Nitin Gadkari On Farmers: ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸ਼ਨੀਵਾਰ ਨੂੰ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ। ਉਨ੍ਹਾਂ ਕਿਸਾਨਾਂ ਦੀ ਆਮਦਨ ਵਧਾਉਣ ਦੀ ਗੱਲ ਕਰਦਿਆਂ ਕਿਹਾ ਕਿ ਬਿਹਤਰ ਕੰਮ ਆਪ ਹੀ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੇਤੀ ਉਤਪਾਦਾਂ ਦੇ ਮੰਡੀਕਰਨ ਅਤੇ ਨਿਰਯਾਤ ਲਈ ਆਪਣੀਆਂ ਕੰਪਨੀਆਂ ਬਣਾਉਣੀਆਂ ਚਾਹੀਦੀਆਂ ਹਨ ਨਾ ਕਿ ਸਰਕਾਰ 'ਤੇ ਨਿਰਭਰ ਰਹਿਣਾ ਚਾਹੀਦਾ ਹੈ। ਗਡਕਰੀ ਨੇ ਕਿਹਾ ਕਿ "ਸਰਕਾਰ ਉੱਥੇ ਕਦਮ ਰੱਖ ਸਕਦੀ ਹੈ ਜਿੱਥੇ ਉਹ (ਕਿਸਾਨ) ਕਿਸੇ ਸਮੱਸਿਆ ਦਾ ਹੱਲ ਨਹੀਂ ਲੱਭ ਸਕਦੇ।"
ਖ਼ੁਦ ਦਾ ਕਾਰੋਬਾਰ ਦੀ ਕਰਨ ਦੀ ਦਿੱਤੀ ਸਲਾਹ
ਉਹ ਆਪਣੀ ਐਗਰੋਵਿਜ਼ਨ ਫਾਊਂਡੇਸ਼ਨ ਅਤੇ ਸਰਕਾਰੀ ਸੰਸਥਾ 'ਐਗਰੀਕਲਚਰ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ' ਵੱਲੋਂ ਸਾਂਝੇ ਤੌਰ 'ਤੇ ਆਯੋਜਿਤ ਆਊਟਰੀਚ ਪ੍ਰੋਗਰਾਮ ਦੌਰਾਨ ਬੋਲ ਰਹੇ ਸਨ। ਭਾਜਪਾ ਆਗੂ ਨੇ ਕਿਹਾ ਕਿ 50 ਤੋਂ 100 ਕਿਸਾਨਾਂ ਨੂੰ ਇਕੱਠੇ ਹੋ ਕੇ ਕ੍ਰਿਸ਼ਕ ਉਪਜ ਕੰਪਨੀ ਬਣਾਉਣੀ ਚਾਹੀਦੀ ਹੈ, ਤਾਂ ਜੋ ਉਹ ਆਪਣੀ ਫ਼ਸਲ ਨੂੰ ਖੁੱਲ੍ਹੀ ਮੰਡੀ ਵਿੱਚ ਵੇਚ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਗਰੁੱਪ ਆਪਣੇ ਕੋਲਡ ਸਟੋਰ ਵੀ ਸਥਾਪਤ ਕਰ ਸਕਦੇ ਹਨ।
'ਸਰਕਾਰ 'ਤੇ ਨਿਰਭਰ ਨਾ ਰਹੋ'
ਰੋਡ ਟਰਾਂਸਪੋਰਟ ਅਤੇ ਹਾਈਵੇਜ਼ ਮੰਤਰੀ ਨੇ ਕਿਹਾ, 'ਮੈਂ (ਇਕ ਕਿਸਾਨ ਦੇ ਤੌਰ 'ਤੇ) ਆਪਣੀ ਉਪਜ ਦਾ ਬਾਜ਼ਾਰ ਲੱਭ ਲਿਆ ਹੈ, ਤੁਹਾਨੂੰ ਵੀ ਆਪਣੀ ਉਪਜ ਦਾ ਬਾਜ਼ਾਰ ਖੁਦ ਲੱਭਣਾ ਚਾਹੀਦਾ ਹੈ। ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ, ਸਰਕਾਰ 'ਤੇ ਨਿਰਭਰ ਨਾ ਰਹੋ। ਉਹਨਾਂ ਅੱਗੇ ਕਿਹਾ, 'ਤੁਸੀਂ ਆਪਣੇ ਸਮਾਜਿਕ-ਆਰਥਿਕ ਜੀਵਨ ਦੇ ਨਿਰਮਾਤਾ ਹੋ।'
ਗਡਕਰੀ ਨੇ ਨਾਸਿਕ ਦੇ ਕਿਸਾਨ ਵਿਲਾਸ ਸ਼ਿੰਦੇ ਦੀ ਮਿਸਾਲ ਵੀ ਦਿੱਤੀ, ਜਿਸ ਨੇ ਬਿਨਾਂ ਕਿਸੇ ਸਰਕਾਰੀ ਸਬਸਿਡੀ ਜਾਂ ਸਹਾਇਤਾ ਦੇ ਸੈਂਕੜੇ ਕਰੋੜ ਰੁਪਏ ਦਾ ਕਾਰੋਬਾਰ ਬਣਾਇਆ। ਕੇਂਦਰੀ ਮੰਤਰੀ ਨੇ ਕਿਹਾ ਕਿ ਜਿੱਥੇ ਕਿਸਾਨ ਆਪਣੇ ਤੌਰ 'ਤੇ ਕੋਈ ਸਮੱਸਿਆ ਹੱਲ ਨਹੀਂ ਕਰ ਸਕਦੇ, ਉੱਥੇ ਸਰਕਾਰ ਕਦਮ ਚੁੱਕ ਸਕਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।