ਭਾਰਤ ਨੇ ਵਿਕਸਤ ਭਾਰਤ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵੱਲ ਇੱਕ ਕਦਮ ਅੱਗੇ ਵਧਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਆਉਣ ਵਾਲੇ ਸਮੇਂ 'ਚ ਭਾਰਤ ਦੀ ਪਹਿਲੀ ਏਅਰ ਟਰੇਨ ਦਿੱਲੀ ਏਅਰਪੋਰਟ 'ਤੇ ਚੱਲੇਗੀ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕਿਹੜੇ-ਕਿਹੜੇ ਦੇਸ਼ਾਂ ਵਿੱਚ ਏਅਰ ਟਰੇਨ ਦੀ ਸਹੂਲਤ ਹੈ ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਹੜੇ-ਕਿਹੜੇ ਦੇਸ਼ਾਂ 'ਚ ਲੋਕ ਏਅਰ ਟਰੇਨ ਦੀ ਵਰਤੋਂ ਕਰਦੇ ਹਨ।


ਤੁਹਾਨੂੰ ਦੱਸ ਦੇਈਏ ਕਿ ਰਾਜਧਾਨੀ ਦਿੱਲੀ ਦਾ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇਸ਼ ਹੀ ਨਹੀਂ ਦੁਨੀਆ ਦੇ ਸਭ ਤੋਂ ਵਿਅਸਤ ਅਤੇ ਸਭ ਤੋਂ ਵੱਡੇ ਏਅਰਪੋਰਟਾਂ ਵਿੱਚੋਂ ਇੱਕ ਹੈ। ਦਿੱਲੀ ਹਵਾਈ ਅੱਡੇ ਤੋਂ ਹਰ ਰੋਜ਼ ਹਜ਼ਾਰਾਂ ਯਾਤਰੀ ਉਡਾਣ ਭਰਦੇ ਹਨ। ਇਹਨਾਂ ਵਿੱਚ ਵੱਡੀ ਗਿਣਤੀ ਵਿੱਚ ਅੰਤਰਰਾਸ਼ਟਰੀ ਯਾਤਰੀ ਸ਼ਾਮਲ ਹਨ ਜਿਨ੍ਹਾਂ ਕੋਲ ਕਨੈਕਟਿੰਗ ਫਲਾਈਟਾਂ ਹਨ ਜਾਂ ਜੋ ਹਵਾਈ ਅੱਡੇ ਦੇ ਟਰਮੀਨਲ 1 ਤੱਕ ਪਹੁੰਚਦੇ ਹਨ ਤੇ ਫਿਰ ਟਰਮੀਨਲ 2 ਜਾਂ 3 ਤੱਕ ਪਹੁੰਚਣ ਲਈ ਸੜਕ ਦੀ ਵਰਤੋਂ ਕਰਦੇ ਹਨ ਪਰ ਆਉਣ ਵਾਲੇ ਸਮੇਂ ਵਿੱਚ ਯਾਤਰੀ ਏਅਰ ਟਰੇਨ ਰਾਹੀਂ ਇੱਕ ਟਰਮੀਨਲ ਤੋਂ ਦੂਜੇ ਟਰਮੀਨਲ ਤੱਕ ਬਹੁਤ ਆਸਾਨੀ ਨਾਲ ਜਾ ਸਕਣਗੇ।


ਏਅਰ ਟਰੇਨ ਦੀ ਸ਼ੁਰੂਆਤ ਤੋਂ ਬਾਅਦ, ਹਵਾਈ ਯਾਤਰੀ ਟ੍ਰੈਫਿਕ ਵਿੱਚ ਫਸੇ ਬਿਨਾਂ ਕੁਝ ਮਿੰਟਾਂ ਵਿੱਚ T3 ਅਤੇ T2 ਤੱਕ ਪਹੁੰਚ ਸਕਦੇ ਹਨ। ਇਸ ਏਅਰ ਟਰੇਨ ਦੇ ਰੂਟ ਦੀ ਕੁੱਲ ਲੰਬਾਈ 7.7 ਕਿਲੋਮੀਟਰ ਹੋਵੇਗੀ ਤੇ ਇਹ ਸਿਰਫ ਚਾਰ ਸਟਾਪਾਂ- ਟਰਮੀਨਲ 1, ਟੀ2/3, ਐਰੋਸਿਟੀ ਅਤੇ ਕਾਰਗੋ ਸਿਟੀ 'ਤੇ ਰੁਕੇਗੀ। 
ਜਾਣਕਾਰੀ ਮੁਤਾਬਕ ਇਸ ਪ੍ਰਾਜੈਕਟ ਨੂੰ ਸਾਲ 2027 ਦੇ ਅੰਤ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਡਾਇਲ ਨੇ ਇਸ ਪ੍ਰਾਜੈਕਟ ਲਈ ਟੈਂਡਰ ਵੀ ਜਾਰੀ ਕਰ ਦਿੱਤਾ ਹੈ ਅਤੇ ਸੰਭਾਵਨਾ ਹੈ ਕਿ ਟੈਂਡਰ ਲਈ ਬੋਲੀ ਪ੍ਰਕਿਰਿਆ ਵੀ ਅਕਤੂਬਰ-ਨਵੰਬਰ ਤੱਕ ਸ਼ੁਰੂ ਹੋ ਜਾਵੇਗੀ। ਇਸ ਪੂਰੇ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ 2,000 ਕਰੋੜ ਰੁਪਏ ਦੱਸੀ ਜਾਂਦੀ ਹੈ।


ਆਉਣ ਵਾਲੇ ਸਾਲਾਂ 'ਚ ਭਾਰਤ 'ਚ ਪਹਿਲੀ ਏਅਰ ਟਰੇਨ ਦਿੱਲੀ ਏਅਰਪੋਰਟ 'ਤੇ ਚੱਲੇਗੀ। ਤੁਹਾਨੂੰ ਦੱਸ ਦੇਈਏ ਕਿ ਦੁਨੀਆ ਦੇ ਕਈ ਦੇਸ਼ਾਂ 'ਚ ਅਜੇ ਵੀ ਏਅਰ ਟਰੇਨ ਚੱਲਦੀ ਹੈ ਜਿਸ ਵਿਚ ਚੀਨ, ਨਿਊਯਾਰਕ, ਜਾਪਾਨ ਸਮੇਤ ਕਈ ਦੇਸ਼ਾਂ ਦੇ ਨਾਂਅ ਸ਼ਾਮਲ ਹਨ।


ਕਿਵੇਂ ਕੰਮ ਕਰਦੀ ਹੈ ਏਅਰ ਟ੍ਰੇਨ ?


ਏਅਰ ਟ੍ਰੇਨ ਨੂੰ ਆਟੋਮੇਟਿਡ ਪੀਪਲ ਮੂਵਰ ਵੀ ਕਿਹਾ ਜਾਂਦਾ ਹੈ। ਇੱਕ ਆਟੋਮੇਟਿਡ ਟ੍ਰੇਨ ਸਿਸਟਮ, ਜਿਸਦੀ ਵਰਤੋਂ ਹਵਾਈ ਅੱਡਿਆਂ 'ਤੇ ਵੱਖ-ਵੱਖ ਟਰਮੀਨਲਾਂ ਅਤੇ ਹੋਰ ਮਹੱਤਵਪੂਰਨ ਸਥਾਨਾਂ ਨੂੰ ਜੋੜਨ ਲਈ ਕੀਤੀ ਜਾਂਦੀ ਹੈ। ਜਾਣਕਾਰੀ ਮੁਤਾਬਕ ਭਾਰਤ 'ਚ ਸ਼ੁਰੂ ਹੋਣ ਵਾਲੀ ਏਅਰ ਟਰੇਨ ਜਾਂ ਤਾਂ ਖੰਭਿਆਂ ਅਤੇ ਸਲੈਬਾਂ ਦੇ ਸਹਾਰੇ ਹਵਾ 'ਚ ਚੱਲਣ ਵਾਲੀ ਮੋਨੋਰੇਲ ਹੋਵੇਗੀ ਜਾਂ ਫਿਰ ਜ਼ਮੀਨ 'ਤੇ ਚੱਲਣ ਵਾਲੀ 'ਆਟੋਮੈਟਿਕ ਪੀਪਲ ਮੂਵਰ ਏਅਰ ਟਰੇਨ' ਹੋ ਸਕਦੀ ਹੈ।