OMG : ਪ੍ਰੇਮੀ ਨੇ ਕਰਵਾਇਆ ਪ੍ਰੇਮਿਕਾ ਦੀ ਲਾਸ਼ ਨਾਲ ਵਿਆਹ, ਕਿਹਾ-‘ਜ਼ਿੰਦਗੀ ਭਰ ਕਿਸੇ ਹੋਰ ਨਾਲ ਵਿਆਹ ਨਹੀਂ ਕਰਾਂਗਾ’
Lover Arranged Marriage : ਆਸਾਮ ਵਿੱਚ ਹੋਏ ਅਨੋਖੇ ਵਿਆਹ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਹੈ। ਇੱਥੇ ਇੱਕ ਲੜਕੇ ਨੇ ਆਪਣੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨਾਲ ਵਿਆਹ ਕਰਵਾ ਲਿਆ। ਸੋਸ਼ਲ ਮੀਡੀਆ ਉੱਤੇ ਇਸ ਵਿਆਹ ਦੀ ਵੀਡੀਓ....
ਰਜਨੀਸ਼ ਕੌਰ ਦੀ ਰਿਪੋਰਟ
Lover Arranged Marriage : ਆਸਾਮ ਵਿੱਚ ਹੋਏ ਅਨੋਖੇ ਵਿਆਹ ਨੇ ਸਾਰਿਆਂ ਨੂੰ ਭਾਵੁਕ ਕਰ ਦਿੱਤਾ ਹੈ। ਇੱਥੇ ਇੱਕ ਲੜਕੇ ਨੇ ਆਪਣੀ ਪ੍ਰੇਮਿਕਾ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨਾਲ ਵਿਆਹ ਕਰਵਾ ਲਿਆ। ਸੋਸ਼ਲ ਮੀਡੀਆ ਉੱਤੇ ਇਸ ਵਿਆਹ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਦੇਖਿਆ ਜਾਵੇ ਤਾਂ ਲੜਕੇ ਨੇ ਪ੍ਰੇਮਿਕਾ ਦੀ ਲਾਸ਼ ਦੇ ਮੱਥੇ ‘ਤੇ ਸਿੰਦੂਰ ਲਗਾਇਆ। ਇਸ ਤੋਂ ਬਾਅਦ ਉਸ ਨੇ ਉਸ ਨੂੰ ਚਿੱਟੇ ਰੰਗ ਦੇ ਫੁੱਲਾਂ ਦੀ ਮਾਲਾ ਪਹਿਨਾਈ ਅਤੇ ਮ੍ਰਿਤਕ ਪ੍ਰੇਮਿਕਾ ਵੱਲੋਂ ਵੀ ਆਪਣੇ ਗਲੇ ਵਿਚ ਮਾਲਾ ਵੀ ਪਾਵਾ ਲਈ। ਇਸ ਤੋਂ ਬਾਅਦ ਉਸ ਨੇ ਝੁਕ ਕੇ ਆਪਣੀ ਪ੍ਰੇਮਿਕਾ ਦੇ ਮੱਥੇ ਨੂੰ ਚੁੰਮਿਆ।
ਪ੍ਰੇਮੀ ਨੇ ਮ੍ਰਿਤਕ ਦੇਹ ਨਾਲ ਕਰਵਾਇਆ ਵਿਆਹ
ਪ੍ਰੇਮਿਕਾ ਦੀ ਮੌਤ ਤੋਂ ਬਾਅਦ ਵੀ ਉਸ ਦਾ ਸਾਥ ਨਾ ਛੱਡਣ ਵਾਲੇ ਪ੍ਰੇਮੀ ਨੇ ਮ੍ਰਿਤਕ ਦੇਹ ਨਾਲ ਵਿਆਹ ਕਰਨ ਤੱਕ ਹੀ ਨਹੀਂ ਰੋਕਿਆ। ਉਸਨੇ ਇਹ ਵੀ ਕਸਮ ਖਾਧੀ ਕਿ ਉਹ ਸਾਰੀ ਉਮਰ ਕਿਸੇ ਹੋਰ ਨਾਲ ਵਿਆਹ ਨਹੀਂ ਕਰੇਗਾ। ਸ਼ੇਅਰ ਕੀਤੀ ਗਈ ਜਾਣਕਾਰੀ ਮੁਤਾਬਕ ਵੀਡੀਓ ਅਸਮ ਦੇ ਮੋਰੀਗਾਂਵ ਦਾ ਹੈ। ਲਾੜੇ ਦਾ ਨਾਮ ਬਿਟੂਪਨ ਤਮੋਲੀ ਅਤੇ ਉਸਦੀ ਪ੍ਰੇਮਿਕਾ ਦਾ ਨਾਮ ਪ੍ਰਾਰਥਨਾ ਸੀ।
ਇਲਾਜ ਦੌਰਾਨ ਪ੍ਰੇਮਿਕਾ ਦੀ ਹੋਈ ਮੌਤ
ਮੋਰੀਗਾਂਵ ਦੇ ਰਹਿਣ ਵਾਲੇ 27 ਸਾਲਾ ਬਿਟੂਪਨ ਤਾਮੁਲੀ ਅਤੇ ਚਪਰਮੁਖ ਦੇ ਕੋਸੁਆ ਪਿੰਡ ਦੀ ਰਹਿਣ ਵਾਲੀ 24 ਸਾਲਾ ਪ੍ਰਾਰਥਨਾ ਬੋਰਾ ਵਿਚਕਾਰ ਪ੍ਰੇਮ ਸਬੰਧ ਸਨ। ਦੋਵੇਂ ਜਲਦੀ ਹੀ ਵਿਆਹ ਕਰਨ ਵਾਲੇ ਸਨ ਪਰ ਇਸ ਦੌਰਾਨ ਪ੍ਰਾਰਥਨਾ ਬਿਮਾਰ ਹੋ ਗਈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇਲਾਜ ਦੌਰਾਨ 18 ਨਵੰਬਰ ਨੂੰ ਪ੍ਰਾਰਥਨਾ ਦੀ ਮੌਤ ਹੋ ਗਈ ਸੀ। ਪ੍ਰਾਰਥਨਾ ਦੀ ਮੌਤ ਤੋਂ ਬਾਅਦ ਬਿਟੂਪਨ ਉਸ ਦੇ ਘਰ ਪਹੁੰਚਿਆ ਅਤੇ ਉਸ ਨੂੰ ਆਪਣੀ ਪ੍ਰੇਮਿਕਾ ਦੀ ਮ੍ਰਿਤਕ ਦੇਹ ਨਾਲ ਵਿਆਹ ਕਰਵਾਉਣ ਲਈ ਕਿਹਾ।
ਪ੍ਰਾਰਥਨਾ ਦੀ ਇਹ ਆਖਰੀ ਇੱਛਾ ਸੀ ਕਿ ਉਹ ਬਣੇ ਦੁਲਹਨ
ਪ੍ਰਾਰਥਨਾ ਦੀ ਮੌਤ ਤੋਂ ਬਾਅਦ ਜਦੋਂ ਬਿਟੂਪਨ ਨੇ ਉਸ ਦੀ ਮ੍ਰਿਤਕ ਦੇਹ ਨਾਲ ਵਿਆਹ ਕਰਨ ਲਈ ਕਿਹਾ ਤਾਂ ਪਰਿਵਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਬਿਟੂਪਨ ਨੇ ਕਿਹਾ ਕਿ ਪ੍ਰਾਰਥਨਾ ਦੀ ਇਹ ਆਖਰੀ ਇੱਛਾ ਸੀ ਕਿ ਉਹ ਦੁਲਹਨ ਬਣੇ। ਉਸ ਦੀ ਜ਼ਿੱਦ ਦੇ ਸਾਹਮਣੇ ਪਰਿਵਾਰ ਨੇ ਹਾਰ ਮੰਨ ਲਈ ਅਤੇ ਫਿਰ ਪ੍ਰਾਰਥਨਾ ਦੀ ਅੰਤਿਮ ਵਿਦਾਈ ਤੋਂ ਪਹਿਲਾਂ ਬਿਟੂਪਨ ਨੇ ਸਾਰੇ ਨਿਯਮਾਂ-ਕਾਨੂੰਨਾਂ ਨਾਲ ਉਸ ਦਾ ਵਿਆਹ ਕਰ ਲਿਆ। ਇਸ ਵਿਆਹ ਤੋਂ ਬਾਅਦ ਪ੍ਰਾਰਥਨਾ ਦੇ ਭਰਾ ਨੇ ਕਿਹਾ ਕਿ ਮੇਰੀ ਭੈਣ ਬਹੁਤ ਖੁਸ਼ਕਿਸਮਤ ਸੀ। ਉਹ ਬਿਟੂਪਨ ਨਾਲ ਵਿਆਹ ਕਰਨਾ ਚਾਹੁੰਦੀ ਸੀ। ਮੈਂ ਖੁਸ਼ ਹਾਂ ਕਿ ਉਨ੍ਹਾਂ ਨੇ ਉਸ ਦੀ ਆਖਰੀ ਇੱਛਾ ਪੂਰੀ ਕਰ ਦਿੱਤੀ।