ਪੜਚੋਲ ਕਰੋ
Advertisement
(Source: ECI/ABP News/ABP Majha)
ਕੋਰੋਨਾ ਕਾਲ ਦੌਰਾਨ ਦਿੱਲੀ ਤੇ ਇੱਕ ਹੋਰ ਮੁਸੀਬਤ, ਕੇਜਰੀਵਾਲ ਸਰਕਾਰ ਜਾਰੀ ਕੀਤੀ ਐਡਵਾਈਜ਼ਰੀ
ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਕੋਰੋਨਾ ਦੇ ਨਾਲ ਨਾਲ ਹੁਣ ਟਿੱਡੀ ਦਲ ਦਾ ਵੀ ਹਮਲਾ ਸ਼ੁਰੂ ਹੋ ਗਿਆ ਹੈ।
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ, ਦਿੱਲੀ ਵਿੱਚ ਕੋਰੋਨਾ ਦੇ ਨਾਲ ਨਾਲ ਹੁਣ ਟਿੱਡੀ ਦਲ ਦਾ ਵੀ ਹਮਲਾ ਸ਼ੁਰੂ ਹੋ ਗਿਆ ਹੈ। ਟਿੱਡੀ ਦਲ ਰਾਜਧਾਨੀ ਦਿੱਲੀ 'ਚ ਆ ਗਿਆ ਹੈ।ਇਸ ਬਾਰੇ ਜਾਣਕਾਰੀ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਦਿੱਤੀ ਹੈ। ਦਸ ਦੇਈਏ ਕਿ ਟਿੱਡੀ ਦਲ ਦੇ ਹੋਏ ਹਮਲੇ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇੱਕ ਐਮਰਜੈਂਸੀ ਬੈਠਕ ਬੁਲਾਈ ਸੀ। ਮੀਟਿੰਗ ਤੋਂ ਬਾਅਦ ਗੋਪਾਲ ਰਾਏ ਨੇ ਦੱਸਿਆ ਕਿ ਟਿੱਡੀਆਂ ਦਾ ਇੱਕ ਛੋਟਾ ਦਲ ਦਿੱਲੀ ਦੀ ਸਰਹੱਦ ‘ਤੇ ਝਸੋਲਾ ਘਾਟੀ ਵਿੱਚ ਦਾਖਲ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਅਸੀਂ ਜੰਗਲਾਤ ਵਿਭਾਗ ਨੂੰ ਡਰੱਮ ਅਤੇ ਡੀਜੇ ਵਜਾਉਣ 'ਤੇ ਸਪਰੇਅ ਕੈਮੀਕਲ ਛਿੜਕਣ ਦੇ ਆਦੇਸ਼ ਦਿੱਤੇ ਹਨ।ਦਸ ਦੇਈਏ ਕਿ ਟਿੱਡੀ ਦਲ ਨੇ ਉੱਤਰ ਭਾਰਤ ਦੇ ਕਈ ਰਾਜਾਂ ਵਿੱਚ ਤਬਾਹੀ ਮਚਾ ਦਿੱਤੀ ਹੈ। ਸ਼ਨੀਵਾਰ ਨੂੰ ਟਿੱਡੀਆਂ ਦਾ ਇਹ ਸਮੂਹ ਪਹਿਲੀ ਵਾਰ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਵਿੱਚ ਵੇਖਿਆ ਗਿਆ। ਟਿੱਡੀਆਂ ਤੋਂ ਬਚਣ ਲਈ ਲੋਕਾਂ ਨੇ ਪਲੇਟਾਂ ਵਜਾਈਆਂ। ਇਸ ਬਿਪਤਾ ਤੋਂ ਬਚਣ ਲਈ ਬਹੁਤ ਸਾਰੇ ਲੋਕਾਂ ਨੇ ਡੀਜੇ ਵੀ ਚਲਾਏ।ਦਸ ਦੇਈਏ ਕਿ ਗੁਰੂਗ੍ਰਾਮ ਤੋਂ ਪਹਿਲਾਂ ਟਿੱਡੀ ਦਲ ਨੇ ਮਹਿੰਦਰਗੜ੍ਹ ਅਤੇ ਰੇਵਾੜੀ 'ਚ ਵੀ ਦਸਤਕ ਦਿੱਤੀ ਸੀ।
ਹਰਿਆਣਾ ਸਰਕਾਰ ਨੇ ਅਲਰਟ ਜਾਰੀ ਕੀਤਾ ਟਿੱਡੀਆਂ ਦੇ ਗੁੜਗਾਉਂ ਅਤੇ ਰੇਵਾੜੀ ਵਿੱਚ ਪਹੁੰਚਣ ਤੋਂ ਬਾਅਦ, ਹਰਿਆਣਾ ਸਰਕਾਰ ਨੇ ਇੱਕ ਹਾਈ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਅਧਿਕਾਰੀਆਂ ਨੇ ਕਿਹਾ ਹੈ ਕਿ ਟਰੈਕਟਰ ਉੱਤੇ ਸਪਰੇਅ ਛਿੜਕਾਉਣ ਵਾਲੀਆਂ ਮਸ਼ੀਨਾਂ ਲਗਾਉਣ ਸਮੇਤ ਸਾਰੇ ਲੋੜੀਂਦੇ ਉਪਰਾਲੇ ਕੀਤੇ ਗਏ ਹਨ।A small swarm of locusts has entered the Delhi border. South and West districts have been put on high alert. We have also issued advisory to all district authorities to contain the spread of locusts: Delhi Minister Gopal Rai pic.twitter.com/x5tYb8JJfC
— ANI (@ANI) June 27, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਖ਼ਬਰਾਂ
ਦੇਸ਼
Advertisement