ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਯੋਗੀ ਨੂੰ ਓਵੈਸੀ ਦਾ ਤਿੱਖਾ ਜਵਾਬ, ‘ਮੁਲਕ ਮੇਰੇ ਪਿਉ ਦਾ, ਕੋਈ ਨਹੀਂ ਕੱਢ ਸਕਦਾ’
![ਯੋਗੀ ਨੂੰ ਓਵੈਸੀ ਦਾ ਤਿੱਖਾ ਜਵਾਬ, ‘ਮੁਲਕ ਮੇਰੇ ਪਿਉ ਦਾ, ਕੋਈ ਨਹੀਂ ਕੱਢ ਸਕਦਾ’ telangana-assembly-election-2018-asaduddin-owaisi-attacks-on-yogi-adityanath ਯੋਗੀ ਨੂੰ ਓਵੈਸੀ ਦਾ ਤਿੱਖਾ ਜਵਾਬ, ‘ਮੁਲਕ ਮੇਰੇ ਪਿਉ ਦਾ, ਕੋਈ ਨਹੀਂ ਕੱਢ ਸਕਦਾ’](https://static.abplive.com/wp-content/uploads/sites/5/2018/12/03140247/ovaisy.jpg?impolicy=abp_cdn&imwidth=1200&height=675)
ਹੈਦਰਾਬਾਦ: ਤੇਲੰਗਾਨਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਵਿਚਾਲੇ ਭੜਕਾਊ ਬਿਆਨਬਾਜ਼ੀ ਜ਼ੋਰਾਂ ’ਤੇ ਚੱਲ ਰਹੀ ਹੈ। ਤਾਜ਼ਾ ਬਹਿਸਬਾਜ਼ੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੇ ਅਸੁੱਦੀਨ ਓਵੈਸੀ ਵਿਚਾਲੇ ਚੱਲ ਰਹੀ ਹੈ। ਯੋਗੀ ’ਤੇ ਵਾਰ ਕਰਦਿਆਂ ਓਵੈਸੀ ਨੇ ਕਿਹਾ, "ਮੇਰੇ ਅੱਬਾ ਜੰਨਤ ਤੋਂ ਨਿਕਲ ਕੇ ਦੁਨੀਆ ’ਚ ਪਹਿਲਾ ਕਦਮ ਰੱਖਣ ਤਾਂ ਹਿੰਦੁਸਤਾਨ ਵਿੱਚ ਰੱਖਣ, ਇਹ ਹਿੰਦੁਸਤਾਨ ਮੇਰੇ ਬਾਪ ਦਾ ਮੁਲਕ ਹੈ, ਕੋਈ ਵੀ ਮੈਨੂੰ ਇੱਥੋਂ ਨਹੀਂ ਕੱਢ ਸਕਦਾ।"
ਰੈਲੀ ਦੌਰਾਨ ਓਵੈਸੀ ਨੇ ਕਿਹਾ ਕਿ ਯੋਗੀ ਉਨ੍ਹਾਂ ਨੂੰ ਭਜਾਉਣ ਦੀਆਂ ਗੱਲਾਂ ਕਰ ਰਹੇ ਹਨ, ਇਹ ਯੋਗੀ ਨਹੀਂ ਬਲਕਿ ਮੋਦੀ ਦੀ ਜ਼ੁਬਾਨ ਹੈ। ਨਰੇਂਦਰ ਮੋਦੀ ਦੀ ਸੋਚ ਨੂੰ ਯੋਗੀ ਬਿਆਨ ਕਰ ਰਹੇ ਹਨ। ਇਸੇ ਦੌਰਾਨ ਉਨ੍ਹਾਂ ਕਿਹਾ, "ਹਿੰਦੁਸਤਾਨ ਮੇਰੇ ਬਾਪ ਦਾ ਮਲਕ ਹੈ, ਮੈਨੂੰ ਕੋਈ ਇੱਥੋਂ ਕੱਢ ਨਹੀਂ ਸਕਦਾ। ਜਦੋਂ ਪਿਤਾ ਦਾ ਮੁਲਕ ਹੈ ਤਾਂ ਬੇਟਾ ਕਿਉਂ ਨਿਕਲੇਗਾ।" ਉਨ੍ਹਾਂ ਕਿਹਾ ਕਿ ਜੋ ਪਾਪਾ ਨੂੰ ਨਹੀਂ ਮੰਨਣਗੇ, ਉਹ ਖ਼ਤਮ ਹੋ ਜਾਣਗੇ।
ਦਰਅਸਲ ਇੱਕ ਰੈਲੀ ਦੌਰਾਨ ਮੁੱਖ ਮੰਤਰੀ ਯੋਗੀ ਨੇ ਕਿਹਾ ਸੀ ਕਿ ਜੇ ਬੀਜੇਪੀ ਸੱਤਾ ’ਚ ਆਈ ਤਾਂ ਓਵੈਸੀ ਨੂੰ ਉਸੇ ਤਰ੍ਹਾਂ ਤੇਲੰਗਾਨਾ ਤੋਂ ਭੱਜਣਾ ਪਏਗਾ, ਜਿਵੇਂ ਨਿਜਾਮ ਨੂੰ ਹੈਦਰਾਬਾਦ ਤੋਂ ਬਾਹਰ ਭੱਜਣਾ ਪਿਆ ਸੀ। ਹੁਣ ਓਵੈਸੀ ਨੇ ਯੋਗੀ ਨੂੰ ਇਸੇ ਬਿਆਨ ਦਾ ਜਵਾਬ ਦਿੱਤਾ ਹੈ ਕਿ ਮੁਲਕ ਉਨ੍ਹਾਂ ਦੇ ਬਾਪ ਦਾ ਹੈ, ਉਨ੍ਹਾਂ ਨੂੰ ਕੋਈ ਨਹੀਂ ਭਜਾ ਸਕਦਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅਪਰਾਧ
ਵਿਸ਼ਵ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)