ਪੜਚੋਲ ਕਰੋ

ਖ਼ਾਲਿਸਤਾਨੀ ਲਹਿਰ ਦਾ ਮੁੜ ਉਭਾਰ, ਮੋਦੀ ਸਰਕਾਰ ਨੇ ਕੀਤਾ ਕੈਪਟਨ ਨੂੰ ਚੌਕਸ

ਚੰਡੀਗੜ੍ਹ: ਪੰਜਾਬ ਵਿੱਚ ਆਏ ਸਿਆਸੀ ਉਬਾਲ ਨੂੰ ਵੇਖਦਿਆਂ ਕੇਂਦਰ ਸਰਕਾਰ ਤੌਕੰਨੀ ਹੋ ਗਈ ਹੈ। ਪਿਛਲੇ ਸਮੇਂ ਦੌਰਾਨ ਪੰਜਾਬ ਤੇ ਵਿਦੇਸ਼ਾਂ ਵਿੱਚ ਵਾਪਰੀਆਂ ਘਟਨਾਵਾਂ ਨੂੰ ਵੇਖਦਿਆਂ ਕੇਂਦਰੀ ਏਜੰਸੀਆਂ ਨੂੰ ਲੱਗ ਰਿਹਾ ਹੈ ਕਿ ਪੰਜਾਬ ਵਿੱਚ ਖ਼ਾਲਿਸਤਾਨੀ ਲਹਿਰ ਦੀ ਮੁੜ ਉਭਾਰ ਹੋਰ ਰਿਹਾ ਹੈ। ਇਸ ਬਾਰੇ ਕੇਂਦਰ ਨੇ ਪੰਜਾਬ ਸਰਕਾਰ ਨੂੰ ਵੀ ਸਾਵਧਾਨ ਕੀਤਾ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸ਼ੁੱਕਰਵਾਰ ਨੂੰ ਹੋਈ ਬੈਠਕ ਦੌਰਾਨ ਇਸ ਵਿਸ਼ੇ 'ਤੇ ਚਰਚਾ ਕੀਤੀ। ਕੇਂਦਰ ਸਰਕਾਰ ਨੇ ਦੱਸਿਆ ਕਿ ਪਿਛਲੇ ਮਹੀਨੇ ਇੰਗਲੈਂਡ ਵਿੱਚ ਰੈਫ਼ਰੰਡਮ 2020 ਸਬੰਧੀ ਸਿੱਖਸ ਫਾਰ ਜਸਟਿਸ ਦੇ ਸਮਾਗਮ ਤੋਂ ਬਾਅਦ ਪੰਜਾਬ ਵਿੱਚ ਖੁਫ਼ੀਆ ਏਜੰਸੀਆਂ ਲਗਾਤਾਰ ਹਾਈ ਐਲਰਟ 'ਤੇ ਹਨ। ਬੈਠਕ ਵਿੱਚ ਦੱਸਿਆ ਗਿਆ ਕਿ ਪੰਜਾਬ ਪੁਲਿਸ ਨੇ ਪਿਛਲੇ ਕਈ ਮਹੀਨਿਆਂ ਦੌਰਾਨ ਆਈਐਸਆਈ ਦੇ ਗੁਪਤ ਆਪ੍ਰੇਸ਼ਨ 'ਐਕਸਪ੍ਰੈਸ' ਤਹਿਤ ਹੋਣ ਵਾਲੀਆਂ ਦਹਿਸ਼ਤੀ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਨਾਲ ਬੇਅਸਰ ਕਰ ਦਿੱਤਾ। ਕੈਪਟਨ ਨੇ ਗ੍ਰਹਿ ਮੰਤਰੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਬੈਠਕ ਵਿੱਚ ਵੀ ਇਨ੍ਹਾਂ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ। ਇਸ ਤੋਂ ਇਲਾਵਾ ਕੇਂਦਰ ਵਿੱਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਤੋਂ ਹੀ ਬਹਿਬਲ ਕਲਾਂ ਵਿੱਚ ਜਾਰੀ ਧਰਨੇ ਨੂੰ ਵਿਦੇਸ਼ੀ ਫੰਡਿੰਗ ਪ੍ਰਤੀ ਸ਼ਿਕਾਇਤ ਕਰ ਚੁੱਕੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਬਰਗਾੜੀ ਮੋਰਚੇ 'ਤੇ ਬੈਠੇ ਸਿੱਖ ਆਗੂਆਂ ਨੂੰ ਜਰਮਨੀ, ਕੈਨੇਡਾ, ਅਮਰੀਕਾ ਤੇ ਯੂਕੇ ਤੋਂ ਆਉਂਦੇ ਫ਼ੋਨ ਨੇ ਕੇਂਦਰ ਸਰਕਾਰ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਹੁਣ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਸੁਚੇਤ ਕੀਤਾ ਹੈ। ਬੀਤੇ ਸ਼ੁੱਕਰਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਵਿੱਚ ਬੇਅਦਬੀ ਤੇ ਗੋਲ਼ੀ ਕਾਂਡਾਂ ਦੀ ਜਾਂਚ ਸੀਬੀਆਈ ਤੋਂ ਵਾਪਸ ਲੈਣ ਸਬੰਧੀ ਕੋਈ ਵਿਚਾਰ-ਵਟਾਂਦਰਾ ਨਹੀਂ ਹੋਇਆ। ਬੈਠਕ ਵਿੱਚ ਮੌਜੂਦ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਮੁੱਖ ਮੰਤਰੀ ਨੇ ਇਸ ਸਬੰਧੀ ਕਾਨੂੰਨੀ ਚਾਰਾਜੋਈ ਆਰੰਭੀ ਹੋਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਕਰਨ ਤੋਂ ਬਾਅਦ ਬੇਅਦਬੀ ਮਾਮਲਿਆਂ ਦੀ ਜਾਂਚ ਪੰਜਾਬ ਪੁਲਿਸ ਤੋਂ ਕਰਵਾਉਣ ਲਈ ਮਤਾ ਪਾਸ ਹੋਇਆ ਸੀ। ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨਾਲ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ

Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ

Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ

ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Advertisement
ABP Premium

ਵੀਡੀਓਜ਼

ਸੰਗਰੂਰ ਵਿਖੇ ਦੁਸ਼ਹਿਰਾ ਦੀਆ ਰੋਣਕਾਂ, ਆਪ-ਕਾਂਗਰਸ ਦੇ ਲੀਡਰ ਸਟੇਜ ਤੇ ਇੱਕਠੇ ਦਿਖੇCM ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਮਨਾਇਆ ਦੁਸ਼ਹਿਰਾਪੰਜਾਬ ਬੰਦ ਦਾ ਐਲਾਨ, ਰਵਨੀਤ ਬਿੱਟੂ ਨੇ ਦਿੱਤੀ ਕਿਸਾਨ ਲੀਡਰਾਂ ਨੂੰ ਚੇਤਾਵਨੀਖੰਨਾ ਮੰਡੀ ਪਹੁੰਚੇ ਮੰਤਰੀ ਤਰੁਣਪ੍ਰੀਤ ਸੋਂਧ ਨੇ ਝੋੋਨੇ ਦੀ ਖਰੀਦ 'ਤੇ ਕੀ ਕਿਹਾ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ
Ravana Dahan: PM ਮੋਦੀ ਨੇ ਤੀਰ ਮਾਰਕੇ ਸਾੜਿਆ ਰਾਵਣ ! ਲਾਲ ਕਿਲ੍ਹਾ ਮੈਦਾਨ 'ਚ ਕਰਵਾਇਆ ਸਮਾਗਮ, ਰਾਸ਼ਟਰਪਤੀ ਵੀ ਰਹੇ ਮੌਜੂਦ
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
Illegal Mining: ਕੁਲਦੀਪ ਧਾਲੀਵਾਲ ਤੇ ਹਰਜੋਤ ਬੈਂਸ ਦੀ ਸਰਪ੍ਰਸਤੀ ਹੇਠ ਚਲਦਾ ਨਜਾਇਜ਼ ਰੇਤੇ ਦਾ ਕਾਰੋਬਾਰ, ਮਜੀਠੀਆ ਨੇ ਵੀਡੀਓ ਸਾਂਝੀ ਕਰ ਕੀਤਾ ਦਾਅਵਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
Punjab News: ਰਵਨੀਤ ਬਿੱਟੂ ਹੋ ਸਕਦੇ ਨੇ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ, ਜਾਖੜ ਨੂੰ ਹਟਾਉਣ ਲਈ ਲਿਖਿਆ ਮੰਗ ਨੂੰ ਪੱਤਰ, ਪੜ੍ਹੋ ਪੂਰਾ ਮਾਮਲਾ
ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Ravneet Bittu: ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'
Weather Update: ਮਾਨਸੂਨ ਦੀ ਹੋਈ ਵਿਦਾਈ, ਮੌਸਮ ਬਦਲਿਆ, ਠੰਡ ਦੇ ਰਹੀ ਦਸਤਕ, IMD ਨੇ ਸਾਂਝਾ ਕੀਤਾ ਤਾਜ਼ਾ ਅਪਡੇਟ

Noel Tata Net Worth: ਅਰਬਾਂ ਦੀ ਜਾਇਦਾਦ ਦੇ ਮਾਲਕ ਹਨ ਟਾਟਾ ਟਰੱਸਟ ਦੇ ਨਵੇਂ ਚੇਅਰਮੈਨ ਨੋਏਲ ਟਾਟਾ, ਜਾਣੋ ਕਿੰਨੀ ਹੈ ਨੈੱਟ ਵਰਥ

Punjab News: ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ’ਚ ਛੁੱਟੀ, ਜਾਣੋ ਵਜ੍ਹਾ

Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (12-10-2024)

Embed widget