ਪੜਚੋਲ ਕਰੋ

Election King: ਆਖਰ ਲੱਭ ਗਿਆ ਨੀਟੂ ਸ਼ਟਰਾਂ ਵਾਲੇ ਦਾ ਉਸਤਾਦ, ਹੁਣ ਤੱਕ 236 ਵਾਰ ਲੜੀਆਂ ਚੋਣਾਂ, ਕਈ ਪ੍ਰਧਾਨ ਮੰਤਰੀਆਂ ਨੂੰ ਵੀ ਦੇ ਚੁੱਕੇ ਟੱਕਰ

Election King: ਪੰਜਾਬ ਵਿੱਚ ਨੀਟੂ ਸ਼ਰਟਾਂ ਵਾਲੇ ਦਾ ਚੋਣ ਲੜਨ ਦਾ ਜਾਨੂੰਨ ਚਰਚਾ ਵਿੱਚ ਰਹਿੰਦਾ ਹੈ। ਅੱਜ-ਕੱਲ੍ਹ ਇੱਕ ਬੰਦਾ ਚਰਚਾ ਵਿੱਚ ਹੈ ਜਿਸ ਨੂੰ ਨੀਟੂ ਸ਼ਟਰਾਂ ਵਾਲੇ ਦਾ ਵੀ ਉਸਤਾਦ ਕਿਹਾ ਜਾ ਸਕਦਾ ਹੈ। ਇਹ ਬੰਦਾ 236 ਵਾਰ ਚੋਣਾਂ ਲੜ...

Election King: ਪੰਜਾਬ ਵਿੱਚ ਨੀਟੂ ਸ਼ਰਟਾਂ ਵਾਲੇ ਦਾ ਚੋਣ ਲੜਨ ਦਾ ਜਾਨੂੰਨ ਚਰਚਾ ਵਿੱਚ ਰਹਿੰਦਾ ਹੈ। ਅੱਜ-ਕੱਲ੍ਹ ਇੱਕ ਬੰਦਾ ਚਰਚਾ ਵਿੱਚ ਹੈ ਜਿਸ ਨੂੰ ਨੀਟੂ ਸ਼ਟਰਾਂ ਵਾਲੇ ਦਾ ਵੀ ਉਸਤਾਦ ਕਿਹਾ ਜਾ ਸਕਦਾ ਹੈ। ਇਹ ਬੰਦਾ 236 ਵਾਰ ਚੋਣਾਂ ਲੜ ਚੁੱਕਾ ਹੈ ਤੇ 236ਵੀਂ ਵਾਰ ਕਾਗ਼ਜ਼ ਭਰ ਦਿੱਤੇ ਹਨ। ਹੋਰ ਤਾਂ ਹੋਰ ਇਹ ਸ਼ਖਸ ਕਈ ਪ੍ਰਧਾਨ ਮੰਤਰੀਆਂ ਖਿਲਾਫ ਵੀ ਚੋਣ ਲੜ ਚੁੱਕਾ ਹੈ।

ਦਰਅਸਲ ਤੇਲੰਗਾਨਾ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹਾਲ ਹੀ ਵਿੱਚ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਾਮਜ਼ਦਗੀ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਕਈ ਵੱਡੇ ਨੇਤਾਵਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਪਰ ਇੱਕ ਆਜ਼ਾਦ ਉਮੀਦਵਾਰ ਸਭ ਤੋਂ ਵੱਧ ਸੁਰਖੀਆਂ ਬਟੋਰ ਰਿਹਾ ਹੈ। ਇਹ ਉਮੀਦਵਾਰ ਬਾਕੀਆਂ ਨਾਲੋਂ ਥੋੜ੍ਹਾ ਵੱਖਰਾ ਹੈ ਤੇ ਇਹੀ ਉਸ ਨੂੰ ਖਾਸ ਬਣਾਉਂਦਾ ਹੈ।

ਦਰਅਸਲ ਜਿਸ ਉਮੀਦਵਾਰ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਪਦਮਾਰਾਜਨ ਹੈ। ਪਦਮਰਾਜਨ ਨੇ ਗਜਵੇਲ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਦਾਖ਼ਲ ਕੀਤੀ ਹੈ। ਇੱਥੇ ਉਨ੍ਹਾਂ ਦਾ ਮੁਕਾਬਲਾ ਸੂਬੇ ਦੇ ਮੁੱਖ ਮੰਤਰੀ ਤੇ ਬੀਆਰਐਸ ਮੁਖੀ ਕੇ ਚੰਦਰਸ਼ੇਖਰ ਰਾਓ ਨਾਲ ਹੋਵੇਗਾ। ਪਦਮਰਾਜਨ ਨੇ ਨਾਮਜ਼ਦਗੀ ਭਰਨ ਤੋਂ ਬਾਅਦ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ।

ਨਗਰ ਕੌਂਸਲ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੀਆਂ ਲੜ ਚੁੱਕੇ ਚੋਣਾਂ

ਡੇਕਨ ਹੇਰਾਲਡ ਦੀ ਰਿਪੋਰਟ ਮੁਤਾਬਕ ਇਲੈਕਸ਼ਨ ਕਿੰਗ ਦੇ ਨਾਂ ਨਾਲ ਮਸ਼ਹੂਰ ਪਦਮਰਾਜਨ ਨੇ ਦੇਸ਼ ਭਰ 'ਚ 236 ਚੋਣਾਂ ਲੜੀਆਂ ਹਨ। ਪਦਮਰਾਜਨ ਨੇ ਕਿਹਾ ਕਿ ਇਹ ਉਨ੍ਹਾਂ ਦੀ 237ਵੀਂ ਨਾਮਜ਼ਦਗੀ ਹੈ। ਉਹ ਤਾਮਿਲਨਾਡੂ, ਕਰਨਾਟਕ, ਯੂਪੀ ਤੇ ਦਿੱਲੀ ਵਰਗੇ ਰਾਜਾਂ ਵਿੱਚ ਸਥਾਨਕ ਸੰਸਥਾਵਾਂ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੀਆਂ ਚੋਣਾਂ ਸ਼ਾਮਲ ਹਨ। ਲੋਕ ਉਨ੍ਹਾਂ ਨੂੰ ਮਿਲ ਕੇ ਫੋਟੋ ਖਿਚਵਾਉਂਦੇ ਹਨ।

ਮੇਟੂਰ ਹਲਕੇ ਤੋਂ ਪਹਿਲੀ ਵਾਰ ਚੋਣ ਲੜੇ

ਟਾਇਰਾਂ ਦੀ ਮੁਰੰਮਤ ਦੀ ਦੁਕਾਨ ਚਲਾਉਣ ਵਾਲੇ ਪਦਮਰਾਜਨ ਨੇ ਕਿਹਾ ਕਿ ਉਨ੍ਹਾਂ ਨੇ 1988 ਵਿੱਚ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਦੌਰਾਨ ਮੇਟੂਰ ਹਲਕੇ ਤੋਂ ਪਹਿਲੀ ਵਾਰ ਨਾਮਜ਼ਦਗੀ ਦਾਖ਼ਲ ਕੀਤੀ ਸੀ। ਉਦੋਂ ਤੋਂ ਇਹ ਸਿਲਸਿਲਾ ਜਾਰੀ ਹੈ। ਉਹ ਸਾਬਕਾ ਪ੍ਰਧਾਨ ਮੰਤਰੀਆਂ ਅਟਲ ਬਿਹਾਰੀ ਵਾਜਪਾਈ ਤੇ ਪੀਵੀ ਨਰਸਿਮਹਾ ਰਾਓ ਖਿਲਾਫ ਵੀ ਚੋਣ ਲੜ ਚੁੱਕੇ ਹਨ।

ਚੋਣਾਂ 'ਤੇ ਹੁਣ ਤੱਕ 1 ਕਰੋੜ ਰੁਪਏ ਖਰਚ ਹੋ ਚੁੱਕੇ

ਪਦਮਰਾਜਨ ਦੱਸਦੇ ਹਨ ਕਿ ਉਹ ਹੋਮਿਓਪੈਥਿਕ ਡਾਕਟਰ ਵੀ ਹਨ। ਉਨ੍ਹਾਂ ਨੇ ਚੋਣ ਲੜਨ ਦੇ ਆਪਣੇ ਜਨੂੰਨ ਨਾਲ ਕਈ ਰਿਕਾਰਡ ਬਣਾਏ ਹਨ। ਹੁਣ ਤੱਕ ਉਹ ਇਸ ਜਨੂੰਨ ਲਈ ਕਰੀਬ 1 ਕਰੋੜ ਰੁਪਏ ਖਰਚ ਕਰ ਚੁੱਕੇ ਹਨ। ਉਨ੍ਹਾਂ ਨੇ 2019 ਦੀਆਂ ਆਮ ਚੋਣਾਂ ਵਾਇਨਾਡ, ਕੇਰਲ ਤੋਂ ਏਆਈਸੀਸੀ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਵਿਰੁੱਧ ਵੀ ਲੜੀਆਂ ਸਨ।

ਇਹ ਵੀ ਪੜ੍ਹੋ: Google: ਸਾਵਧਾਨ! ਜੇਕਰ ਤੁਸੀਂ ਵੀ ਨਹੀਂ ਕੀਤਾ ਇਹ ਕੰਮ, ਤਾਂ Google ਡਿਲੀਟ ਕਰ ਦੇਵੇਗਾ ਤੁਹਾਡੇ ਖਾਤਾ

ਪਦਮਰਾਜਨ ਦਾ ਕਹਿਣਾ ਹੈ ਕਿ ਇੰਨੀਆਂ ਚੋਣਾਂ 'ਚ ਉਨ੍ਹਾਂ ਨੂੰ 2011 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਮੇਟੂਰ ਹਲਕੇ ਤੋਂ ਸਭ ਤੋਂ ਜ਼ਿਆਦਾ ਵੋਟਾਂ ਮਿਲੀਆਂ ਸਨ। ਉਦੋਂ ਉਨ੍ਹਾਂ ਨੂੰ 6273 ਵੋਟਾਂ ਮਿਲੀਆਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਕੁਝ ਪੰਚਾਇਤੀ ਚੋਣਾਂ ਵਿੱਚ ਇੱਕ ਵੀ ਵੋਟ ਨਹੀਂ ਮਿਲੀ।

ਇਹ ਵੀ ਪੜ੍ਹੋ: Ghee Shakkar Benefits: ਪੀਜ਼ਾ ਕਲਚਰ ਨੇ ਭੁਲਾਏ ਘਿਓ-ਸ਼ੱਕਰ! ਅੱਜ ਦੀ ਪੀੜ੍ਹੀ ਨਹੀਂ ਜਾਣਦੀ ਇਸ ਦਾ ਕਮਾਲ

ਟਾਪ ਹੈਡਲਾਈਨ

Big News: ਵੱਡੀ ਖਬਰ, BSF DIG ਦੇ ਪੁੱਤਰ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, 11ਵੀਂ ਮੰਜ਼ਿਲ ਤੋਂ ਛਾਲ ਮਾਰੀ; ਪੁਲਿਸ ਨੇ ਅਪਾਰਟਮੈਂਟ ਨੂੰ ਕੀਤਾ ਸੀਲ...
ਵੱਡੀ ਖਬਰ, BSF DIG ਦੇ ਪੁੱਤਰ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, 11ਵੀਂ ਮੰਜ਼ਿਲ ਤੋਂ ਛਾਲ ਮਾਰੀ; ਪੁਲਿਸ ਨੇ ਅਪਾਰਟਮੈਂਟ ਨੂੰ ਕੀਤਾ ਸੀਲ...
Police Reshuffle: ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 16 ਸੀਨੀਅਰ IPS ਸਣੇ ਇਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ ਅਤੇ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?
ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 16 ਸੀਨੀਅਰ IPS ਸਣੇ ਇਨ੍ਹਾਂ ਅਫ਼ਸਰਾਂ ਦੇ ਹੋਏ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ ਅਤੇ ਕਿਸਨੂੰ ਮਿਲੀ ਅਹਿਮ ਜ਼ਿੰਮੇਵਾਰੀ?
Big News: ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?
Agniveer ਲਈ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਹੁਣ 25 ਨਹੀਂ, 75 ਫੀਸਦੀ ਨੂੰ ਮਿਲੇਗਾ ਫੌਜ 'ਚ ਮੌਕਾ?

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Sahib: ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸਾਬਕਾ ਵਿਧਾਇਕ ਦੇ ਛੋਟੇ ਭਰਾ ਦਾ ਦੇਹਾਂਤ, ਸਿਆਸੀ ਹਲਕਿਆਂ 'ਚ ਦੌੜੀ ਸੋਗ ਦੀ ਲਹਿਰ...
ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸਾਬਕਾ ਵਿਧਾਇਕ ਦੇ ਛੋਟੇ ਭਰਾ ਦਾ ਦੇਹਾਂਤ, ਸਿਆਸੀ ਹਲਕਿਆਂ 'ਚ ਦੌੜੀ ਸੋਗ ਦੀ ਲਹਿਰ...
Punjab News: ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
ਪੰਜਾਬ 'ਚ ED ਦੀ ਕਾਰਵਾਈ ਜਾਰੀ, 'ਆਪ' ਵਿਧਾਇਕ ਦੇ ਘਰ ਅਤੇ ਫਲੈਟ ਮਗਰੋਂ ਹਸਪਤਾਲ 'ਤੇ ਮਾਰਿਆ ਛਾਪਾ, ਲੁਧਿਆਣਾ 'ਚ ਨਾਨਕੇ ਘਰ ਵੀ ਪਹੁੰਚੀਆਂ ਟੀਮਾਂ...
Big News: ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
ਸਿਆਸੀ ਜਗਤ ਤੋਂ ਵੱਡੀ ਖਬਰ, CMO ਦੀ ਧੀ ਨਾਲ ਦੁਰਵਿਵਹਾਰ, CM ਨੇ ਲਿਆ ਐਕਸ਼ਨ, ਪਟਵਾਰੀ ਨੂੰ ਕੀਤਾ ਸਸਪੈਂਡ; ਇਨ੍ਹਾਂ 2 ਅਫ਼ਸਰਾਂ ਖਿਲਾਫ ਵੀ ਕਾਰਵਾਈ ਦੇ ਹੁਕਮ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਅਕਾਲੀ ਦਲ' 'ਚ ਹੋਇਆ ਸ਼ਾਮਲ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ ਸਿਆਸੀ ਧਮਾਕਾ, ਸੀਨੀਅਰ ਆਗੂ ਸਾਥੀਆਂ ਸਣੇ 'ਅਕਾਲੀ ਦਲ' 'ਚ ਹੋਇਆ ਸ਼ਾਮਲ...
Big News: ਵੱਡੀ ਖਬਰ, BSF DIG ਦੇ ਪੁੱਤਰ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, 11ਵੀਂ ਮੰਜ਼ਿਲ ਤੋਂ ਛਾਲ ਮਾਰੀ; ਪੁਲਿਸ ਨੇ ਅਪਾਰਟਮੈਂਟ ਨੂੰ ਕੀਤਾ ਸੀਲ...
ਵੱਡੀ ਖਬਰ, BSF DIG ਦੇ ਪੁੱਤਰ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, 11ਵੀਂ ਮੰਜ਼ਿਲ ਤੋਂ ਛਾਲ ਮਾਰੀ; ਪੁਲਿਸ ਨੇ ਅਪਾਰਟਮੈਂਟ ਨੂੰ ਕੀਤਾ ਸੀਲ...
Political News: ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਆਗੂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਵੇਗੀ? ਪਾਰਟੀ 'ਚੋਂ ਕੱਢਣ ਮਗਰੋਂ...
ਸਿਆਸੀ ਜਗਤ 'ਚ ਆਇਆ ਭੂਚਾਲ, ਸੀਨੀਅਰ ਆਗੂ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਹੋਵੇਗੀ? ਪਾਰਟੀ 'ਚੋਂ ਕੱਢਣ ਮਗਰੋਂ...
Congress Party: ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਹੁਣ ਕਾਂਗਰਸ ਕਰੇਗੀ ਵੱਡਾ ਐਲਾਨ, ਜਲਦ ਜਾਰੀ ਕਰ ਸਕਦੀ ਜ਼ਿਲ੍ਹਾ ਪ੍ਰਧਾਨਾਂ ਦੀ...
ਚੋਣਾਂ ਤੋਂ ਪਹਿਲਾਂ ਸਿਆਸੀ ਹਲਚਲ ਤੇਜ਼, ਹੁਣ ਕਾਂਗਰਸ ਕਰੇਗੀ ਵੱਡਾ ਐਲਾਨ, ਜਲਦ ਜਾਰੀ ਕਰ ਸਕਦੀ ਜ਼ਿਲ੍ਹਾ ਪ੍ਰਧਾਨਾਂ ਦੀ...
ਪੰਜਾਬ ਤੋਂ ਵੱਡੀ ਖ਼ਬਰ! ਝੋਟਾ ਦੇ ਕਾਤਲ ਦੀ ਦੁਕਾਨ ਢਾਹੁਣ ਵਾਲਿਆਂ ਖਿਲਾਫ ਵੱਡਾ ਐਕਸ਼ਨ! 1,200 ਲੋਕਾਂ ਖਿਲਾਫ ਕੇਸ ਦਰਜ
ਪੰਜਾਬ ਤੋਂ ਵੱਡੀ ਖ਼ਬਰ! ਝੋਟਾ ਦੇ ਕਾਤਲ ਦੀ ਦੁਕਾਨ ਢਾਹੁਣ ਵਾਲਿਆਂ ਖਿਲਾਫ ਵੱਡਾ ਐਕਸ਼ਨ! 1,200 ਲੋਕਾਂ ਖਿਲਾਫ ਕੇਸ ਦਰਜ
Embed widget