ਪੜਚੋਲ ਕਰੋ
Advertisement
Union Budget 2023 India : ਸੰਜੇ ਸਿੰਘ ਦਾ ਨਿਰਮਲਾ ਸੀਤਾਰਮਨ 'ਤੇ ਤੰਜ , ਪੁੱਛਿਆ - ਆਮਦਨ 'ਕਿਸ ਦੀ ਦੁੱਗਣੀ ਹੋਈ'
Union Budget 2023 India : ਅੱਜ ਦੇਸ਼ ਭਰ ਵਿੱਚ ਆਮ ਬਜਟ ਨੂੰ ਲੈ ਕੇ ਗਹਿਮਾਗਹਿਮੀ ਚਰਚਾ 'ਤੇ ਹੈ। ਇਸ ਸਮੇਂ ਜਿੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਬਜਟ (ਬਜਟ 2023) ਪੇਸ਼ ਕਰ ਰਹੀ ਹੈ, ਉੱਥੇ ਹੀ ਹੁਣ ਤੱਕ ਦਾ ਬਜਟ ਭਾਸ਼ਣ (Budget 2023) ਸੁ
Union Budget 2023 India : ਅੱਜ ਦੇਸ਼ ਭਰ ਵਿੱਚ ਆਮ ਬਜਟ ਨੂੰ ਲੈ ਕੇ ਗਹਿਮਾਗਹਿਮੀ ਚਰਚਾ 'ਤੇ ਹੈ। ਇਸ ਸਮੇਂ ਜਿੱਥੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਲੋਕ ਸਭਾ ਵਿੱਚ ਬਜਟ (ਬਜਟ 2023) ਪੇਸ਼ ਕਰ ਰਹੀ ਹੈ, ਉੱਥੇ ਹੀ ਹੁਣ ਤੱਕ ਦਾ ਬਜਟ ਭਾਸ਼ਣ (Budget 2023) ਸੁਣਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਉਨ੍ਹਾਂ 'ਤੇ ਤੰਜ ਕਸਿਆ ਹੈ ? ਸੀਤਾਰਮਨ ਦੇ ਅੰਮ੍ਰਿਤ ਕਾਲ ਵਾਲੇ ਬਿਆਨ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਨਾ ਤਾਂ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋਈ, ਨਾ ਕਿਸਾਨਾਂ ਨੂੰ ਰੁਜ਼ਗਾਰ ਮਿਲਿਆ ਅਤੇ ਨਾ ਹੀ ਕਿਸਾਨਾਂ ਦੀ ਐਮਐਸਪੀ ਵਧੀ। ਤੁਸੀਂ ਸਾਨੂੰ ਦੱਸੋ ਕਿ ਕਿਸਦੀ ਆਮਦਨ ਦੁੱਗਣੀ ਹੋਈ , ਕਿਸ ਦੇ ਲਈ ਅੰਮ੍ਰਿਤ ਕਾਲ ,ਆਮ ਲੋਕਾਂ ਲਈ ਅੰਮ੍ਰਿਤ ਕਾਲ ਕਦੋਂ ਬਰਸੇਗਾ ?
ਆਪ ਸੰਸਦ ਮੈਂਬਰ ਦੇ ਟਵੀਟ ਵਿੱਚ ਕੀ ਹੈ?
न किसानो की MSP बढ़ी।
— Sanjay Singh AAP (@SanjayAzadSln) February 1, 2023
न नौजवानों को रोज़गार मिला।
लेकिन ये मोदी जी का अमृत काल है।
निर्मला जी कह रहीं हैं “प्रतिव्यक्ति आय दोगुनी हो गई”
किसकी?
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਆਪਣੇ ਟਵੀਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਨਿਰਮਲਾ ਨੇ ਆਪਣੇ ਬਜਟ ਭਾਸ਼ਣ 'ਚ ਕਿਹਾ ਹੈ ਕਿ 'ਅੰਮ੍ਰਿਤ ਕਾਲ' ਆ ਗਿਆ ਹੈ, ਪਰ ਹੁਣ ਕਿੰਨਾ ਅੰਮ੍ਰਿਤ ਕਾਲ ਕਦੋਂ ਬਰਸੇਗਾ , ਦੇਖਣਾ ਬਾਕੀ ਹੈ। ਨਾ ਤਾਂ ਕਿਸਾਨਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਿਆ ਅਤੇ ਨਾ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲਿਆ। ਇਹ ਮੋਦੀ ਜੀ ਦਾ ਅੰਮ੍ਰਿਤ ਕਾਲ ਹੈ। ਨਿਰਮਲਾ ਜੀ ਕਹਿ ਰਹੇ ਹਨ ਕਿ ਪ੍ਰਤੀ ਵਿਅਕਤੀ ਆਮਦਨ ਦੁੱਗਣੀ ਹੋ ਗਈ ਹੈ, ਮੈਂ ਉਨ੍ਹਾਂ ਨੂੰ ਪੁੱਛਦਾ ਹਾਂ, ਕਿਸਦੀ ਆਮਦਨ ਵਧੀ ਹੈ, ਤੁਸੀਂ ਇਸ ਦਾ ਜਵਾਬ ਦਿਓਗੇ?
'ਆਪ' ਸੰਸਦ ਮੈਂਬਰ ਨੂੰ ਨਿਰਮਲਾ ਸੀਤਾਰਮਨ ਦਾ ਜਵਾਬ
'ਆਪ' ਸੰਸਦ ਮੈਂਬਰ ਨੂੰ ਨਿਰਮਲਾ ਸੀਤਾਰਮਨ ਦਾ ਜਵਾਬ
'ਆਪ' ਸੰਸਦ ਸੰਜੇ ਸਿੰਘ ਦੇ ਹਮਲੇ ਦਰਮਿਆਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਟੈਕਸਦਾਤਾਵਾਂ ਲਈ ਵੱਡੀ ਰਾਹਤ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ, ਜੋ ਕਿ ਹੁਣ ਤੱਕ 5 ਲੱਖ ਰੁਪਏ ਸੀ। ਹੁਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਇਸ ਐਲਾਨ ਨੂੰ ਟੈਕਸਦਾਤਾਵਾਂ ਦੇ ਨਜ਼ਰੀਏ ਤੋਂ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਨਵੀਂ ਆਮਦਨ ਕਰ ਵਿਵਸਥਾ ਦੇ ਤਹਿਤ ਟੈਕਸ ਛੋਟ ਦੀ ਸੀਮਾ 2.50 ਲੱਖ ਰੁਪਏ ਤੋਂ ਵਧਾ ਕੇ 7 ਲੱਖ ਰੁਪਏ ਕਰ ਦਿੱਤੀ ਗਈ ਹੈ। ਸ਼ਾਇਦ ਇਸ ਐਲਾਨ ਨਾਲ ਕੇਂਦਰੀ ਵਿੱਤ ਮੰਤਰੀ ਨੇ ਸੰਜੇ ਸਿੰਘ ਦੇ ਸਵਾਲਾਂ ਦੇ ਜਵਾਬ ਵੀ ਦੇ ਦਿੱਤੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਸਿਹਤ
Advertisement