ਪੜਚੋਲ ਕਰੋ
ਬਲਦਾਂ ਨਾਲ ਭਰਿਆ ਟਰੱਕ ਹਾਦਸਾਗ੍ਰਸਤ, 6 ਦੀ ਮੌਤ

ਨਾਹਨ: ਹਿਮਾਚਲ ਦੀ ਸਰਹੱਦ ਨਾਲ ਜੁੜੇ ਕਾਲਾ ਅੰਬ (ਨਰਾਇਣਗੜ੍ਹ) ਵਿੱਚ ਪਸ਼ੂਆਂ ਨਾਲ ਲੱਦਿਆ ਟਰੱਕ ਹਾਦਸਾ ਗ੍ਰਸਤ ਹੋਣ ਤੋਂ ਬਾਅਦ ਅੱਗ ਦੀ ਭੇਟ ਚੜ੍ਹ ਗਿਆ। ਇਸ ਹਾਦਸੇ ਵਿੱਚ 6 ਬਲਦਾਂ ਦੀ ਮੌਤ ਹੋ ਗਈ ਤੇ 6 ਹੋਰ ਗੰਭੀਰ ਜ਼ਖ਼ਮੀ ਹੋ ਗਏ। ਪੁਲਿਸ ਨੇ ਟਰੱਕ ਚਾਲਕ ਤੇ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਪੜਤਾਲ ਪਸ਼ੂਆਂ ਦੀ ਤਸਕਰੀ ਦੇ ਨਜ਼ਰੀਏ ਤੋਂ ਵੀ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅੱਜ ਸਵੇਰੇ ਹਿਮਾਚਲ ਨਜ਼ਦੀਕ ਕਾਲਾ ਅੰਬ-ਨਰਾਇਣਗੜ੍ਹ ਮਾਰਗ ’ਤੇ ਬਲਦਾਂ ਨਾਲ ਲੱਦਿਆ ਟਰੱਕ ਉੱਤਰ ਪ੍ਰਦੋਸ਼ ਵੱਲ ਜਾ ਰਿਹਾ ਸੀ। ਨਰਾਇਣਗੜ੍ਹ ਗਊ ਰੱਖਿਅਕਾਂ ਤੇ ਪੁਲਿਸ ਨੂੰ ਇਸ ਸਬੰਧੀ ਸੂਹ ਮਿਲੀ ਸੀ ਜਿਸ ਦੇ ਆਧਾਰ ’ਤੇ ਪੁਲਿਸ ਦੇ ਗਊ ਰੱਖਿਅਕ ਟਰੱਕ ਦੇ ਪਿੱਛਾ ਕਰਨ ਲੱਗ ਗਏ। ਇਸੇ ਦੌਰਾਨ ਟਰੱਕ ਦੇ ਅੱਗੇ ਚੱਲ ਰਹੀ ਗੱਡੀ ’ਚੋਂ ਕਿਸੀ ਨੇ ਪੁਲਿਸ ਤੇ ਗਊ ਰੱਖਿਅਕਾਂ ’ਤੇ ਫਾਇਰਿੰਗ ਕਰ ਦਿੱਤੀ। ਮਾਮਲਾ ਵਿਗੜਦਾ ਵੇਖਦਿਆਂ ਟਰੱਕ ਚਾਲਕ ਤੇ ਡਰਾਈਵਰ ਚੱਲਦੇ ਟਰੱਕ ’ਚੋਂ ਕੁੱਦ ਪਏ। ਇਸੇ ਦੌਰਾਨ ਸੰਤੁਲਨ ਵਿਗੜਨ ਕਾਰਨ ਟਰੱਕ ਪਲਟ ਗਿਆ। ਹਾਦਸੇ ’ਚ 6 ਬਲ਼ਦਾਂ ਦਾ ਮੌਤ ਹੋ ਗਈ ਤੇ 6 ਨੂੰ ਬਚਾ ਲਿਆ ਗਿਆ। ਹਾਦਸੇ ਪਿੱਛੋਂ ਜਦੋਂ ਟਰੱਕ ਨੂੰ ਸਿੱਧਾ ਕੀਤਾ ਗਿਆ ਤਾਂ ਸ਼ਾਰਟ ਸਰਕਟ ਹੋਣ ਕਾਰਨ ਟਰੱਕ ਨੂੰ ਅੱਗ ਲੱਗ ਗਈ। ਨਰਾਇਣਗੜ੍ਹ ਪੁਲਿਸ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਟਰੱਕ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਜਾਰੀ ਹੈ।
Before You Go
ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਟ੍ਰੈਂਡਿੰਗ ਟੌਪਿਕ






















