ਪੜਚੋਲ ਕਰੋ
Advertisement
ਦਿੱਲੀ ਜਾਂਦੀ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ, 29 ਹਲਾਕ 18 ਫੱਟੜ
ਡੀਐਮ ਐਨ.ਜੀ. ਰਵੀ ਨੇ ਦੱਸਿਆ ਬੱਸ ਰਫ਼ਤਾਰ 'ਤੇ ਚੱਲ ਰਹੀ ਹੋਵੇਗੀ ਅਤੇ ਚਾਲਕ ਨੂੰ ਨੀਂਦ ਆਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਡੇਢ ਸਾਲ ਦੀ ਬੱਚੀ ਅਤੇ 15-16 ਸਾਲ ਦੀ ਕੁੜੀ ਸਮੇਤ 27 ਮਰਦ ਸ਼ਾਮਲ ਹਨ।
ਨਵੀਂ ਦਿੱਲੀ: ਲਖਨਊ ਤੋਂ ਦਿੱਲੀ ਜਾ ਰਹੀ ਉੱਤਰ ਪ੍ਰਦੇਸ਼ ਰੋਡਵੇਜ਼ ਦੀ ਬੱਸ ਆਗਰਾ ਸ਼ਹਿਰ ਵਿੱਚ ਬਣੇ ਐਕਸਪ੍ਰੈਸਵੇਅ 'ਤੇ ਝਰਨਾ ਨਾਲੇ ਵਿੱਚ ਡਿੱਗ ਗਈ। ਸੋਮਵਾਰ ਸਵੇਰ ਸਾਢੇ ਕੁ ਚਾਰ ਵਜੇ ਵਾਪਰੇ ਇਸ ਹਾਦਸੇ ਵਿੱਚ 29 ਵਿਅਕਤੀਆਂ ਦੀ ਮੌਤ ਹੋ ਗਈ ਹੈ ਅਤੇ 18 ਜ਼ਖ਼ਮੀ ਹਨ। ਯੂਪੀ ਰੋਡਵੇਜ਼ ਦੇ ਅਵਧ ਡਿਪੂ ਇਸ ਬੱਸ ਵਿੱਚ ਤਕਰੀਬਨ 50 ਲੋਕ ਸਵਾਰ ਸਨ।
ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਕ ਨੇ ਇਸ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਗਰਾ ਦੇ ਡੀਐਮ ਐਨ.ਜੀ. ਰਵੀ ਨੇ ਦੱਸਿਆ ਬੱਸ ਰਫ਼ਤਾਰ 'ਤੇ ਚੱਲ ਰਹੀ ਹੋਵੇਗੀ ਅਤੇ ਚਾਲਕ ਨੂੰ ਨੀਂਦ ਆਈ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਡੇਢ ਸਾਲ ਦੀ ਬੱਚੀ ਅਤੇ 15-16 ਸਾਲ ਦੀ ਕੁੜੀ ਸਮੇਤ 27 ਮਰਦ ਸ਼ਾਮਲ ਹਨ। ਡੀਐਮ ਨੇ ਦੱਸਿਆ ਕਿ ਹਾਦਸਾਗ੍ਰਸਤ ਬੱਸ ਨੂੰ ਕ੍ਰੇਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ, ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਬੱਸ ਦੇ ਹੇਠਾਂ ਕਿਸੇ ਲਾਸ਼ ਤਾਂ ਨਹੀਂ ਦੱਬੀ। ਮੁੱਖ ਮੰਤਰੀ ਅਤੇ ਯੂਪੀ ਰੋਡਵੇਜ਼ ਨੇ ਮ੍ਰਿਤਕਾਂ ਲਈ 5-5 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕਰ ਦਿੱਤਾ ਹੈ।UP: 29 dead as bus falls into drain on Yamuna Expressway Read @ANI story | https://t.co/DRSptaQLqk pic.twitter.com/RDb7yV64z0
— ANI Digital (@ani_digital) July 8, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪਾਲੀਵੁੱਡ
Advertisement