ਨਵੀਂ ਦਿੱਲੀ: ਜੇਕਰ ਤੁਸੀਂ ਈਐਫਓ (ਐਂਪਲਾਈ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ) ‘ਚ ਮੈਂਬਰ ਹੋ ਤਾਂ ਤੁਹਾਡਾ ਪੀਐਫ ਜ਼ਰੂਰ ਕੱਟਦਾ ਹੋਵੇਗਾ। ਅਕਸਰ ਈਪੀਐਫਓ ਸਬਸਕ੍ਰਾਈਬਰ ਆਪਣੇ ਪ੍ਰੋਵੀਡੈਂਟ ਫੰਡ ਅਕਾਉਂਟ ‘ਚ ਜਮ੍ਹਾਂ ਬੈਲੇਂਸ ਪਤਾ ਕਰਨ ਲਈ ਪ੍ਰੇਸ਼ਾਨ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇੱਥੇ ਆਪਣੀ ਪ੍ਰੇਸ਼ਾਨੀ ਦਾ ਹੱਲ ਮਿਲ ਜਾਵੇਗਾ।


ਈਪੀਐਫਓ ਦੀ ਆਫੀਸ਼ੀਅਲ ਵੈੱਬਸਾਈਟ ‘ਤੇ ਈਪੀਐਫ ਬੈਲੇਂਸ ਜਾਣਨ ਦੀ ਸੁਵਿਧਾ ਦਿੱਤੀ ਜਾਂਦੀ ਹੈ ਤੇ ਉੱਥੇ ਤੁਸੀਂ ਪਾਸਬੁੱਕ ਲਿੰਕ ‘ਤੇ ਜਾਓ ਤੇ ਉਸ ‘ਤੇ ਅਪਣਾ ਯੂਐਨ ਤੇ ਤੈਅ ਪਾਸਵਰਡ ਪਾਓ। ਇਸ ਤੋਂ ਬਾਅਦ ਤੁਹਾਨੂੰ ਵਿਊ ਪਾਸਬੁਕ ‘ਤੇ ਜਾਣਾ ਹੈ, ਜਿੱਥੇ ਤੁਹਾਡੇ ਅਕਾਉਂਟ ਦੀ ਪੂਰੀ ਲਿਸਟ ਖੁੱਲ੍ਹ ਜਾਵੇਗੀ ਤੇ ਤੁਸੀਂ ਆਪਣਾ ਬੈਲੇਂਸ ਵੇਖ ਸਕਦੇ ਹੋ।

ਇਸ ਤੋਂ ਇਲਾਵਾ ਤੁਸੀਂ ਮਿਸਡ ਕਾਲ ਸਰਵਿਸ ਨਾਲ ਆਸਾਨੀ ਨਾਲ ਆਪਣਾ ਬੈਲੇਂਸ ਪਤਾ ਕਰ ਸਕਦੇ ਹੋ ਜੋ ਨੰਬਰ ਤੁਹਾਨੂੰ ਯੂਨੀਫਾਈਡ ਪੋਰਟਲ ਨਾਲ ਕਨੈਕਟ ਰੱਖਦਾ ਹੈ। ਉਸੇ ਰਜਿਸਟਰਡ ਮੋਬਾਈਲ ਨੰਬਰ ਨਾਲ ਤੁਸੀਂ 011-22901406 ‘ਤੇ ਮਿਸਡ ਕਾਲ ਕਰੋ। ਇਸ ਤੋਂ ਬਾਅਦ ਤੁਹਾਡੇ ਫੋਨ ‘ਤੇ ਇੱਕ ਮੇਸੇਜ ਰਾਹੀਂ ਬੈਲੇਂਸ ਦੀ ਜਾਣਕਾਰੀ ਆ ਜਾਵੇਗੀ।

ਈਪੀਐਫਓ ਨੇ ਇੱਕ ਐਪ ਵੀ ਲਾਂਚ ਕੀਤਾ ਹੈ ਜਿਸ ਰਾਹੀਂ ਤੁਸੀਂ ਆਪਣਾ ਪੀਐਫ ਬੈਲੇਂਸ ਚੈਕ ਕਰ ਸਕਦੇ ਹੋ। ਇਸ ਲਈ ਅੇਪ ‘ਤੇ ਜਾਓ ਤੇ ਵੈੱਬਸਾਈਟ ਦੀ ਤਰ੍ਹਾਂ ਯੂਐਨ ਨੰਬਰ ਤੇ ਪਾਸਵਰਡ ਪਾ ਕੇ ਤੁਸੀਂ ਆਪਣੇ ਪੀਐਫ ਖਾਤੇ ਦੀ ਜਾਣਕਾਰੀ ਹਾਸਲ ਕਰ ਸਕਦੇ ਹੋ।