ਚੰਡੀਗੜ੍ਹ: ਟਿਕਟੌਕ ਸਟਾਰ ਤੇ ਬੀਜੇਪੀ ਲੀਡਰ ਸੋਨਾਲੀ ਫੋਗਟ ਵੱਲੋਂ ਮਾਰਕਿਟ ਕਮੇਟੀ ਦੇ ਸਕੱਤਰ ਨਾਲ ਕੁੱਟਮਾਰ ਕਰਨ ਦਾ ਮਾਮਲਾ ਕਾਫੀ ਭਖ ਗਿਆ ਹੈ। ਇਸ ਮਾਮਲੇ 'ਚ ਨਵੇਂ ਖੁਲਾਸੇ ਦੇ ਸੰਕੇਤ ਹਨ। ਸੋਨਾਲੀ ਖਿਲਾਫ ਸੂਬਾ ਭਰ 'ਚ ਮਾਰਕਿਟ ਕਮੇਟੀਆਂ ਦੇ ਕਰਮਚਾਰੀ ਸੜਕਾਂ 'ਤੇ ਉੱਤਰ ਆਏ ਹਨ। ਇਨ੍ਹਾਂ ਕਰਮਚਾਰੀਆਂ ਨੇ ਧਰਨੇ ਪ੍ਰਦਰਸ਼ਨ ਕੀਤੇ ਹਨ।


ਦਰਅਸਲ ਸੋਨਾਲੀ ਫੋਗਟ ਦੀ ਗ੍ਰਿਫਤਾਰੀ ਨੂੰ ਲੈ ਕੇ ਕਰਮਚਾਰੀ ਪ੍ਰਦਰਸ਼ਨ ਕਰ ਰਹੇ ਹਨ। ਦੂਜੇ ਪਾਸੇ ਬੀਜੇਪੀ ਜਾਂਚ ਵਿੱਚ ਜੁੱਟ ਗਈ ਹੈ। ਜਾਂਚ ਲਈ ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਤੇ ਸੰਸਦ ਮੈਂਬਰ ਸੰਜੇ ਭਾਟੀਆ ਹਿਸਾਰ ਪਹੁੰਚੇ ਤੇ ਸੋਨਾਲੀ ਦਾ ਪੱਖ ਜਾਣਨਾ ਚਾਹਿਆ। ਇਸ ਪੂਰੇ ਮਾਮਲੇ ਦੀ ਪੁਲਿਸ ਵੀ ਜਾਂਚ ਕਰ ਰਹੀ ਹੈ।


ਦੂਜੇ ਪਾਸੇ ਇਸ ਮਾਮਲੇ 'ਚ ਮਾਰਕਿਟ ਕਮੇਟੀ ਦੇ ਸਕੱਤਰ ਦੀ ਕਾਂਗਰਸ ਦੇ ਸੀਨੀਅਰ ਨੇਤਾ ਰਣਦੀਪ ਸੁਰਜੇਵਾਲਾ ਨਾਲ ਕਰੀਬੀ ਸਬੰਧ ਹੋਣ ਦੀਆਂ ਗੱਲਾਂ ਸਾਹਮਣੇ ਆਉਣ ਨਾਲ ਨਵਾਂ ਮੋੜ ਆਉਣ ਦੇ ਸੰਕੇਤ ਹਨ।


ਬੀਜੇਪੀ ਲੀਡਰ ਸੋਨਾਲੀ ਫੋਗਟ ਵੱਲੋਂ ਮਾਰਕਿਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਦੀ ਥੱਪੜਾਂ ਤੇ ਚੱਪਲਾਂ ਨਾਲ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਇਹ ਮਾਮਲਾ ਭਖ ਗਿਆ ਸੀ। ਸੋਨਾਲੀ ਫੋਗਾਟ ਤੇ ਸੁਲਤਾਨ ਸਿੰਘ ਨੇ ਇੱਕ-ਦੂਜੇ ਖਿਲਾਫ ਕੇਸ ਵੀ ਦਰਜ ਕਰਵਾਇਆ ਸੀ।


ਇਹ ਵੀ ਪੜ੍ਹੋ: ਜੂਨ ਅੰਤ ਤਕ ਕੋਰੋਨਾ ਨਾਲ ਹੋਵੇਗੀ ਭਿਆਨਕ ਸਥਿਤੀ, ਡਾਕਟਰਾਂ ਨੇ ਸੌਂਪੀ ਰਿਪੋਰਟ


ਦੇਸ਼ ਦੀ ਸਭ ਤੋਂ ਸ਼ਰਮਨਾਕ ਤਸਵੀਰ! ਹਸਪਤਾਲ ਦਾ ਬਿੱਲ ਨਾ ਭਰ ਸਕਣ 'ਤੇ ਬਜ਼ੁਰਗ ਨੂੰ ਬੈੱਡ ਨਾਲ ਬੰਨ੍ਹਿਆ

ਜਥੇਦਾਰ ਦੇ ਖਾਲਿਸਤਾਨ ਵਾਲੇ ਬਿਆਨ ਤੋਂ ਬੀਜੇਪੀ ਤਲਖ਼

ਉਧਰ, ਮਾਰਕਿਟ ਕਮੇਟੀ ਦੇ ਕਰਮਚਾਰੀਆਂ ਨੇ ਚੇਤਾਵਨੀ ਦਿੱਤੀ ਕਿ ਸੋਮਵਾਰ ਤਕ ਸੋਨਾਲੀ ਦੀ ਗ੍ਰਿਫਤਾਰੀ ਨਾ ਹੋਈ ਤਾਂ ਪੂਰੇ ਸੂਬੇ 'ਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ।


ਇਹ ਵੀ ਪੜ੍ਹੋ: ਸਿੱਧੂ ਦੇ ਨਾਂ ਤੋਂ ਡਰੇ ਭਗਵੰਤ ਮਾਨ, ਕਿਹਾ ਨਹੀਂ ਮੰਨੀ ਜਾਵੇਗੀ ਕੋਈ ਸ਼ਰਤ


ਇਹ ਵੀ ਪੜ੍ਹੋ: ਭਾਰਤ ਤੋਂ ਮੰਗਵਾਈ ਦਵਾਈ ਬਾਰੇ ਅਮਰੀਕੀ ਵਿਗਿਆਨੀਆਂ ਦਾ ਵੱਡਾ ਦਾਅਵਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ