ਪੜਚੋਲ ਕਰੋ
Advertisement
ਅੱਤਵਾਦੀ ਹਮਲੇ ਦੀ ਦਰਦਨਾਕ ਤਸਵੀਰ! ਮੁਕਾਬਲੇ ਦੌਰਾਨ ਮ੍ਰਿਤਕ ਰਿਸ਼ਤੇਦਾਰ ਦੀ ਛਾਤੀ 'ਤੇ ਬੈਠਾ ਰਿਹਾ ਬੱਚਾ
ਦਰਅਸਲ, ਬੱਚਾ ਬਿਨਾਂ ਕਿਸੇ ਡਰ ਦੇ ਘਟਨਾ ਸਥਾਨ 'ਤੇ ਮੌਜੂਦ ਸੀ। ਗੋਲੀਬਾਰੀ 'ਚ ਬੱਚੇ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ।
ਸ੍ਰੀਨਗਰ: ਅੱਤਵਾਦੀਆਂ ਨੇ ਬੁੱਧਵਾਰ ਸਵੇਰੇ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿੱਚ ਸੀਆਰਪੀਐਫ ਪਾਰਟੀ ਉੱਤੇ ਹਮਲਾ ਕਰ ਦਿੱਤਾ। ਅੱਤਵਾਦੀਆਂ ਨੇ ਸੀਆਰਪੀਐਫ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਹਮਲੇ 'ਚ ਸੀਆਰਪੀਐਫ ਦਾ ਇੱਕ ਹੈੱਡ ਕਾਂਸਟੇਬਲ ਸ਼ਹੀਦ ਹੋ ਗਿਆ ਹੈ। ਇਸ ਦੌਰਾਨ ਸੈਨਾ ਦੇ ਇੱਕ ਜਵਾਨ ਨੇ ਤਿੰਨ ਸਾਲ ਦੇ ਬੱਚੇ ਦੀ ਜਾਨ ਵੀ ਬਚਾਈ ਹੈ।
ਦਰਅਸਲ, ਬੱਚਾ ਬਿਨਾਂ ਕਿਸੇ ਡਰ ਦੇ ਘਟਨਾ ਸਥਾਨ 'ਤੇ ਮੌਜੂਦ ਸੀ। ਗੋਲੀਬਾਰੀ 'ਚ ਬੱਚੇ ਦੇ ਰਿਸ਼ਤੇਦਾਰ ਦੀ ਮੌਤ ਹੋ ਗਈ ਸੀ। ਬੱਚਾ ਉਸ ਦੀ ਲਾਸ਼ 'ਤੇ ਬੈਠਾ ਸੀ। ਇਸ ਦੌਰਾਨ ਸੈਨਾ ਦੇ ਸਿਪਾਹੀ ਨੇ ਤੁਰੰਤ ਬੱਚੇ ਨੂੰ ਉਥੋਂ ਹਟਿਆ ਤੇ ਉਸ ਨੂੰ ਸੁਰੱਖਿਅਤ ਜਗ੍ਹਾ 'ਤੇ ਲੈ ਗਿਆ।
ਉੱਧਰ, ਇਸ ਹਮਲੇ 'ਚ ਜ਼ਖਮੀ ਸੀਆਰਪੀਐਫ ਦੇ ਜਵਾਨਾਂ ਨੂੰ ਸ੍ਰੀਨਗਰ ਦੇ ਆਰਮੀ ਬੇਸ 92 ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕਰਕੇ ਅੱਤਵਾਦੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਤਿੰਨ ਮਹਿਨਿਆਂ 'ਚ ਸੋਪੋਰ 'ਚ ਹੋਇਆ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਅੱਤਵਾਦੀ ਹਮਲਾ ਹੋਇਆ ਸੀ ਜਿਸ 'ਚ ਸੀਆਰਪੀਐਫ ਦੇ ਤਿੰਨ ਜਵਾਨ ਸ਼ਹੀਦ ਹੋਏ ਸਨ।
Security forces take a child out of terror strike site in Baramulla after his relative was shot by Terrorists...This is what terrorists have given to Kashmir...Heart goes out to the kid... pic.twitter.com/geI8WCmNNR
— Ashish K Singh (ABP News) (@AshishSinghLIVE) July 1, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement