NEET Exam: NEET ਪੇਪਰ ਲੀਕ ਮਾਮਲੇ ਵਿੱਚ, ਪ੍ਰੀਖਿਆਰਥੀ ਨੇ ਕਬੂਲ ਕੀਤਾ ਹੈ ਕਿ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪੇਪਰ ਲੀਕ ਹੋਇਆ ਸੀ। ਹੁਣ ਇਸ ਮਾਮਲੇ 'ਚ ਬਿਹਾਰ ਦੇ ਉਪ ਮੁੱਖ ਮੰਤਰੀ ਵਿਜੇ ਸਿਨਹਾ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਿਹਾਰ ਦੇ ਸਾਬਕਾ ਤੇਜਸਵੀ ਯਾਦਵ ਦੇ PA ਪ੍ਰੀਤਮ ਨੇ ਮਾਸਟਰਮਾਈਂਡ ਲਈ ਇੱਕ ਕਮਰਾ ਬੁੱਕ ਕਰਵਾਇਆ ਸੀ।



 










ਦੱਸ ਦੇਈਏ ਕਿ NEET ਪ੍ਰੀਖਿਆ ਮਾਮਲੇ 'ਚ ਬਿਹਾਰ ਦੇ ਡਿਪਟੀ ਸੀਐੱਮ ਨੇ ਤੇਜਸਵੀ ਯਾਦਵ ਦੇ ਸਕੱਤਰ ਪ੍ਰੀਤਮ ਯਾਦਵ ਵੱਲੋਂ NEET ਮਾਮਲੇ ਦੇ ਦੋਸ਼ੀ ਸਿਕੰਦਰ ਲਈ ਪਟਨਾ 'ਚ ਗੈਸਟ ਹਾਊਸ ਬੁੱਕ ਕਰਵਾਇਆ ਸੀ। ਵਿਜੇ ਸਿਨਹਾ ਨੇ ਕਿਹਾ ਕਿ ਤੇਜਸਵੀ ਯਾਦਵ ਦੇ ਪੀਐਸ ਪ੍ਰੀਤਮ ਯਾਦਵ ਅਤੇ ਮੁਲਜ਼ਮ ਸਿਕੰਦਰ ਇੱਕ ਦੂਜੇ ਦੇ ਰਿਸ਼ਤੇਦਾਰ ਹਨ।


ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਕਿਹਾ ਕਿ ''ਮੈਂ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ 1 ਮਈ ਨੂੰ ਤੇਜਸਵੀ ਯਾਦਵ ਦੇ ਉਪ ਸਕੱਤਰ ਪ੍ਰੀਤਮ ਯਾਦਵ ਨੇ ਰਾਤ 9.07 ਵਜੇ ਐਨਐਚਏਆਈ ਦਫ਼ਤਰ ਦੇ ਕਾਰਜਕਾਰੀ ਪ੍ਰਦੀਪ ਕੁਮਾਰ ਦੇ ਮੋਬਾਈਲ ਨੰਬਰ 'ਤੇ ਉਨ੍ਹਾਂ ਦੇ ਮੋਬਾਈਲ ਫ਼ੋਨ ਤੋਂ ਫ਼ੋਨ ਕੀਤਾ ਅਤੇ ਕਮਰਾ ਬੁੱਕ ਕਰਨ ਲਈ ਕਿਹਾ। ਉਸ ਦਿਨ ਪ੍ਰਦੀਪ ਕੁਮਾਰ ਨੇ ਧਿਆਨ ਨਹੀਂ ਦਿੱਤਾ ਤਾਂ 4 ਤਰੀਕ ਨੂੰ ਉਸ ਨੂੰ ਦੁਬਾਰਾ ਮੋਬਾਈਲ 7488061813 ਤੋਂ ਬੁਕਿੰਗ ਲਈ ਕਿਹਾ ਗਿਆ। ਪ੍ਰੀਤਮ ਯਾਦਵ ਨੇ 4 ਮਈ ਨੂੰ 3 ਵਾਰ ਫੋਨ ਕੀਤਾ"


ਕਾਲ ਡਿਟੇਲ ਦਾ ਖੁਲਾਸਾ ਕੀਤਾ


ਬਿਹਾਰ ਦੇ ਉਪ ਮੁੱਖ ਮੰਤਰੀ ਨੇ ਪ੍ਰੈਸ ਕਾਨਫਰੰਸ ਵਿੱਚ ਕਾਲ ਡਿਟੇਲ ਦਾ ਖੁਲਾਸਾ ਵੀ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰੀਤਮ ਯਾਦਵ ਤੇਜਸਵੀ ਯਾਦਵ ਦਾ ਪੀਐਸ ਹੈ, ਇਸੇ ਕਰਕੇ ਬੁਕਿੰਗ ਦੌਰਾਨ ਮੰਤਰੀ ਸ਼ਬਦ ਦੀ ਵਰਤੋਂ ਕੀਤੀ ਗਈ। ਹੁਣ ਇਸ ਮਾਮਲੇ ਨੂੰ ਲੈ ਕੇ ਉਪ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਦੌਰਾਨ ਤੇਜਸਵੀ ਯਾਦਵ 'ਤੇ ਵੀ ਸਵਾਲ ਚੁੱਕੇ ਹਨ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।