ਪੜਚੋਲ ਕਰੋ
Advertisement
ਮਮਤਾ ਦਾ ਬੀਜੇਪੀ ਨੂੰ ਚੈਲੰਜ, 'ਜੋ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ'
ਪੱਛਮ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਪ੍ਰਧਾਨ ਮਮਤਾ ਬੈਨਰਜੀ ਨੇ ਈਦ ਦੇ ਪ੍ਰੋਗਰਾਮ ਵਿੱਚ ਬੀਜੇਪੀ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ। ਜੋ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ।
ਕੋਲਕਾਤਾ: ਪੱਛਮ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਪ੍ਰਧਾਨ ਮਮਤਾ ਬੈਨਰਜੀ ਨੇ ਈਦ ਦੇ ਪ੍ਰੋਗਰਾਮ ਵਿੱਚ ਬੀਜੇਪੀ ਨੂੰ ਨਿਸ਼ਾਨੇ 'ਤੇ ਲਿਆ। ਉਨ੍ਹਾਂ ਕਿਹਾ ਕਿ ਕਿਸੇ ਨੂੰ ਡਰਨ ਦੀ ਲੋੜ ਨਹੀਂ। ਜੋ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ। ਦਰਅਸਲ ਮੁੱਖ ਮੰਤਰੀ ਕੋਲਕਾਤਾ ਵਿੱਚ ਈਦ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਨ ਜਿੱਥੇ ਉਨ੍ਹਾਂ ਲੋਕਾਂ ਨੂੰ ਈਦ ਦੀ ਪਰਿਭਾਸ਼ਾ ਵੀ ਦੱਸੀ।
ਮਮਤਾ ਨੇ ਕਿਹਾ, 'ਤਿਆਗ ਦਾ ਨਾਂ ਹੈ ਹਿੰਦੂ, ਈਮਾਨ ਦਾ ਨਾਂ ਹੈ ਮੁਸਲਮਾਨ, ਪਿਆਰ ਦਾ ਨਾਂ ਹੈ ਇਸਾਈ, ਸਿੱਖਾਂ ਦਾ ਨਾਂ ਹੈ ਬਲੀਦਾਨ। ਇਹ ਹੈ ਸਾਡਾ ਹਿੰਦੁਸਤਾਨ। ਇਸ ਦੀ ਰੱਖਿਆ ਅਸੀਂ ਲੋਕ ਕਰਾਂਗੇ। ਜੋ ਸਾਡੇ ਨਾਲ ਟਕਰਾਏਗਾ, ਚੂਰ-ਚੂਰ ਹੋ ਜਾਏਗਾ। ਇਹ ਸਾਡਾ ਨਾਅਰਾ ਹੈ।'West Bengal CM Mamata Banerjee, in Kolkata: Tyaag ka naam hai Hindu, Imaan ka naam hai Musalman, Pyaar ka naam hai Isaai, Sikhon ka naam hai Balidan. Ye hai hamara pyaara Hindustan. Iski raksha humlog karenge. Jo humse takraega wo choor choor ho jaega. Ye hamara slogan hai. pic.twitter.com/ECsQKq1LkR
— ANI (@ANI) June 5, 2019
ਇਸ ਤੋਂ ਪਹਿਲਾਂ ਮਮਤਾ ਬੈਨਰਜੀ ਨੇ ਈਦ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਟਵੀਟ ਵੀ ਕੀਤਾ। ਉਨ੍ਹਾਂ ਕਿਹਾ, 'ਈਦ ਉਲ ਫਿਤਰ ਦੇ ਅਵਸਰ 'ਤੇ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ। ਧਰਮ ਨਿੱਜੀ ਵਿਸ਼ਵਾਸ ਦਾ ਵਿਸ਼ਾ ਹੋ ਸਕਦਾ ਹੈ ਪਰ ਤਿਉਹਾਰ ਸਾਰਿਆਂ ਦੇ ਹਨ। ਆਓ ਏਕਤਾ ਦੀ ਭਾਵਨਾ ਨੂੰ ਬਣਾਈ ਰੱਖੀਏ ਤੇ ਸ਼ਾਂਤੀ-ਸਦਭਾਵ ਨਾਲ ਇਕੱਠੇ ਰਹੀਏ।'Today, like previous years, I attended #Eid prayers at Red Road and exchanged greetings with all. Some pictures of the occasion are uploaded here for all of you. #EidMubarak once again pic.twitter.com/I9gsNAZZuO
— Mamata Banerjee (@MamataOfficial) June 5, 2019
Heartiest wishes to all on the occasion of #EidUlFitr Religion is a matter of personal faith but festivals are universal. Let us preserve this spirit of unity and live together in peace and harmony. #EidMubarak
— Mamata Banerjee (@MamataOfficial) June 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement