Housing Scheme : ਗਰੀਬ ਪਰਿਵਾਰਾਂ ਲਈ ਖੁਸ਼ਖਬਰੀ! ਸਿਰਫ਼ 3.5 ਲੱਖ ਰੁਪਏ 'ਚ ਮਿਲੇਗਾ ਫਲੈਟ, ਸਰਕਾਰ ਦੇਵੇਗੀ 5 ਲੱਖ ਦੀ ਸਬਸਿਡੀ
Housing Scheme : ਆਪਣਾ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਗਰੀਬ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਖੁਸ਼ਖਬਰੀ ਹੈ। ਤੇਲੰਗਾਨਾ ਸਰਕਾਰ ਵੱਲੋਂ ਇੰਦਿਰੰਮਾ ਇੰਦਲੂ ਯੋਜਨਾ (Indiramma Indlu Scheme) ਤਹਿਤ 2,400
Housing Scheme : ਆਪਣਾ ਘਰ ਬਣਾਉਣ ਦਾ ਸੁਪਨਾ ਦੇਖ ਰਹੇ ਗਰੀਬ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਖੁਸ਼ਖਬਰੀ ਹੈ। ਤੇਲੰਗਾਨਾ ਸਰਕਾਰ ਵੱਲੋਂ ਇੰਦਿਰੰਮਾ ਇੰਦਲੂ ਯੋਜਨਾ (Indiramma Indlu Scheme) ਤਹਿਤ 2,400 ਸਸਤੇ ਫਲੈਟ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਫਲੈਟਾਂ ਲਈ ਲਾਭਪਾਤਰੀਆਂ ਨੂੰ ਸਿਰਫ਼ 3.5 ਲੱਖ ਰੁਪਏ ਦੇਣੇ ਪੈਣਗੇ, ਜਦਕਿ ਸਰਕਾਰ ਵੱਲੋਂ 5 ਲੱਖ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ।
ਕੌਣ ਲੈ ਸਕਦਾ ਹੈ ਇਸ ਯੋਜਨਾ ਦਾ ਲਾਭ?
ਇਸ ਯੋਜਨਾ ਦਾ ਲਾਭ ਲੈਣ ਲਈ ਸਰਕਾਰ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਹਨ। ਬਿਨੈਕਾਰ ਪਰਿਵਾਰ ਦੀ ਸਾਲਾਨਾ ਆਮਦਨ 6 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਬਿਨੈਕਾਰ ਦਾ ਸਬੰਧਤ ਨਗਰ ਨਿਗਮ ਖੇਤਰ ਦਾ ਵਸਨੀਕ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਪਰਿਵਾਰ ਦੇ ਕਿਸੇ ਵੀ ਮੈਂਬਰ ਦੇ ਨਾਮ 'ਤੇ ਉਸ ਨਗਰ ਨਿਗਮ ਦੀ ਹੱਦ ਅੰਦਰ ਪਹਿਲਾਂ ਤੋਂ ਘਰ ਜਾਂ ਪਲਾਟ ਨਹੀਂ ਹੋਣਾ ਚਾਹੀਦਾ। ਇੱਕ ਪਰਿਵਾਰ ਵੱਲੋਂ ਸਿਰਫ਼ ਇੱਕ ਹੀ ਅਰਜ਼ੀ ਦਿੱਤੀ ਜਾ ਸਕਦੀ ਹੈ।
ਇਨ੍ਹਾਂ 5 ਸ਼ਹਿਰਾਂ ਵਿੱਚ ਬਣਨਗੇ 2,400 ਫਲੈਟ
ਤੇਲੰਗਾਨਾ ਹਾਊਸਿੰਗ ਬੋਰਡ ਦੇ ਨੋਟੀਫਿਕੇਸ਼ਨ ਅਨੁਸਾਰ ਪੰਜ ਸ਼ਹਿਰਾਂ ਵਿੱਚ ਫਲੈਟ ਬਣਾਏ ਜਾਣਗੇ। ਹਰ ਸ਼ਹਿਰ ਵਿੱਚ 480 ਫਲੈਟ ਬਣਾਉਣ ਦੀ ਤਜਵੀਜ਼ ਹੈ। ਇਨ੍ਹਾਂ ਵਿੱਚ ਨਿਜ਼ਾਮਾਬਾਦ, ਵਾਰੰਗਲ, ਹਨਮਕੋਂਡਾ, ਨਲਗੋਂਡਾ ਅਤੇ ਮਹਬੂਬਨਗਰ ਸ਼ਾਮਲ ਹਨ। ਹਰੇਕ ਫਲੈਟ ਦਾ ਰਜਿਸਟ੍ਰੇਸ਼ਨ ਯੋਗ ਖੇਤਰਫਲ 512 ਵਰਗ ਫੁੱਟ ਹੋਵੇਗਾ। ਖਾਸ ਗੱਲ ਇਹ ਹੈ ਕਿ ਸਰਕਾਰ ਵੱਲੋਂ ਲਾਭਪਾਤਰੀਆਂ ਤੋਂ ਜ਼ਮੀਨ ਦੀ ਕੀਮਤ ਵੀ ਨਹੀਂ ਲਈ ਜਾਵੇਗੀ।
5 ਦਸੰਬਰ ਤੱਕ ਕਰ ਸਕਦੇ ਹੋ ਅਪਲਾਈ
ਇਸ ਯੋਜਨਾ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ 5 ਦਸੰਬਰ 2026 ਰੱਖੀ ਗਈ ਹੈ। ਅਰਜ਼ੀ ਲਈ 100 ਰੁਪਏ ਫੀਸ ਅਤੇ 10 ਹਜ਼ਾਰ ਰੁਪਏ ਟੋਕਨ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ। ਜੇਕਰ ਕਿਸੇ ਨੂੰ ਫਲੈਟ ਅਲਾਟ ਨਹੀਂ ਹੁੰਦਾ ਤਾਂ 10 ਹਜ਼ਾਰ ਰੁਪਏ ਦੀ ਟੋਕਨ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ, ਪਰ ਅਰਜ਼ੀ ਫੀਸ ਵਾਪਸ ਨਹੀਂ ਮਿਲੇਗੀ। ਫਲੈਟਾਂ ਦੀ ਚੋਣ ਯੋਗ ਬਿਨੈਕਾਰਾਂ ਵਿੱਚੋਂ ਲਾਟਰੀ ਅਤੇ ਦਸਤਾਵੇਜ਼ਾਂ ਦੀ ਜਾਂਚ ਦੇ ਆਧਾਰ 'ਤੇ ਕੀਤੀ ਜਾਵੇਗੀ। ਸਿਰਫ਼ ਅਰਜ਼ੀ ਦੇਣ ਨਾਲ ਫਲੈਟ ਮਿਲਣਾ ਪੱਕਾ ਨਹੀਂ ਹੈ।
ਕਿਵੇਂ ਕਰਨਾ ਹੈ ਆਨਲਾਈਨ ਅਪਲਾਈ?
ਇੱਛੁਕ ਪਰਿਵਾਰ ਆਪਣੇ ਨੇੜਲੇ ਮੀਸੇਵਾ ਕੇਂਦਰ (MeeSeva Centre) ਜਾਂ ਤੇਲੰਗਾਨਾ ਦੇ ਅਧਿਕਾਰਤ ਮੀਸੇਵਾ ਪੋਰਟਲ ਰਾਹੀਂ ਅਪਲਾਈ ਕਰ ਸਕਦੇ ਹਨ। ਅਰਜ਼ੀ ਦੌਰਾਨ ਸਬੰਧਤ ਨਗਰ ਨਿਗਮ ਦੀ ਚੋਣ ਕਰਕੇ ਪਰਿਵਾਰ ਅਤੇ ਬਿਨੈਕਾਰ ਦੀ ਜਾਣਕਾਰੀ ਭਰਨੀ ਹੋਵੇਗੀ। ਅਪਲਾਈ ਕਰਨ ਤੋਂ ਪਹਿਲਾਂ ਅਧਿਕਾਰਤ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ ਅਤੇ ਫਲੈਟ ਦਿਵਾਉਣ ਦੇ ਨਾਮ 'ਤੇ ਕਿਸੇ ਏਜੰਟ ਨੂੰ ਪੈਸੇ ਨਾ ਦਿਓ।
ਟ੍ਰੈਂਡਿੰਗ ਟੌਪਿਕ














