ਪੜਚੋਲ ਕਰੋ
Advertisement
ਮਮਤਾ ਦਾ ਚੜ੍ਹਿਆ ਪਾਰਾ, ਮੋਦੀ ਨੂੰ ਜੇਲ੍ਹ 'ਚ ਸੁੱਟਣ ਦੀ ਧਮਕੀ
ਮਮਤਾ ਨੇ ਸਮਾਜਸੇਵੀ ਤੇ ਆਜ਼ਾਦੀ ਘੁਲਾਟੀਏ ਈਸ਼ਵਰਚੰਦ ਵਿਦਿਆਸਾਗਰ ਦੀ ਮੂਰਤੀ ਤੋੜਣ ਦੀ ਘਟਨਾ ‘ਤੇ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਮਮਤਾ ਨੇ ਕਿਹਾ ਕਿ ਉਨ੍ਹਾਂ ਕੋਲ ਪੱਕਾ ਸਬੂਤ ਹੈ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਹਨ ਕਿ ਟੀਐਮਸੀ ਦੇ ਵਰਕਰਾਂ ਨੇ ਮੂਰਤੀ ਤੋੜੀ ਹੈ।
ਕਲਕਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੇ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਹਮਲਾ ਕੀਤਾ ਹੈ। ਮਮਤਾ ਨੇ ਸਮਾਜਸੇਵੀ ਤੇ ਆਜ਼ਾਦੀ ਘੁਲਾਟੀਏ ਈਸ਼ਵਰਚੰਦ ਵਿਦਿਆਸਾਗਰ ਦੀ ਮੂਰਤੀ ਤੋੜਣ ਦੀ ਘਟਨਾ ‘ਤੇ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ। ਮਮਤਾ ਨੇ ਕਿਹਾ ਕਿ ਉਨ੍ਹਾਂ ਕੋਲ ਪੱਕਾ ਸਬੂਤ ਹੈ ਤੇ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਹਨ ਕਿ ਟੀਐਮਸੀ ਦੇ ਵਰਕਰਾਂ ਨੇ ਮੂਰਤੀ ਤੋੜੀ ਹੈ।
ਮਮਤਾ ਨੇ ਮੋਦੀ ਨੂੰ ਚੁਣੌਤੀ ਦਿੰਦੀਆਂ ਕਿਹਾ ਕਿ ਉਹ ਜੋ ਕਹਿ ਰਹੇ ਹਨ ਜਾਂ ਤਾਂ ਸਾਬਤ ਕਰਨ ਨਹੀਂ ਤਾਂ ਅਸੀਂ ਉਨ੍ਹਾਂ ਨੂੰ ਜੇਲ੍ਹ ‘ਚ ਸੁੱਟ ਦਿਆਂਗੇ। ਮਮਤਾ ਨੇ ਕਿਹਾ, “ਉਹ ਕਹਿੰਦੇ ਹਨ ਕਿ ਈਸ਼ਵਰਚੰਦ ਦੀ ਮੂਰਤੀ ਬਣਾਉਣਗੇ। ਬੰਗਾਲ ਕੋਲ ਪੈਸਾ ਹੈ ਕਿ ਉਹ ਆਪ ਬੁੱਤ ਬਣਵਾ ਸਕਣ ਪਰ ਕੀ ਉਹ ਸਾਨੂੰ 200 ਸਾਲ ਦੀ ਸਾਡੀ ਵਿਰਾਸਤ ਸਾਨੂੰ ਵਾਪਸ ਕਰ ਸਕਦੇ ਹਨ। ਸਾਡੇ ਕੋਲ ਸਬੂਤ ਹੈ ਤੇ ਇਸ ਦੇ ਬਾਵਜੂਦ ਉਹ ਕਹਿ ਰਹੇ ਹਨ ਟੀਐਮਸੀ ਨੇ ਇਹ ਕੀਤਾ ਹੈ। ਆਪਣੇ ਇਲਜ਼ਾਮ ਉਹ ਸਾਬਤ ਕਰਨ ਨਹੀਂ ਤਾਂ ਅਸੀਂ ਉਨ੍ਹਾਂ ਨੂੰ ਜੇਲ਼੍ਹ ‘ਚ ਸੁੱਟ ਦਿਆਂਗੇ।”
ਈਸ਼ਵਰਚੰਦ ਦਾ ਬੁੱਤ ਟੁੱਟਣ ਤੋਂ ਬਾਅਦ ਦੋਵਾਂ ਪਾਰਟੀਆਂ ‘ਚ ਜ਼ੁਬਾਨੀ ਜੰਗ ਜਾਰੀ ਹੈ। ਦੋਵੇਂ ਪਾਰਟੀਆਂ ਇੱਕ-ਦੂਜੇ ‘ਤੇ ਬੁੱਤ ਤੋੜਨ ਦਾ ਇਲਜ਼ਾਮ ਲੱਗਾ ਰਹੀਆਂ ਹਨ। ਇਹ ਘਟਨਾ ਮੰਗਲਵਾਰ ਦੀ ਹੈ ਜਦੋਂ ਅਮਿਤ ਸ਼ਾਹ ਨੇ ਕੋਲਕਾਤਾ ‘ਚ ਰੋਡ ਸ਼ੋਅ ਕੀਤਾ ਸੀ। ਇਸ ਦੌਰਾਨ ਟੀਐਮਸੀ ਤੇ ਬੀਜੇਪੀ ਸਮਰਥਕਾਂ ‘ਚ ਝੜਪ ਦੌਰਾਨ ਮੂਰਤੀ ਟੁੱਟ ਗਈ ਸੀ।WB CM:He (PM) said he'll make Vidyasagar statue.Bengal has money to make the statue.Can he give back the 200 years old heritage? We've proof&you say that TMC has done.Aren't you ashamed?He should do sit ups for lying so much.Liar.Prove allegations otherwise we'll drag you to jail pic.twitter.com/v9zKD2xIjW
— ANI (@ANI) 16 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
Advertisement