ਪੜਚੋਲ ਕਰੋ
Advertisement
ਰੇਲਵੇ ‘ਚ ਇੱਕ ਵਾਰ ਫੇਰ ਮਿੱਟੀ ਦੇ ਭਾਂਡੀਆਂ ‘ਚ ਮਿਲੇਗੀ ਚਾਹ ਅਤੇ ਖਾਣ ਦੀ ਚੀਜ਼ਾਂ
ਨਵੀਂ ਦਿੱਲੀ: ਰੇਲਵੇ ਸਟੇਸ਼ਨਾਂ ‘ਤੇ ਮਿੱਟੀ ਦੇ ਭਾਂਡਿਆਂ ਦੀ ਜਲਦੀ ਹੀ ਵਾਪਸੀ ਹੋਣ ਵਾਲੀ ਹੈ। ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਨੇ 15 ਸਾਲ ਪਹਿਲਾ ਰੇਲਵੇ ਸਟੇਸ਼ਨਾਂ ‘ਤੇ ‘ਮਿੱਟੀ ਦੇ ਭਾਂਡੇ’ ਇਸਤੇਮਾਲ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ ਦੀ ਥਾਂ ਪਲਾਸਟਿਕ ਅਤੇ ਪੇਪਰ ਦੇ ਕੱਪ ਨੇ ਲੈ ਲਈ ਸੀ। ਪਰ ਹੁਣ ਉਤੱਰ ਰੇਲਵੇ ਅਤੇ ਉਤੱਰੀ ਪੂਰਵੀ ਰੇਲਵੇ ਦੇ ਮੁੱਖ ਵਪਾਰਕ ਬੋਰਡ ਵੱਲੋਂ ਰੇਲ ਮੰਤਰੀ ਪੀਯੂਸ਼ ਗੋਇਲ ਨੂੰ ਵਾਰਾਣਸੀ ਅਤੇ ਰਾਏਬਰੇਲੀ ਸਟੇਸ਼ਨਾਂ ‘ਤੇ ਮਿੱਟੀ ਦੇ ਭਾਂਡੇ ਇਸਤੇਮਾਲ ਕਰਨ ਦਾ ਆਦੇਸ਼ ਦਿੱਤਾ ਹੈ।
ਅਧਿਕਾਰੀਆਂ ਦਾ ਕਹਿਣਾ ਹੈ, “ਇਸ ਨਾਲ ਯਾਤਰੀਆਂ ਨੂੰ ਤਾਜ਼ਗੀ ਦਾ ਅਹਿਸਾਸ ਹੋਵੇਗਾ ਅਤੇ ਨਾਲ ਹੀ ਘੁਮਿਆਰਾਂ ਨੂੰ ਵੀ ਰੋਜ਼ਗਾਰ ਮਿਲੇਗਾ”। ਖਾਦੀ ਅਤੇ ਪਿੰਡ ਉਦਯੋਗ ਕਮਿਸ਼ਨ ਦੇ ਪ੍ਰਧਾਨ ਪਿਛਲੇ ਸਾਲ ਦਸੰਬਰ ‘ਚ ਇਹ ਮੱਤਾ ਲੈ ਕੇ ਗਏ ਸੀ। ਉਨ੍ਹਾਂ ਨੇ ਗੋਇਲ ਨੂੰ ਚਿੱਠੀ ਲਿੱਖ ਕੇ ਇਸ ਨੂੰ ਦੋਨਾਂ ਸਟੇਸ਼ਨਾਂ ‘ਤੇ ਲਾਗੂ ਕਰਨ ਦਾ ਸੁਝਾਅ ਦਿੱਤਾ ਸੀ।
ਕੇਵੀਆਈਸੀ ਪ੍ਰਧਾਨ ਵੀਕੇ ਸਕਸੇਨਾ ਨੇ ਦੱਸਿਆ, “ਸਾਨੂੰ ਬਿਜਲੀ ਨਾਲ ਚਲਣ ਵਾਲੇ ਚਾਕ ਦਿੱਤੇ ਗਏ ਜਿਸ ਨਾਲ ਅਸੀਂ ਦਿਨ ‘ਚ 100 ਤੋਂ 600 ਕੱਪ ਦਿਨ ਦੇ ਬਣਾ ਕਸਦੇ ਹਾਂ। ਇਹ ਨਿਯਮ ਲਾਗੂ ਹੋਣ ਨਾਲ ਮਿੱਟੀ ਦੇ ਭਾਂਡੇ ਵੇਚਣ ਅਤੇ ਲੋਕਾਂ ਦੇ ਰੁਜ਼ਗਾਰ ਦਾ ਜ਼ਰੀਆ ਬਣ ਜਾਵੇਗਾ”।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement