ਕੋਰੋਨਾ ਵਾਇਰਸ: ਦੇਸ 'ਚ ਇਸ ਸਾਲ ਕੋਰੋਨਾ ਵਾਇਰਸ ਕਾਰਨ ਮਾਰਚ ਵਿਚ ਲਾਏ ਲੌਕਡਾਊਨ ਦੌਰਾਨ ਗੋ ਕੋਰੋਨਾ ਗੋ ਦਾ ਨਾਅਰਾ ਲਾਉਣ ਵਾਲੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਇਕ ਵਾਰ ਫਿਰ ਇਸ ਨਾਅਰੇ ਨੂੰ ਲੈਕੇ ਚਰਚਾ 'ਚ ਹਨ। ਰਾਮਦਾਸ ਅਠਾਵਲੇ ਨੇ ਕਿਹਾ ਕਿ ਮੈਂ ਫਰਵਰੀ 'ਚ ਗੋ ਕੋਰੋਨਾ ਗੋ ਦਾ ਨਾਅਰਾ ਦਿੱਤਾ ਸੀ ਤੇ ਹੁਣ ਇਹ ਵਾਇਰਸ ਕਮਜ਼ੋਰ ਪੈ ਰਿਹਾ ਹੈ ਤੇ ਦੇਸ਼ 'ਚੋਂ ਜਾ ਰਿਹਾ ਹੈ।
ਲੌਕਡਾਊਨ ਦੌਰਾਨ ਅਠਾਵਲੇ ਨੇ ਦਿੱਤਾ ਸੀ ਨਾਅਰਾ:
ਰਾਮਦਾਸ ਅਠਾਵਲੇ ਨੇ ਕਿਹਾ, 'ਇਕ ਵਾਰ ਟੀਕਾ ਆ ਜਾਣ ਤੋਂ ਬਾਅਦ ਕੋਰੋਨਾ ਇੱਥੋਂ ਚਲਾ ਜਾਵੇਗਾ। ਅਗਲੇ ਇਕ ਜਾਂ ਦੋ ਦੋ ਮਹੀਨੇ 'ਚ ਦੇਸ਼ 'ਚ ਕੋਵਿਡ-19 ਖਿਲਾਫ ਇਕ ਟੀਕਾ ਆ ਜਾਵੇਗਾ। ਕੋਰੋਨਾ ਵਾਇਰਸ ਛੇ-ਸੱਤ ਮਹੀਨੇ ਹੋਰ ਰਹੇਗਾ, ਪਰ ਇਕ ਦਿਨ ਉਸ ਨੂੰ ਜਾਣਾ ਹੀ ਪਵੇਗਾ। ਅਠਾਵਲੇ ਨੇ ਇਸ ਸਾਲ ਲੌਕਡਾਊ ਦੌਰਾਨ ਇਹ ਨਾਅਰਾ ਦਿੱਤਾ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ।
ਕੇਂਦਰੀ ਮੰਤਰੀ ਨੇ ਕਿਹਾ ਅਜੇ ਇਸ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਹੋਣ 'ਚ ਵਕਤ ਲੱਗ ਸਕਦਾ ਹੈ। ਪਰ ਛੇਤੀ ਹੀ ਅਸੀਂ ਇਸ 'ਤੇ ਕਾਬੂ ਪਾ ਲਵਾਂਗੇ। ਉਨ੍ਹਾਂ ਕਿਹਾ ਦੇਸ਼ ਹੁਣ ਕੋਰੋਨਾ ਵਾਇਰਸ ਤੋਂ ਮੁਕਤੀ ਚਾਹੁੰਦਾ ਹੈ ਤੇ ਜਲਦ ਹੀ ਇਸ 'ਚ ਕਾਮਯਾਬੀ ਵੀ ਮਿਲੇਗੀ।
ਮਮਤਾ ਬੈਨਰਜੀ ਦਾ ਕੇਂਦਰ 'ਤੇ ਨਿਸ਼ਾਨਾ, ਕਿਹਾ ਭਾਰਤ 'ਚ ਚੱਲ ਰਹੀ ਠੇਠ ਧਾਰਮਿਕ ਨਫ਼ਰਤ ਦੀ ਸਿਆਸਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ