ਨਵੀਂ ਦਿੱਲੀ: ਹਥਿਆਰਬੰਦ ਬਲਾਂ ਵੱਲੋਂ ਦੇਸ਼ 'ਚ ਬਣ ਰਹੇ ਵਿਦੇਸ਼ੀ ਲਾਈਟ ਕਾਮਬੈਟ ਜਹਾਜ਼ ਤੇਜਸ ਤੇ ਯੁੱਧ ਟੈਂਕ ਅਰਜੁਨ ਦੇ ਨਵੇਂ ਵਰਜਨ ਦੇ ਨਿਰਮਾਣ ਦੇ ਪ੍ਰਸਤਾਵ ਨੂੰ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਮੇਕ ਇਨ ਇੰਡੀਆ ਤੇ ਰਣਨੀਤਕ ਹਿੱਸੇਦਾਰੀ ਦੀ ਨੀਤੀ ਤਹਿਤ ਹਥਿਆਰਬੰਦ ਬਲਾਂ ਵੱਲੋਂ ਵਿਦੇਸ਼ੀ ਸਿੰਗਲ ਇੰਜਣ ਜੰਗੀ ਜਹਾਜ਼ ਤੇ ਜੰਗੀ ਟੈਂਕਾਂ ਦੀ ਖਰੀਦ ਦੇ ਪ੍ਰਸਤਾਵ ਦਿੱਤ ਗਏ ਹਨ।
ਪਿਛਲੇ ਹਫ਼ਤੇ ਹੀ ਸੈਨਾ ਨੇ 1,770 ਟੈਂਕਾਂ ਲਈ ਰਿਕਵੈਸਟ ਫਾਰ ਇਨਫਾਰਮੇਸ਼ਨ ਜਾਰੀ ਕੀਤੀ ਸੀ। ਇਸ ਜ਼ਰੀਏ ਫੌਜ ਜੰਗ ਦੇ ਮੈਦਾਨ 'ਚ ਆਪਣੀ ਸਥਿਤੀ ਮਜ਼ਬੂਤ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ, ਭਾਰਤੀ ਹਵਾਈ ਫੌਜ ਵੱਲੋਂ ਵੀ ਜਲਦ ਹੀ 114 ਸਿੰਗਲ ਇੰਜਣ ਜੈੱਟ ਲਈ ਟੈਂਡਰ ਕੀਤੇ ਜਾ ਸਕਦੇ ਹਨ।
ਰੱਖਿਆ ਉਤਪਾਦਨ ਦੇ ਖੇਤਰ 'ਚ ਅਨੁਭਵਹੀਣਤਾ ਨੂੰ ਦੂਰ ਕਰਨ ਲਈ ਰੱਖਿਆ ਮੰਤਰਾਲੇ ਵੱਲੋਂ ਰਣਨੀਤਕ ਭਾਗੀਦਾਰੀ 'ਤੇ ਜ਼ੋਰ ਦਿੱਤੇ ਜਾਣ ਦੀ ਨੀਤੀ ਤਹਿਤ ਇਹ ਕਦਮ ਉਠਾਏ ਜਾ ਸਕਦੇ ਹਨ। ਇਸ ਨੀਤੀ ਤਹਿਤ ਹਥਿਆਰਾਂ ਦਾ ਉਤਪਾਦਨ ਕਰਨ ਵਾਲੀ ਭਾਰਤ ਦੀਆਂ ਪ੍ਰਾਈਵੇਟ ਕੰਪਨੀਆਂ ਤੇ ਦੁਨੀਆ ਦੀਆਂ ਵੱਡੀਆਂ ਹਥਿਆਰ ਕੰਪਨੀਆਂ 'ਚ ਜਾਇੰਟ ਵੈਂਚਰਜ਼ ਤਹਿਤ ਉਤਪਾਦਨ ਕੀਤਾ ਜਾਣਾ ਹੈ। ਤਕਨੀਕੀ ਅਦਾਨ-ਪ੍ਰਦਾਨ ਵੀ ਇਸ ਪ੍ਰੋਗਰਾਮ ਦਾ ਹਿੱਸ ਹੋਵੇਗਾ। ਹਾਲਾਂਕਿ ਅਜਿਹਾ ਭਾਰਤੀ ਹਵਾਈ ਤੇ ਫੌਜ ਲਈ ਅਸਾਨ ਨਹੀਂ ਹੋਵੇਗਾ।
ਸਾਲਾਨਾ ਰੱਖਿਆ ਬਾਜਟ 'ਚ ਨਵੀਂ ਯੋਜਨਾਵਾਂ ਲਈ ਰਕਮ ਬੇਹੱਦ ਘੱਟ ਹੈ। ਇਸ ਤੋਂ ਇਲਾਵਾ, ਇਸ ਰਾਸ਼ੀ ਦਾ ਵੱਧ ਹਿੱਸਾ ਸਾਬਕਾ ਕੀਤੇ ਗਏ ਸੌਦਿਆਂ ਦੀਆਂ ਕਿਸ਼ਤਾਂ ਨੂੰ ਤਾਰਨ 'ਚ ਜਾ ਰਿਹਾ ਹੈ। ਭਾਰਤੀ ਹਵਾਈ ਫੌਜ ਦੇ ਇੱਕ ਇੰਜਣ ਜੰਗ ਪਰੀਯੋਜਨਾ 'ਤੇ ਹੀ ਰੱਖਿਆ ਮੰਤਰਾਲੇ ਦੇ ਤਕਰੀਬਨ 1.15 ਲੱਖ ਕਰੋੜ ਰੁਪਏ ਖਰਚ ਕਰਨੇ ਹੋਣਗੇ। ਇਸ ਤੋਂ ਇਲਾਵਾ ਡੀਆਰਡੀਓ ਵੱਲੋਂ ਵੀ ਇਸ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ।