚ ਵਾਪਰੀ ਘਟਨਾ ਦੀ ਖ਼ਬਰ ਤੋਂ ਸਾਨੂੰ ਦੁੱਖ ਹੋਇਆ ਹੈ। ਇਸ ਹਾਦਸੇ ਨੇ ਜਾਂਚ ਕਾਰਜ ਦੇ ਦੌਰਾਨ ਅਤੇ ਸਾਈਟ 'ਤੇ ਕੰਮ ਕਰਨ ਵਾਲੇ ਕੁਝ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।"


ਇਹ ਵੀ ਪੜ੍ਹੋ: Punjab News: ਮੋਗਾ 'ਚ ਸ਼ਰੇਆਮ ਗੋਲੀ ਮਾਰ ਕੇ ਸੁਨਿਆਰੇ ਦਾ ਕਤਲ, ਭੜਕਿਆ ਸੁਨਾਰ ਮੰਡਲ, ਪੰਜਾਬ 'ਚ ਦੁਕਾਨਾਂ ਕੀਤੀਆਂ ਬੰਦ


ਹਾਦਸੇ ਦੀ ਜਾਂਚ ਕਰੇਗੀ ਕੰਪਨੀ


ਕੰਪਨੀ ਨੇ ਕਿਹਾ ਕਿ ਪਲਾਂਟ ਦੇ ਅਹਾਤੇ ਨੂੰ ਘੇਰ ਲਿਆ ਗਿਆ ਹੈ ਅਤੇ ਐਮਰਜੈਂਸੀ ਸੇਵਾਵਾਂ ਨੂੰ ਸਰਗਰਮ ਕਰ ਦਿੱਤਾ ਗਿਆ ਹੈ। ਟਾਟਾ ਸਟੀਲ ਨੇ ਕਿਹਾ ਕਿ ਉਸ ਨੇ ਪ੍ਰਭਾਵਿਤ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਹੈ ਅਤੇ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਇਸ ਕਾਰਨ ਅੰਦਰੂਨੀ ਜਾਂਚ ਸ਼ੁਰੂ ਕੀਤੀ ਜਾਵੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: ਡਗਮਗਾਉਂਦੀ ਕਾਨੂੰਨ ਵਿਵਸਥਾ ! ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ 'ਚ ਲੁੱਟ ਦੀ ਵਾਰਦਾਤ, ਅੱਖਾਂ 'ਚ ਮਿਰਚਾਂ ਪਾ ਕੇ ਕੀਤੀ ਲੁੱਟੀ ਨਗਦੀ