ਵਾਇਰਲ ਸੈਕਸ ਵੀਡੀਓ ਮਾਮਲੇ 'ਚ 'ਆਪ' ਦੇ ਦੋ ਲੀਡਰ ਹਿਰਾਸਤ 'ਚ, ਪੁੱਛਗਿੱਛ ਜਾਰੀ
ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਮਾਧਭਾਈ ਪਟੇਲ ਅਤੇ ਮੁਕੇਸ਼ ਰਾਜਪੂਤ ਨੇ ਇੱਕ ਵਾਇਰਲ ਵੀਡੀਓ ਕਲਿੱਪ ਬਣਾ ਕੇ ਭਾਜਪਾ ਸੰਸਦ ਮੈਂਬਰ ਪਰਬਤਭਾਈ ਪਟੇਲ ਦੇ ਹੋਣ ਦਾ ਦਾਅਵਾ ਕੀਤਾ ਸੀ।
ਸੂਰਤ: ਗੁਜਰਾਤ ਦਾ ਰਾਜਨੀਤੀ ਵਿੱਚ ਉਦੋਂ ਉਥਲ-ਪੁਥਲ ਮਚ ਗਈ ਜਦੋਂ ਪੁਲਿਸ ਇੱਕ ਵਾਇਰਲ ਸੈਕਸ ਵੀਡੀਓ ਕਲਿਪ ਨੂੰ ਲੈ ਕੇ ਐਕਟਿਵ ਹੋ ਗਈ।ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਮਾਧਭਾਈ ਪਟੇਲ ਅਤੇ ਮੁਕੇਸ਼ ਰਾਜਪੂਤ ਨੇ ਇੱਕ ਵਾਇਰਲ ਵੀਡੀਓ ਕਲਿੱਪ ਬਣਾ ਕੇ ਭਾਜਪਾ ਸੰਸਦ ਮੈਂਬਰ ਪਰਬਤਭਾਈ ਪਟੇਲ ਦੇ ਹੋਣ ਦਾ ਦਾਅਵਾ ਕੀਤਾ ਸੀ।
ਇਸ ਮਗਰੋਂ ਪੁਲਿਸ ਨੇ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੂੰ ਹਿਰਾਸਤ 'ਚ ਲੈ ਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ।ਸੰਸਦ ਮੈਂਬਰ ਦੇ ਪੁੱਤਰ ਸ਼ੈਲੇਸ਼ ਪਟੇਲ ਨੇ ਮੰਗਲਵਾਰ ਨੂੰ ਮਾਧਭਾਈ ਪਟੇਲ ਅਤੇ ਮੁਕੇਸ਼ ਰਾਜਪੂਤ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।ਇਸ ਦੇ ਨਾਲ ਹੀ ਉਨ੍ਹਾਂ 'ਤੇ ਉਸਦੇ ਪਿਤਾ ਨੂੰ ਬਦਨਾਮ ਕਰਨ ਅਤੇ ਪੈਸੇ ਠੱਗਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਸੀ।
ਬਨਾਸਕਾਂਠਾ ਜ਼ਿਲੇ ਦੇ ਥਾਰਡ ਪੁਲਿਸ ਸਟੇਸ਼ਨ ਨੇ ਸ਼ੈਲੇਸ਼ ਪਟੇਲ ਦੀ ਸ਼ਿਕਾਇਤ 'ਤੇ ਐਫਆਈਆਰ ਦਰਜ ਕੀਤੀ ਹੈ।
ਦੋਵਾਂ ਮੁਲਜ਼ਮਾਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਆਮ ਆਦਮੀ ਪਾਰਟੀ ਦੇ ਵਰਕਰ ਮਾਧਭਾਈ ਪਟੇਲ ਨੇ ਇਸ ਤੋਂ ਪਹਿਲਾਂ ਸਾਰੀ ਵੀਡੀਓ ਕਲਿੱਪ ਸੋਸ਼ਲ ਮੀਡੀਆ 'ਤੇ ਵਾਇਰਲ ਕਰਨ ਲਈ 15 ਅਗਸਤ ਨੂੰ ਆਪਣੇ ਫੇਸਬੁੱਕ ਪੇਜ' ਤੇ ਪੋਸਟ ਕਰਨ ਦੀ ਚੇਤਾਵਨੀ ਵਾਲਾ ਪੋਸਟ ਪਾਇਆ ਸੀ।
ਹਾਲਾਂਕਿ, ਇਹ ਵੀਡੀਓ ਕਲਿੱਪ 15 ਅਗਸਤ ਤੋਂ ਪਹਿਲਾਂ ਵਾਇਰਲ ਹੋ ਗਈ ਸੀ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਸਦ ਮੈਂਬਰ ਪਰਬਤਭਾਈ ਪਟੇਲ ਨੇ ਕਿਹਾ ਸੀ, 'ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਬੁਰਾ ਕੰਮ ਨਹੀਂ ਕੀਤਾ। ਇਹ ਹੋ ਸਕਦਾ ਹੈ ਕਿ ਮੇਰੀਆਂ ਫੋਟੋਆਂ ਨੂੰ ਐਡਿਟ ਕਰਕੇ ਮਰਫ ਕੀਤਾ ਗਿਆ ਹੋਵੇ। '