ਪੜਚੋਲ ਕਰੋ
Advertisement
Ram Vilas Paswan Death: ਨਹੀਂ ਰਹੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ, ਦਿੱਲੀ ਹਸਪਤਾਲ 'ਚ ਹੋਇਆ ਦਿਹਾਂਤ
Ram Vilas Paswan Death News: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਹੋਇਆ ਦਿਹਾਂਤ। ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ
ਨਵੀਂ ਦਿੱਲੀ: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਹੋਇਆ ਦਿਹਾਂਤ। ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਅਤੇ ਦਿੱਲੀ ਦੇ ਹਸਪਤਾਲ 'ਚ ਇਲਾਜ ਦੌਰਾਨ ਉਨ੍ਹਾਂ ਦਾ ਦਿਹਾਂਤ ਹੋ ਗਿਆ।ਉਨ੍ਹਾਂ ਦੇ ਬੇਟੇ ਚੀਰਾਗ ਨੇ ਟਵੀਟ ਕਰ ਇਸ ਦੀ ਪੁਸ਼ਟੀ ਕੀਤੀ ਹੈ। ਪਾਸਵਾਨ ਨੇ74 ਸਾਲਾ ਦੀ ਉਮਰ 'ਚ ਆਪਣੇ ਆਖਰੀ ਸਾਹ ਲਏ।
ਹਾਲਹੀ 'ਚ ਦਿੱਲੀ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਦਿਲ ਦੀ ਸਰਜਰੀ ਹੋਈ ਸੀ। ਪਾਸਵਾਨ ਪਿਛਲੇ ਪੰਜ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਰਗਰਮ ਰਾਜਨੀਤੀ ਵਿੱਚ ਰਹੇ ਅਤੇ ਦੇਸ਼ ਦੇ ਸਭ ਤੋਂ ਮਸ਼ਹੂਰ ਦਲਿਤ ਨੇਤਾਵਾਂ ਵਿੱਚੋਂ ਇੱਕ ਸੀ।
पापा....अब आप इस दुनिया में नहीं हैं लेकिन मुझे पता है आप जहां भी हैं हमेशा मेरे साथ हैं। Miss you Papa... pic.twitter.com/Qc9wF6Jl6Z
— युवा बिहारी चिराग पासवान (@iChiragPaswan) October 8, 2020
My deepest condolences on the untimely demise of Sh. Ram Vilas Paswan Ji .
May God provide strength to his family and followers to bear this great loss . May His Soul Rest in Peace . ॐ शांति ???? — Dr. C.P. Joshi (@drcpjoshi) October 8, 2020
1969 'ਚ ਲੜੀ ਸੀ ਪਾਸਵਾਨ ਨੇ ਪਹਿਲੀ ਚੋਣकेंद्रीय मंत्री रामविलास पासवान जी के निधन की खबर से मैं स्तब्ध हूं। उनको मेरी भावभीनी श्रद्धांजलि। गरीब, वंचित तथा शोषितों के उत्थान में पासवान जी का महत्वपूर्ण योगदान रहा है। ईश्वर दिवंगत आत्मा को शांति प्रदान करें और परिजनों को संबल दे। ॐ शांति।
— Nitin Gadkari (@nitin_gadkari) October 8, 2020
- ਰਾਮ ਵਿਲਾਸ ਪਾਸਵਾਨ ਦਾ ਜਨਮ 5 ਜੁਲਾਈ 1946 ਨੂੰ ਬਿਹਾਰ ਦੇ ਖਗਰੀਆ ਜ਼ਿਲ੍ਹੇ ਦੇ ਇੱਕ ਗਰੀਬ ਅਤੇ ਦਲਿਤ ਪਰਿਵਾਰ ਵਿੱਚ ਹੋਇਆ ਸੀ।
- ਉਸਨੇ ਬੁੰਦੇਲਖੰਡ ਯੂਨੀਵਰਸਿਟੀ ਝਾਂਸੀ ਤੋਂ ਐਮਏ ਕੀਤੀ ਅਤੇ ਪਟਨਾ ਯੂਨੀਵਰਸਿਟੀ ਤੋਂ ਐਲਐਲਬੀ।
- ਸੰਨ 1969 'ਚ ਪਹਿਲੀ ਵਾਰ ਪਾਸਵਾਨ ਬਿਹਾਰ ਦੀਆਂ ਰਾਜ ਸਭਾ ਚੋਣਾਂ ਵਿੱਚ ਯੂਨਾਈਟਿਡ ਸੋਸ਼ਲਿਸਟ ਪਾਰਟੀ ਦੇ ਉਮੀਦਵਾਰ ਵਜੋਂ ਚੁਣੇ ਗਏ ਸੀ।
- 1977 ਵਿੱਚ, ਪਾਸਵਾਨ ਛੇਵੀਂ ਲੋਕ ਸਭਾ ਵਿੱਚ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੁਣੇ ਗਏ।
- ਪਾਸਵਾਨ ਦੂਜੀ ਵਾਰ 1982 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤੇ ਸੀ।
- 1983 ਵਿੱਚ ਦਲਿਤ ਆਰਮੀ ਦਾ ਗਠਨ ਕੀਤਾ ਅਤੇ 1989 ਵਿੱਚ ਨੌਵੀਂ ਲੋਕ ਸਭਾ ਵਿੱਚ ਤੀਜੀ ਵਾਰ ਚੁਣੇ ਗਏ।
- ਉਹ 1996 'ਚ 10 ਵੀਂ ਲੋਕ ਸਭਾ ਲਈ ਵੀ ਚੁਣੇ ਗਏ ਸੀ।
- ਸਨ 2000 'ਚ ਪਾਸਵਾਨ ਜਨਤਾ ਦਲ ਯੂਨਾਈਟਿਡ ਤੋਂ ਵੱਖ ਹੋ ਗਏ ਅਤੇ ਲੋਕ ਜਨ ਸ਼ਕਤੀ ਪਾਰਟੀ ਬਣਾਈ।
- ਫਿਰ ਉਹ ਯੂਪੀਏ ਸਰਕਾਰ ਵਿੱਚ ਸ਼ਾਮਲ ਹੋਏ ਅਤੇ ਰਸਾਇਣ ਅਤੇ ਖੁਰਾਕ ਮੰਤਰੀ ਅਤੇ ਸਟੀਲ ਮੰਤਰੀ ਬਣੇ।
- ਪਾਸਵਾਨ ਨੇ 2004 ਵਿੱਚ ਲੋਕ ਸਭਾ ਚੋਣ ਜਿੱਤੀ, ਪਰ 2009 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
- ਉਹ ਬਾਰ੍ਹਵੀਂ, ਤੇਰ੍ਹਵੀਂ ਅਤੇ ਚੌਦਵੀਂ ਲੋਕ ਸਭਾ ਵਿੱਚ ਵੀ ਜੇਤੂ ਰਹੇ।
- ਅਗਸਤ 2010 ਵਿਚ, ਉਹ ਬਿਹਾਰ ਰਾਜ ਸਭਾ ਦੇ ਮੈਂਬਰ ਚੁਣੇ ਗਏ ਅਤੇ ਉਨ੍ਹਾਂ ਨੂੰ ਕਰਮਚਾਰੀ ਅਤੇ ਪੈਨਸ਼ਨ ਮਾਮਲੇ ਅਤੇ ਪੇਂਡੂ ਵਿਕਾਸ ਕਮੇਟੀ ਦਾ ਮੈਂਬਰ ਬਣਾਇਆ ਗਿਆ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਪੰਜਾਬ
Advertisement