Teachers Day Reward:  ਅਧਿਆਪਕ ਦਿਵਸ ਦੇ ਵਿਸ਼ੇਸ਼ ਮੌਕੇ 'ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਸਵੇਰੇ 10:30 ਵਜੇ ਵਿਗਿਆਨ ਭਵਨ ਵਿਖੇ 46 ਅਧਿਆਪਕਾਂ ਨੂੰ 2022 ਲਈ ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨਗੇ। ਇਨ੍ਹਾਂ 46 ਅਧਿਆਪਕਾਂ ਦੀ ਚੋਣ ਵੱਖ-ਵੱਖ ਰਾਜਾਂ ਤੋਂ ਕੀਤੀ ਗਈ ਹੈ। ਅਧਿਆਪਕ ਦਿਵਸ ਦੇ ਮੌਕੇ 'ਤੇ, ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਵੱਲੋਂ ਹਰ ਸਾਲ 5 ਸਤੰਬਰ ਨੂੰ ਇੱਕ ਰਾਸ਼ਟਰੀ ਸਮਾਰੋਹ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿੱਚ ਦੇਸ਼ ਦੇ ਸਰਵੋਤਮ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਦਿੱਤੇ ਜਾਂਦੇ ਹਨ। ਪੁਰਸਕਾਰਾਂ ਲਈ ਅਧਿਆਪਕਾਂ ਦੀ ਚੋਣ ਇੱਕ ਔਨਲਾਈਨ ਤਿੰਨ-ਪੱਧਰੀ ਚੋਣ ਪ੍ਰਕਿਰਿਆ ਰਾਹੀਂ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ।


ਅਧਿਆਪਕ ਦਿਵਸ ਮੌਕੇ ਸੀਐਮ ਭਗਵੰਤ ਮਾਨ ਕਰ ਸਕਦੇ ਵੱਡਾ ਐਲਾਨ, ਅਧਿਆਪਕ ਨੂੰ ਹੋਏਗਾ 20 ਤੋਂ 45 ਹਜ਼ਾਰ ਤੱਕ ਦਾ ਫਾਇਦਾ


ਪੁਰਸਕਾਰ ਵਿੱਚ ਕੀ ਮਿਲੇਗਾ?


ਸਿੱਖਿਆ ਵਿਭਾਗ ਅਨੁਸਾਰ ਐਵਾਰਡ ਹਾਸਲ ਕਰਨ ਵਾਲੇ ਅਧਿਆਪਕਾਂ ਨੂੰ ਮੈਰਿਟ ਦਾ ਸਰਟੀਫਿਕੇਟ, 50 ਹਜ਼ਾਰ ਰੁਪਏ ਅਤੇ ਸਿਲਵਰ ਮੈਡਲ ਦਿੱਤਾ ਜਾਵੇਗਾ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਜੇਕਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਦੂਰਦਰਸ਼ਨ ਚੈਨਲ ਤੋਂ ਇਲਾਵਾ ਸਿੱਖਿਆ ਮੰਤਰਾਲੇ ਦੇ ਪ੍ਰਭਾ ਚੈਨਲ ਦਾ ਵਿਕਲਪ ਹੋਵੇਗਾ। ਇਨ੍ਹਾਂ ਦੋਵਾਂ ਚੈਨਲਾਂ 'ਤੇ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਤੁਸੀਂ https://webcast.gov.in/moe 'ਤੇ ਜਾ ਕੇ ਵੀ ਪ੍ਰੋਗਰਾਮ ਨੂੰ ਲਾਈਵ ਦੇਖ ਸਕੋਗੇ।


ਪੀਐਮ ਮੋਦੀ ਵੀ ਗੱਲਬਾਤ ਕਰਨਗੇ



ਇਨ੍ਹਾਂ ਅਧਿਆਪਕਾਂ ਦਾ ਰਾਸ਼ਟਰਪਤੀ ਤੋਂ ਸਨਮਾਨ ਲੈਣ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਨ੍ਹਾਂ ਸਾਰਿਆਂ ਨਾਲ ਗੱਲਬਾਤ ਕਰਨਗੇ। ਪ੍ਰੋਗਰਾਮ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4:30 ਵਜੇ 7 ਲੋਕ ਕਲਿਆਣ ਮਾਰਗ 'ਤੇ ਆਯੋਜਿਤ ਪ੍ਰੋਗਰਾਮ 'ਚ ਇਨ੍ਹਾਂ ਅਧਿਆਪਕਾਂ ਨਾਲ ਗੱਲਬਾਤ ਕਰਨਗੇ। ਨੈਸ਼ਨਲ ਟੀਚਰ ਅਵਾਰਡ ਦਾ ਉਦੇਸ਼ ਦੇਸ਼ ਦੇ ਸਰਵੋਤਮ ਅਧਿਆਪਕਾਂ ਦੇ ਬੇਮਿਸਾਲ ਯੋਗਦਾਨ ਨੂੰ ਮਨਾਉਣਾ ਅਤੇ ਸਨਮਾਨਿਤ ਕਰਨਾ ਹੈ।

 ਜਿਨ੍ਹਾਂ ਨੇ ਆਪਣੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਨਾਲ ਨਾ ਸਿਰਫ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ ਬਲਕਿ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਖੁਸ਼ਹਾਲ ਬਣਾਇਆ ਹੈ। ਨੈਸ਼ਨਲ ਟੀਚਰ ਅਵਾਰਡ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਨ ਵਾਲੇ ਹੋਣਹਾਰ ਅਧਿਆਪਕਾਂ ਨੂੰ ਜਨਤਕ ਮਾਨਤਾ ਪ੍ਰਦਾਨ ਕਰਦਾ ਹੈ। ਤੁਸੀਂ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੀ ਦੇਖ ਸਕਦੇ ਹੋ।