Terrorist Attacks: ਦੇਖੋ ਕਿਵੇਂ ਲਸ਼ਕਰ-ਏ-ਤੋਇਬਾ ਡਰੋਨ ਰਾਹੀਂ ਭਾਰਤ 'ਚ ਘੁਸਪੈਠ ਕਰਨ ਲਈ ਅੱਤਵਾਦੀਆਂ ਨੂੰ ਦੇ ਰਿਹਾ ਸਿਖਲਾਈ, ਹੈਰਾਨ ਕਰ ਦੇਣ ਵਾਲਾ ਵੀਡੀਓ ਆਇਆ ਸਾਹਮਣੇ
Lashkar-e-Taiba News: ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅੱਤਵਾਦੀਆਂ ਨੂੰ ਡਰੋਨ ਰਾਹੀਂ ਭਾਰਤੀ ਖੇਤਰ 'ਚ ਘੁਸਪੈਠ ਕਰਨ ਦੀ ਸਿਖਲਾਈ ਦੇ ਰਿਹਾ ਹੈ।
Terrorist Attacks: ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅੱਤਵਾਦੀਆਂ ਨੂੰ ਡਰੋਨ ਰਾਹੀਂ ਭਾਰਤੀ ਖੇਤਰ 'ਚ ਘੁਸਪੈਠ ਕਰਨ ਦੀ ਸਿਖਲਾਈ ਦੇ ਰਿਹਾ ਹੈ। ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਸਾਹਮਣੇ ਆਇਆ ਹੈ। ਜਿਸ ਵਿੱਚ ਲਸ਼ਕਰ ਆਪਣੇ ਅੱਤਵਾਦੀਆਂ ਨੂੰ ਡਰੋਨ ਰਾਹੀਂ ਭਾਰਤ ਵਿੱਚ ਉਤਰਨ ਦੀ ਸਿਖਲਾਈ ਦੇ ਰਿਹਾ ਹੈ।
Megh Updates ਦੁਆਰਾ ਇੱਕ ਵੀਡੀਓ X ਉੱਤੇ ਸ਼ੇਅਰ ਕੀਤਾ ਗਿਆ ਹੈ, ਜੋ ਕਿ ਲਸ਼ਕਰ ਦੇ ਡਰੋਨ ਸਿਖਲਾਈ ਕੈਂਪ ਦਾ ਇੱਕ ਵੀਡੀਓ ਹੈ। ਜਿਸ ਵਿੱਚ ਅੱਤਵਾਦੀਆਂ ਨੂੰ ਇੱਕ ਵੱਡੇ ਡਰੋਨ ਦੀ ਵਰਤੋਂ ਕਰਕੇ ਪਾਣੀ ਵਿੱਚ ਉਤਰਦੇ ਦੇਖਿਆ ਜਾ ਸਕਦਾ ਹੈ। ਲਸ਼ਕਰ ਦੇ ਅੱਤਵਾਦੀ ਸਿਖਲਾਈ ਕੈਂਪ ਦੇ ਅੰਦਰੋਂ ਸਾਹਮਣੇ ਆਈ ਵੀਡੀਓ 'ਚ ਅੱਤਵਾਦੀ ਡਰੋਨ ਨਾਲ ਉਡਾਣ ਭਰਦੇ ਦਿਖਾਈ ਦੇ ਰਹੇ ਹਨ।
On Pakistan's ISI's support Pak based terrorist group Lashkar-e-Taiba is testing the capability of dropping terrorists into the Indian territory via drones that can carry payloads of up to 70kg.
— Megh Updates 🚨™ (@MeghUpdates) September 15, 2023
Video shot inside PoK terror camp shows trial runpic.twitter.com/6j8lyWIU1P
ਅਜਿਹਾ ਲੱਗਦਾ ਹੈ ਕਿ ਲਸ਼ਕਰ-ਏ-ਤੋਇਬਾ ਡਰੋਨ ਰਾਹੀਂ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਸਰਹੱਦ 'ਤੇ ਅੱਤਵਾਦੀਆਂ ਨੂੰ ਉਤਾਰਨ ਦੀ ਯੋਜਨਾ ਬਣਾ ਰਹੀ ਹੈ। ਫਿਰ ਉਥੋਂ ਉਹ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰਨਗੇ। ਖੁਫੀਆ ਸੂਤਰਾਂ ਮੁਤਾਬਕ ਪਿਛਲੇ ਮਹੀਨੇ ਪੰਜਾਬ 'ਚ ਇਸੇ ਤਰ੍ਹਾਂ ਦੇ ਡਰੋਨ ਦੀ ਵਰਤੋਂ ਕਰਕੇ ਇਕ ਅੱਤਵਾਦੀ ਨੂੰ ਭੇਜੇ ਗਿਆ ਸੀ। ਡਰੋਨਾਂ ਰਾਹੀਂ ਪਾਕਿਸਤਾਨ ਤੋਂ ਪੰਜਾਬ ਵਿੱਚ ਨਸ਼ਾ ਤਸਕਰੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਪਰ ਹੁਣ ਪਾਕਿਸਤਾਨੀ ਅੱਤਵਾਦੀ ਸੰਗਠਨ ਇਸ ਰਾਹੀਂ ਪੰਜਾਬ 'ਚ ਅੱਤਵਾਦੀਆਂ ਨੂੰ ਉਤਾਰਨ ਦੀ ਯੋਜਨਾ ਬਣਾ ਰਹੇ ਹਨ। ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿਵੇਂ ਅੱਤਵਾਦੀ ਡਰੋਨ ਰਾਹੀਂ ਪਾਣੀ ਦੇ ਵਿੱਚ ਉਤਰ ਰਹੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।