ਪੜਚੋਲ ਕਰੋ
1.16 ਲੱਖ ਰੁਪਏ ਦਾ ਕੱਟਿਆ ਚਲਾਨ, ਸਭ ਤੋਂ ਵੱਡੇ ਚਲਾਨ ਮਗਰੋਂ ਡਰਾਈਵਰ ਰਫੂ ਚੱਕਰ
ਨਵੇਂ ਮੋਟਰ ਵਹੀਕਲ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਰਾਜਧਾਨੀ ਦਿੱਲੀ ਦੇ ਟਰਾਂਸਪੋਰਟ ਦੇ ਟਰੱਕ ਦਾ ਹਰਿਆਣਾ ਦੇ ਰੇਵਾੜੀ ‘ਚ ਓਵਰਲੋਡਿੰਗ ਦੇ ਜੁਰਮ ‘ਚ 1.16 ਲੱਖ ਰੁਪਏ ਦਾ ਚਲਾਨ ਹੋਇਆ।

ਨਵੀਂ ਦਿੱਲੀ: ਨਵੇਂ ਮੋਟਰ ਵਹੀਕਲ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਰਾਜਧਾਨੀ ਦਿੱਲੀ ਦੇ ਟਰਾਂਸਪੋਰਟ ਦੇ ਟਰੱਕ ਦਾ ਹਰਿਆਣਾ ਦੇ ਰੇਵਾੜੀ ‘ਚ ਓਵਰਲੋਡਿੰਗ ਦੇ ਜੁਰਮ ‘ਚ 1.16 ਲੱਖ ਰੁਪਏ ਦਾ ਚਲਾਨ ਹੋਇਆ। ਇਸ ਤੋਂ ਬਾਅਦ ਟਰੱਕ ਡਰਾਈਵਰ ਨੂੰ ਆਰਟੀਓ ਦਫਤਰ ਚਲਾਨ ਭਰਨ ਨੂੰ ਕਿਹਾ। ਇੰਨੀ ਜ਼ਿਆਦਾ ਰਕਮ ਵੇਖ ਉਸ ਨੂੰ ਲਾਲਚ ਆ ਗਿਆ ਤੇ ਡਰਾਈਵਰ ਪੈਸੇ ਲੈ ਫਰਾਰ ਹੋ ਗਿਆ। ਟਰੱਕ ਮਾਲਕ ਦੇ ਵਾਰ-ਵਾਰ ਫੋਨ ਕਰਨ ਤੋਂ ਬਾਅਦ ਵੀ ਡਰਾਈਵਰ ਨੇ ਫੋਨ ਨਹੀਂ ਚੁੱਕਿਆ। ਇਸ ਤੋਂ ਬਾਅਦ ਟਰੱਕ ਮਾਲਕ ਨੇ ਡਰਾਈਵਰ ਖਿਲਾਫ ਐਫਆਈਆਰ ਦਰਜ ਕਰਵਾਈ। ਪੁਲਿਸ ਨੇ ਡਰਾਈਵਰ ਖਿਲਾਫ ਕ੍ਰਿਮੀਨਲ ਬ੍ਰੀਚ ਆਫ਼ ਟਰੱਸਟ ਦਾ ਕੇਸ ਦਾਇਰ ਕੀਤਾ। ਇਸ ਤੋਂ ਬਾਅਦ ਡਰਾਈਵਰ ਨੂੰ ਯੂਪੀ ਦੇ ਫਿਰੋਜ਼ਾਬਾਦ ਤੋਂ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਉਸ ਤੋਂ ਪੈਸੇ ਬਰਾਮਦ ਹੋ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਨੂੰ ਚਲਾਨ ਭਰਣ ਲਈ ਪੈਸੇ ਦਿੱਤੇ ਗਏ ਸੀ। ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਟਰੱਕ ਮਾਲਕ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ ਕਿਉਂਕਿ ਇੰਨਾ ਜ਼ਿਆਦਾ ਚਲਾਨ ਹੋਣ ਕਰਕੇ ਟਰੱਕ ਮਾਲਕ ਨੇ ਡਰਾਈਵਰ ਦੇ ਥੱਪੜ ਮਾਰ ਦਿੱਤਾ ਸੀ। ਦੱਸ ਦਈਏ ਕਿ ਟ੍ਰੈਫਿਕ ਨਿਯਮ ਦੇ ਬਦਲਾਅ ਤੋਂ ਬਾਅਦ ਹੁਣ ਓਵਰਲੋਡਿੰਗ ‘ਤੇ ਪਨੈਲਟੀ ਦੋ ਹਜ਼ਾਰ ਤੋਂ ਵਧਾ ਕੇ 20 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ।
Before You Go
ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਟ੍ਰੈਂਡਿੰਗ ਟੌਪਿਕ

















