ਪੜਚੋਲ ਕਰੋ
Advertisement
Apple Watch 5 ਦੇ ਫੀਚਰਸ ਨਾਲ ਆਸਾਨ ਹੋ ਜਾਵੇਗੀ ਜ਼ਿੰਦਗੀ, ਜਾਣੋ ਕਿਵੇਂ
ਜੇ ਤੁਸੀਂ ਐਪਲ ਵਾਚ ਸੀਰੀਜ਼ 4 ਦਾ ਇਸਤੇਮਾਲ ਕਰ ਰਹੇ ਹੋ ਤਾਂ ਸਮਾਂ ਆ ਗਿਆ ਹੈ ਕਿ ਤੁਸੀ ਸੀਰੀਜ਼ 5 ਦਾ ਇਸਤੇਮਾਲ ਕਰੋ। ਇਸ ਦੇ ਮੁੱਖ ਤਿੰਨ ਕਾਰਨ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ।
ਨਵੀਂ ਦਿੱਲੀ: ਜੇ ਤੁਸੀਂ ਐਪਲ ਵਾਚ ਸੀਰੀਜ਼ 4 ਦਾ ਇਸਤੇਮਾਲ ਕਰ ਰਹੇ ਹੋ ਤਾਂ ਸਮਾਂ ਆ ਗਿਆ ਹੈ ਕਿ ਤੁਸੀ ਸੀਰੀਜ਼ 5 ਦਾ ਇਸਤੇਮਾਲ ਕਰੋ। ਇਸ ਦੇ ਮੁੱਖ ਤਿੰਨ ਕਾਰਨ ਹਨ, ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ। ਇਸ ‘ਚ ਆਨ-ਰੈਟਿਨਾ ਡਿਸਪਲੇ, ਬਿਲਟ-ਇੰਨ ਕੰਪਾਸ ਤੇ ਇੰਟਰਨੈਸ਼ਨਲ ਐਮਰਜੈਂਸੀ ਕਾਲ ਨੂੰ (ਬਗੈਰ ਆਈਫੋਨ ਦੇ ਵੀ) ਇਸਤੇਮਾਲ ਕੀਤਾ ਜਾ ਸਕਦਾ ਹੈ।
ਇਨ੍ਹਾਂ ਸਭ ਨਾਲ ਦੇ ਨਾਲ ਵਾਚ ਸੀਰੀਜ਼ 5 ਨੂੰ ਹੈਲਥ ਫੀਚਰ ਨਾਲ ਵੀ ਲੋਡ ਕੀਤਾ ਗਿਆ ਹੈ, ਜੋ ਤੁਹਾਨੂੰ ਸਿਹਤ ਨਾਲ ਜੁੜੇ ਵਿਅਕਤੀਗਤ ਟੀਚਿਆਂ ਨੂੰ ਪੂਰਾ ਕਰਨ ‘ਚ ਮਦਦ ਕਰੇਗਾ। ਐਪਲ ਵਾਚ ਦੀ ਸ਼ੁਰੂਆਤੀ ਕੀਮਤ 40,990 ਰੁਪਏ ਹੈ ਜਦਕਿ ਐਪਲ ਵਾਚ ਸੀਰੀਜ਼ 5 (ਜੀਪੀਐਸ) ਦੀ ਸ਼ੁਰੂਆਤੀ ਕੀਮਤ 49,990 ਰੁਪਏ ਹੈ। ਇਹ 40 ਐਮਐਮ ਤੇ 45 ਐਮਐਮ ਦੇ ਨਾਲ ਆਉਂਦੀ ਹੈ।
ਐਪਲ ਵਾਚ ਸੀਰੀਜ਼ 5 ਵਾਈਡਰ ਰੇਂਜ ਮੈਟੀਰੀਅਲ ‘ਚ ਉਪਲੱਬਧ ਹੈ ਜਿਸ ‘ਚ ਐਲਮੀਨੀਅਮ, ਸਟੇਨਲੇਸ ਸਟੀਲ, ਸਿਰੇਮਿਕ ਤੇ ਨਵੇਂ ਟਾਈਟੇਨਿਅਮ ਵਰਸ਼ਨ ਵੀ ਸ਼ਾਮਲ ਹੈ। ਯੂਜ਼ਰਸ ਐਪਲ ਵਾਚ ਸੀਰੀਜ਼ 5 ਸੈਲੂਲਰ ਮਾਡਲਸ ਦੀ ਮਦਦ ਨਾਲ ਹੁਣ 150 ਦੇਸ਼ਾਂ ‘ਚ ਐਮਰਜੈਂਸੀ ਕਾਲ ਕਰ ਸਕਣਗੇ।
ਇੱਕ ਮਿੰਟ ਮੋਸ਼ਨਲੈਸ ਹੋਣ ‘ਤੇ ਇਹ ਆਟੋਮੈਟਿਕ ਐਮਰਜੇਂਸੀ ਕਾਲ ਲਗਾ ਦਵੇਗੀ। ਨਵਾਂ ਲੋਕੇਸ਼ਨ ਫੀਚਰ ਰਾਹੀਂ ਯੂਜ਼ਰਸ ਨੂੰ ਬਿਹਤਰ ਨੈਵਿਗੇਟ ਕਰਨ ‘ਚ ਮਦਦ ਮਿਲੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement