ਪੜਚੋਲ ਕਰੋ
ਰੇਲਵੇ ਸਟੇਸ਼ਨ ‘ਤੇ ਖੜੀ ਰੇਲ ਗੱਡੀ ‘ਚ ਭੜਕੀ ਅੱਗ
ਰਾਜਧਾਨੀ ਦਿੱਲੀ ‘ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਦੁਪਹਿਰ ਵੱਡਾ ਹਾਦਸਾ ਹੋਇਆ। ਇੱਥੇ ਪਲੇਟਫਾਰਮ ਨੰਬਰ 8 ‘ਤੇ ਖੜੀ ਚੰਡੀਗੜ੍ਹ-ਕੋਚੁਵੇਲੀ ਐਕਸਪ੍ਰੈਸ ਦੇ ਕੋਚ ‘ਚ ਅੱਗ ਲੱਗ ਗਈ।

ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਸ਼ੁੱਕਰਵਾਰ ਦੁਪਹਿਰ ਵੱਡਾ ਹਾਦਸਾ ਹੋਇਆ। ਇੱਥੇ ਪਲੇਟਫਾਰਮ ਨੰਬਰ 8 ‘ਤੇ ਖੜੀ ਚੰਡੀਗੜ੍ਹ-ਕੋਚੁਵੇਲੀ ਐਕਸਪ੍ਰੈਸ ਦੇ ਕੋਚ ‘ਚ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅੱਗ ਬੁਝਾਊ ਵਿਭਾਗ ਦੀਆਂ ਚਾਰ ਗੱਡੀਆਂ ਮੌਕੇ ‘ਤੇ ਪਹੁੰਚੀਆਂ ਤੇ ਉਨ੍ਹਾਂ ਨੇ ਅੱਗ ‘ਤੇ ਕਾਬੂ ਪਾਇਆ।
ਇਹ ਅੱਗ ਟ੍ਰੇਨ ਦੀ ਪਾਵਰ ਕਾਰ ਬੋਗੀ ‘ਚ ਲੱਗੀ ਸੀ ਜਦਕਿ ਹੁਣ ਟ੍ਰੇਨ ਨੂੰ ਹਜਰਤ ਨਿਜ਼ਾਮੁਦੀਨ ਸਟੇਸ਼ਨ ਲਈ ਰਵਾਨਾ ਕਰ ਦਿੱਤਾ ਗਿਆ ਹੈ। ਜਿੱਥੇ ਉਸ ਦੇ ਪਾਵਰ ਕਾਰ ਕੋਚ ਦੀ ਮੁਰੰਮਤ ਕੀਤੀ ਜਾਵੇਗੀ। ਸ਼ੁੱਕਰਵਾਰ ਦੁਪਹਿਰ ਦੋ ਵਜੇ ਕਰੀਬ ਇਸ ਟ੍ਰੇਨ ਦੇ ਕੋਚ ‘ਚ ਭਿਆਨਕ ਅੱਗ ਲੱਗੀ ਸੀ। ਅੱਗ ਇੰਨੀ ਜ਼ਿਆਦਾ ਸੀ ਕਿ ਰੇਲਵੇ ਸਟੇਸ਼ਨ ‘ਤੇ ਅੱਗ ਦਾ ਧੂੰਆਂ ਫੈਲ ਗਿਆ ਸੀ।A fire has broken out in rear power car of Chandigarh-Kochuveli Express at platform number. 8 of New Delhi Railway Station. Four fire tenders are present at the spot. All passengers have been evacuated safely. https://t.co/KWkKjrIHkU pic.twitter.com/AvqrfyQyda
— ANI (@ANI) September 6, 2019
ਆਫੀਸ਼ੀਅਲ ਬਿਆਨ ਮੁਤਾਬਕ, ਇਹ ਅੱਗ ਚੰਡੀਗੜ੍ਹ-ਕੋਚੁਵੇਲੀ ਐਕਸਪ੍ਰੈਸ ਦੇ ਪਾਵਰ ਕਾਰ ਕੋਚ ‘ਚ ਲੱਗੀ ਸੀ। ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਅੱਠ ‘ਤੇ ਖੜ੍ਹੀ ਸੀ। ਟ੍ਰੇਨ ‘ਚ ਬੈਠੇ ਸਾਰੇ ਯਾਤਰੀ ਸੁਰੱਖਿਅਤ ਹਨ ਤੇ ਅੱਗ ਨੂੰ ਅੱਗੇ ਵਧਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਇਸ ਬਾਰੇ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਵੀ ਟਵੀਟ ਕੀਤਾ।दिल्ली में चंडीगढ - कोचुवल्ली एक्सप्रेस की पिछली पॉवर कार में आग लगने की घटना हुई है। फॉयर ब्रिगेड द्वारा मौके पर पहुंच आग पर काबू पा लिया गया है। वरिष्ठ अधिकारी घटनास्थल पर हैं तथा स्थिति पर नजर रखे हुए हैं। घटना में किसी प्रकार की कोई जनहानि नही हुई है।
— Piyush Goyal (@PiyushGoyal) September 6, 2019
ਹੋਰ ਪੜ੍ਹੋ
ਟ੍ਰੈਂਡਿੰਗ ਟੌਪਿਕ





















