ਪੜਚੋਲ ਕਰੋ
Advertisement
ਰਾਜਸਥਾਨ ‘ਚ ਬਾਰਸ਼ ਦਾ ਕਹਿਰ, ਮਕਾਨ ਡਿੱਗਣ ਨਾਲ ਤਿੰਨ ਮੌਤਾਂ, ਇੱਕ ਨੌਜਵਾਨ ਹੜ੍ਹਿਆ
ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਵੀਰਵਾਰ ਨੂੰ ਮੁਸਲਾਧਾਰ ਬਾਰਸ਼ ਹੋਈ। ਅਜਮੇਰ, ਭੀਲਵਾੜਾ ਤੇ ਸਿਰੋਹੀ ਜ਼ਿਲ੍ਹਿਆਂ ‘ਚ ਜਿੱਥੇ ਤੇਜ਼ ਬਾਰਸ਼ ਹੋਈ, ਉੱਥੇ ਹੀ ਕਈ ਹੋਰ ਜ਼ਿਲ੍ਹਿਆਂ ‘ਚ ਹਲਕੀ ਬਾਰਸ਼ ਦਾ ਦੌਰ ਚੱਲ ਰਿਹਾ ਹੈ।
ਅਜਮੇਰ: ਰਾਜਸਥਾਨ ਦੇ ਕਈ ਜ਼ਿਲ੍ਹਿਆਂ ‘ਚ ਵੀਰਵਾਰ ਨੂੰ ਮੁਸਲਾਧਾਰ ਬਾਰਸ਼ ਹੋਈ। ਅਜਮੇਰ, ਭੀਲਵਾੜਾ ਤੇ ਸਿਰੋਹੀ ਜ਼ਿਲ੍ਹਿਆਂ ‘ਚ ਜਿੱਥੇ ਤੇਜ਼ ਬਾਰਸ਼ ਹੋਈ, ਉੱਥੇ ਹੀ ਕਈ ਹੋਰ ਜ਼ਿਲ੍ਹਿਆਂ ‘ਚ ਹਲਕੀ ਬਾਰਸ਼ ਦਾ ਦੌਰ ਚੱਲ ਰਿਹਾ ਹੈ। ਅਜਮੇਰ ‘ਚ ਲਗਾਤਾਰ ਤਿੰਨ ਘੰਟੇ ਹੋਈ ਤੇਜ਼ ਬਾਰਸ਼ ਨਾਲ ਕਈ ਇਲਾਕੇ ਪਾਣੀ ਨਾਲ ਭਰ ਗਏ।
ਇੱਥੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇੱਕ ਨੌਜਵਾਨ ਹੜ੍ਹ ਗਿਆ, ਜਦਕਿ ਲੋਕਾਂ ਨੇ ਉਸ ਨੂੰ ਕਾਫੀ ਮੁਸ਼ਕਤ ਕਰ ਬਚਾ ਲਿਆ। ਅਜਮੇਰ ‘ਚ ਇੱਕ ਮਕਾਨ ਡਿੱਗ ਗਿਆ ਜਿਸ ਕਰਕੇ ਇੱਕ ਬੱਚੇ ਸਣੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਧਰ ਇੱਕ ਔਰਤ ਜ਼ਖ਼ਮੀ ਵੀ ਹੋ ਗਈ। ਅਜਮੇਰ ਦੇ ਰੇਲਵੇ ਸਟੇਸ਼ਨ, ਸਕੂਲ ਤੇ ਹਸਪਤਾਲਾਂ ਦੀਆਂ ਕਈ ਇਮਾਰਤਾਂ ‘ਚ ਪਾਣੀ ਭਰ ਗਿਆ ਹੈ।
ਪ੍ਰਸਾਸ਼ਨ ਦਾ ਕਹਿਣਾ ਹੈ ਕਿ ਤਿੰਨ ਘੰਟੇ ‘ਚ 112 ਐਮਐਮ ਬਾਰਸ਼ ਹੋਈ ਹੈ। ਸਿਰੋਹੀ ਦੇ ਮਾਉਂਟ ਆਬੂ ‘ਚ ਬੁੱਧਵਾਰ ਰਾਤ ਨੂੰ ਸੱਤ ਇੰਚ ਪਾਣੀ ਨਾਲ ਹਾਲਾਤ ਵਿਗੜ ਗਏ। ਅਜਮੇਰ ਦੇ ਰੇਲਵੇ ਸਟੇਸ਼ਨ, ਸਰਕਾਰੀ ਸਕੂਲ ਤੇ ਹਸਪਤਾਲ ‘ਚ ਪਾਣੀ ਭਰ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ‘ਚ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ।#WATCH A man was swept away by water in Ajmer, as streets are flooded following heavy rainfall in the area. #Rajasthan pic.twitter.com/acaVwybmiu
— ANI (@ANI) August 1, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement