Toycathon-2021: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਵਿਸ਼ਵ ਖਿਡੌਣਾ ਬਾਜ਼ਾਰ ਵਿੱਚ ਭਾਰਤ ਦੀ ਹਿੱਸੇਦਾਰੀ ਬਹੁਤ ਘੱਟ ਹੈ ਤੇ ਕਰੋੜਾਂ ਰੁਪਏ ਦੇਸ਼ ਤੋਂ ਬਾਹਰ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ‘ਟੌਏਕਾਥੌਨ–2021’ ਦੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਕੇਂਦਰੀ ਮੰਤਰੀ ਸ੍ਰੀ ਪੀਯੂਸ਼ ਗੋਇਲ ਤੇ ਸੰਜੇ ਧੋਤ੍ਰੇ ਇਸ ਮੌਕੇ ਮੌਜੂਦ ਸਨ।


ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 5-6 ਸਾਲਾਂ ’ਚ ਦੇਸ਼ ਦੇ ਨੌਜਵਾਨ ਹੈਕਾਥੌਨਜ਼ ਦੇ ਮੰਚ ਰਾਹੀਂ ਦੇਸ਼ ਦੀਆਂ ਪ੍ਰਮੁੱਖ ਚੁਣੌਤੀਆਂ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਇਸ ਪਿੱਛੇ ਸੋਚ ਦੇਸ਼ ਦੀਆਂ ਸਮਰੱਥਾਵਾਂ ਨੂੰ ਲਾਮਬੰਦ ਕਰਨਾ ਤੇ ਉਨ੍ਹਾਂ ਨੂੰ ਇੱਕ ਮਾਧਿਅਮ ਦੇਣਾ ਹੈ।


ਬੱਚਿਆਂ ਦੇ ਪਹਿਲੇ ਦੋਸਤ ਵਜੋਂ ਖਿਡੌਣਿਆਂ ਦੀ ਅਹਿਮੀਅਤ ਦੇ ਨਾਲ–ਨਾਲ ਪ੍ਰਧਾਨ ਮੰਤਰੀ ਨੇ ਖਿਡੌਣਿਆਂ ਤੇ ਗੇਮਿੰਗ ਦੇ ਆਰਥਿਕ ਪੱਖਾਂ ਉੱਤੇ ਵੀ ਜ਼ੋਰ ਦਿੱਤਾ, ਉਨ੍ਹਾਂ ਇਸ ਨੂੰ ‘ਟੌਏਕੌਨੋਮੀ’ (Toyconomy) ਦਾ ਨਾਂ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੀ ਦੁਨੀਆ ਦਾ ਖਿਡੌਣਾ ਬਾਜ਼ਾਰ ਲਗਭਗ 100 ਅਰਬ ਡਾਲਰ ਦਾ ਹੈ ਅਤੇ ਇਸ ਬਾਜ਼ਾਰ ਵਿੱਚ ਭਾਰਤ ਦਾ ਹਿੱਸਾ ਸਿਰਫ਼ 1.5 ਫ਼ੀਸਦੀ ਹੈ।


ਭਾਰਤ ਆਪਣੇ ਲਗਭਗ 80 ਫ਼ੀਸਦੀ ਖਿਡੌਣੇ ਦਰਾਮਦ ਕਰਦਾ ਹੈ। ਇਸ ਦਾ ਮਤਲਬ ਹੈ ਕਿ ਕਰੋੜਾਂ ਰੁਪਏ ਦੇਸ਼ ਤੋਂ ਬਾਹਰ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਨੂੰ ਬਦਲਣ ਦੀ ਜ਼ਰੂਰਤ ਹੈ। ਮੋਦੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਅੰਕੜਿਆਂ ਤੋਂ ਵੀ ਅਗਾਂਹ ਇਸ ਖੇਤਰ ਵਿੱਚ ਸਮਾਜ ਦੇ ਲੋੜਵੰਦ ਵਰਗਾਂ ’ਚ ਤਰੱਕੀ ਤੇ ਵਿਕਾਸ ਲਿਆਉਣ ਦੀ ਸਮਰੱਥਾ ਹੈ।


ਖਿਡੌਣਾ ਉਦਯੋਗ ਦਾ ਆਪਣਾ ਖ਼ੁਦ ਦਾ ਲਘੂ ਪੱਧਰ ਦਾ ਉਦਯੋਗ ਹੈ, ਜਿਸ ਨਾਲ ਪਿੰਡਾਂ ਵਿੱਚ ਰਹਿੰਦੇ ਕਾਰੀਗਰ, ਦਲਿਤ, ਗ਼ਰੀਬਲੋਕ ਤੇ ਕਬਾਇਲੀ ਆਬਾਦੀ ਜੁੜੀ ਹੋਈ ਹੈ। ਪ੍ਰਧਾਨ ਮੰਤਰੀ ਨੇ ਇਸ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਨੂੰ ਗਿਣਵਾਇਆ। ਇਨ੍ਹਾਂ ਵਰਗਾਂ ਦਾ ਫ਼ਾਇਦਾ ਲੈਣ ਲਈ, ਸਾਨੂੰ ਸਥਾਨਕ ਖਿਡੌਣਿਆਂ ਪ੍ਰਤੀ ਵੋਕਲ ਹੋਣ ਦੀ ਜ਼ਰੂਰਤ ਹੈ।


ਪ੍ਰਧਾਨ ਮੰਤਰੀ ਨੇ ਭਾਰਤੀ ਖਿਡੌਣਿਆਂਨੂੰ ਵਿਸ਼ਵ ਪੱਧਰ ਉੱਤੇ ਪ੍ਰਤੀਯੋਗੀ ਬਣਾਉਣ ਲਈ ਨਵੀਂ ਨਵੀਂ ਕਿਸਮ ਦੇ ਖਿਡੌਣੇ ਤਿਆਰ ਕਰਨ ਤੇ ਫ਼ਾਈਨਾਂਸਿੰਗ ਦਾ ਸੱਦਾ ਦਿੱਤਾ। ਨਵੇਂ ਵਿਚਾਰਾਂ ਨੂੰ ਅਮਲੀ ਰੂਪ ਦੇਣ, ਨਵੇਂ ਸਟਾਰਟ ਅੱਪਸ ਨੂੰ ਉਤਸ਼ਾਹਿਤ ਕਰਨ, ਨਵੀਂ ਤਕਨਾਲੋਜੀ ਰਵਾਇਤੀ ਖਿਡੌਣਾ ਨਿਰਮਾਤਾਵਾਂ ਤੱਕ ਲਿਜਾਣ ਅਤੇ ਨਵੀਂ ਬਾਜ਼ਾਰ ਮੰਗ ਪੈਦਾ ਕਰਨ ਦੀ ਜ਼ਰੂਰਤ ਹੈ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਟੌਏਕਾਥੌਨ ਜਿਹੇ ਸਮਾਰੋਹਾਂ ਪਿੱਛੇ ਇਹੋ ਪ੍ਰੇਰਣਾ ਹੈ।


ਇਹ ਵੀ ਪੜ੍ਹੋ: Reliance AGM 2021 Announcement: ਰਿਲਾਇੰਸ ਜੀਓ 5G ਨੈੱਟਵਰਕ ਸ਼ੁਰੂ ਕਰਨ ਲਈ ਤਿਆਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904