Lok Sabha Elections 2024: ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਟੋਲ ਟੈਕਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਟੋਲ ਖ਼ਤਮ ਕਰਨ ਵਾਲੀ ਹੈ।
ਮਹਾਂਰਾਸ਼ਟਰ ਦੇ ਨਾਗਪੁਰ ਵਿੱਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਅਸੀਂ ਟੋਲ ਖ਼ਤਮ ਕਰਨ ਵਾਲੇ ਹਾਂ। ਹੁਣ ਇਹ ਕੰਮ ਸੈਟੇਲਾਈਟ ਦੇ ਅਧਾਰ ‘ਤੇ ਹੋਵੇਗਾ। ਅਸੀਂ ਇਸ ਨੂੰ ਸੈਟੇਲਾਈਟ ਅਧਾਰਿਤ ਟੋਲ ਕਨੈਕਸ਼ਨ ਸਿਸਟਮ ਨਾਲ ਕਰਾਂਗੇ। ਪੈਸੇ ਡਾਇਰੈਕਟ ਤੁਹਾਡੇ ਖਾਤੇ ‘ਚੋਂ ਕੱਟੇ ਜਾਣਗੇ ਅਤੇ ਵਿਅਕਤੀ ਜਿੰਨੇ ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ, ਉਸ ਹਿਸਾਬ ਨਾਲ ਪੈਸੇ ਕੱਟੇ ਜਾਣਗੇ।
ਇਹ ਵੀ ਪੜ੍ਹੋ: Hema Malini: ਡਰੀਮ ਗਰਲ ਹੇਮਾ ਮਾਲਿਨੀ ਨੇ ਕੰਗਨਾ ਰਣੌਤ ਦਾ ਕੀਤਾ ਸਮਰਥਨ, ਬੋਲੀ- 'ਉਹ ਮੂੰਹਫੱਟ ਹੈ, ਪਰ ਮੈਂ ਉਸ ਨੂੰ ਪਸੰਦ ਕਰਦੀ ਹਾਂ...'
ਕੇਂਦਰੀ ਮੰਤਰੀ ਨੇ ਅੱਗੇ ਦਾਅਵਾ ਕੀਤਾ ਕਿ ਇਸ ਨਵੇਂ ਸਿਸਟਮ (ਸੈਟੇਲਾਈਟ ਅਧਾਰਿਤ ਟੋਲ ਕਨੈਕਸ਼ਨ ਸਿਸਟਮ) ਤਹਿਤ ਸਮੇਂ ਅਤੇ ਪੈਸੇ ਦੀ ਬਚਤ ਕੀਤੀ ਜਾ ਸਕਦੀ ਹੈ। ਹਾਲਾਂਕਿ, ਪਹਿਲਾਂ ਮਹਾਰਾਸ਼ਟਰ ਦੇ ਮੁੰਬਈ ਤੋਂ ਪੁਣੇ ਤੱਕ ਦਾ ਸਫਰ ਪੂਰਾ ਕਰਨ ਲਈ 9 ਘੰਟੇ ਲੱਗਦੇ ਸਨ, ਪਰ ਹੁਣ ਇਹ ਸਿਰਫ ਦੋ ਘੰਟਿਆਂ ਵਿੱਚ ਪੂਰਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: AAP Protest: ਕੇਜਰੀਵਾਲ ਦੀ ਰਿਹਾਈ ਲਈ ਹੁਣ ਦਿੱਲੀ 'ਤੇ 'ਧਾਵਾ' ਬੋਲਣਗੇ ਹਜ਼ਾਰਾਂ ਪੰਜਾਬੀ, ਸੀਐਮ ਭਗਵੰਤ ਮਾਨ ਨੇ ਘੜੀ ਖਾਸ ਰਣਨੀਤੀ