ਪੜਚੋਲ ਕਰੋ
(Source: ECI/ABP News)
UP Election 2022 : ਯੂਪੀ 'ਚ ਭਾਜਪਾ ਨੂੰ ਨਹੀਂ ਮਿਲਿਆ ਇੱਕ ਵੀ ਮੁਸਲਿਮ ਉਮੀਦਵਾਰ ? ਜਾਣੋ- ਇਸ ਸਵਾਲ ਦਾ ਅਮਿਤ ਸ਼ਾਹ ਨੇ ਕੀ ਦਿੱਤਾ ਜਵਾਬ
ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ (Amit Shah) ਨੇ ਭਾਰਤੀ ਜਨਤਾ ਪਾਰਟੀ (BJP) ਵੱਲੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਮੁਸਲਮਾਨ ਨੂੰ ਟਿਕਟ ਨਾ ਦੇਣ ਦੇ ਸਵਾਲ 'ਤੇ ਕਿਹਾ ਹੈ,
![UP Election 2022 : ਯੂਪੀ 'ਚ ਭਾਜਪਾ ਨੂੰ ਨਹੀਂ ਮਿਲਿਆ ਇੱਕ ਵੀ ਮੁਸਲਿਮ ਉਮੀਦਵਾਰ ? ਜਾਣੋ- ਇਸ ਸਵਾਲ ਦਾ ਅਮਿਤ ਸ਼ਾਹ ਨੇ ਕੀ ਦਿੱਤਾ ਜਵਾਬ UP Election 2022 : Home Minister Amit Shah answer on why BJP did not field Single Muslim Candidate UP Election 2022 : ਯੂਪੀ 'ਚ ਭਾਜਪਾ ਨੂੰ ਨਹੀਂ ਮਿਲਿਆ ਇੱਕ ਵੀ ਮੁਸਲਿਮ ਉਮੀਦਵਾਰ ? ਜਾਣੋ- ਇਸ ਸਵਾਲ ਦਾ ਅਮਿਤ ਸ਼ਾਹ ਨੇ ਕੀ ਦਿੱਤਾ ਜਵਾਬ](https://feeds.abplive.com/onecms/images/uploaded-images/2022/03/01/cff63ff9de29a505e9ddf82232af16ec_original.webp?impolicy=abp_cdn&imwidth=1200&height=675)
Amit_Shah
UP Election 2022 : ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ (Amit Shah) ਨੇ ਭਾਰਤੀ ਜਨਤਾ ਪਾਰਟੀ (BJP) ਵੱਲੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਮੁਸਲਮਾਨ ਨੂੰ ਟਿਕਟ ਨਾ ਦੇਣ ਦੇ ਸਵਾਲ 'ਤੇ ਕਿਹਾ ਹੈ, "ਸਬਕਾ ਸਾਥ ਸਬਕਾ ਵਿਕਾਸ ਸਾਡੇ ਲਈ ਸਿਰਫ਼ ਰਾਜਨੀਤਿਕ ਨਹੀਂ ਬਲਕਿ , ਇਹ ਸਾਡੀ ਸਰਕਾਰ ਦੀ ਨੀਤੀ ਵੀ ਹੈ।
ਅਮਿਤ ਸ਼ਾਹ ਨੇ ਕਿਹਾ, ''ਜੇ ਕਿਸੇ ਮੁਸਲਿਮ ਪਰਿਵਾਰ ਨੂੰ ਮੁਫਤ ਰਾਸ਼ਨ, ਮੁਫ਼ਤ ਗੈਸ ਕੁਨੈਕਸ਼ਨ, ਘਰ ਨਾ ਮਿਲੇ ਤਾਂ ਇਹ ਨਾਅਰਾ ਗਲਤ ਹੋ ਜਾਵੇਗਾ ਜਾਂ ਫਿਰ ਕਿਸੇ ਹਿੰਦੂ ਇਲਾਕੇ 'ਚ ਬਿਜਲੀ ਆਏ ਪਰ ਮੁਸਲਿਮ ਇਲਾਕਿਆਂ 'ਚ ਬਿਜਲੀ ਨਾ ਮਿਲੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਨਾਅਰਾ ਬੇਕਾਰ ਸਾਬਤ ਹੋਵੇਗਾ। ਗ੍ਰਹਿ ਮੰਤਰੀ ਨੇ ਕਿਹਾ, "ਪਰ ਜੇਕਰ ਪੂਰੇ ਯੂਪੀ ਵਿੱਚ ਦੇਖੇ ਤਾਂ ਅਜਿਹਾ ਨਹੀਂ ਹੋਇਆ ਹੈ। ਯੋਜਨਾਵਾਂ ਬਿਨਾਂ ਕਿਸੇ ਭੇਦਭਾਵ ਦੇ ਲੋਕਾਂ ਤੱਕ ਪਹੁੰਚਾਈਆਂ ਗਈਆਂ ਹਨ।
ਅਸੀਂ ਮੁਸਲਿਮ ਨੂੰ ਐਮਐਲਸੀ ਬਣਾਇਆ ਅਤੇ ਫਿਰ ਮੰਤਰੀ... ਅਮਿਤ ਸ਼ਾਹ
ਅੰਗਰੇਜ਼ੀ ਅਖਬਾਰ 'ਦ ਇੰਡੀਅਨ ਐਕਸਪ੍ਰੈਸ' ਨੂੰ ਦਿੱਤੇ ਇੰਟਰਵਿਊ 'ਚ ਗ੍ਰਹਿ ਮੰਤਰੀ ਨੇ ਕਿਹਾ-''ਸਾਡੀ ਟਿਕਟਾਂ ਦੀ ਵੰਡ ਜਿੱਤ ਦੇ ਆਧਾਰ 'ਤੇ ਹੁੰਦਾ ਹੈ। ਜੇਕਰ ਮੀਡੀਆ ਘੱਟ ਗਿਣਤੀਆਂ ਅਤੇ ਭਾਜਪਾ ਵਿਚਾਲੇ ਦਰਾਰ ਪੈਦਾ ਕਰਦਾ ਹੈ ਤਾਂ ਕੋਈ ਵੀ ਉਮੀਦਵਾਰ ਜਿੱਤ ਨਹੀਂ ਸਕੇਗਾ। ਉਮੀਦ ਹੈ ਕਿ ਇਹ ਪਾੜਾ ਖਤਮ ਹੋ ਜਾਵੇਗਾ। ਤੁਸੀਂ ਵੀ ਇਸ ਵਿੱਚ ਭਾਜਪਾ ਦੀ ਮਦਦ ਕਰੋ। ਜੇਕਰ ਤੁਸੀਂ ਇਹ ਸਵਾਲ ਪੁੱਛਦੇ ਹੋ ਕਿ 'ਕੀ ਕੋਈ ਪਰਿਵਾਰ ਇਸ ਸਕੀਮ ਤੋਂ ਬਾਹਰ ਰਹਿ ਗਿਆ ਹੈ? ਤਾਂ ਇਹ ਅੰਤਰ ਘੱਟ ਹੋ ਗਿਆ ਹੋਵੇਗੀ ਪਰ ਤੁਸੀਂ ਪੁੱਛਦੇ ਹੋ ਕਿ ਟਿਕਟ ਮਿਲੀ ਹੈ ਕੀ ? ... ਮੈਂ ਨਿਰਪੱਖ ਹਾਂ, ਇਸ ਲਈ ਮੈਂ ਇਹ ਕਹਿ ਰਿਹਾ ਹਾਂ।
ਇਹ ਪੁੱਛੇ ਜਾਣ 'ਤੇ ਕਿ ਭਾਜਪਾ ਕਰੋੜਾਂ ਮੈਂਬਰਾਂ ਵਾਲੀ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ ਪਰ ਫਿਰ ਵੀ ਤੁਹਾਨੂੰ ਇਕ ਵੀ ਮੁਸਲਮਾਨ ਉਮੀਦਵਾਰ ਨਹੀਂ ਮਿਲਿਆ? ਅਮਿਤ ਸ਼ਾਹ ਨੇ ਕਿਹਾ ਕਿ ਸਾਲ 2017 ਵਿੱਚ ਅਸੀਂ ਯੂਪੀ ਵਿੱਚ 325 ਸੀਟਾਂ ਜਿੱਤੀਆਂ ਸਨ। ਫਿਰ ਵੀ ਅਸੀਂ ਇੱਕ ਮੁਸਲਮਾਨ ਨੂੰ ਐਮਐਲਸੀ ਅਤੇ ਫਿਰ ਮੰਤਰੀ ਬਣਾਇਆ। ਯੂਪੀ ਵਿਧਾਨ ਪ੍ਰੀਸ਼ਦ ਵਿੱਚ ਅਸੀਂ ਜਿਸ ਐਮਐਲਸੀ ਨੂੰ ਭੇਜਿਆ ਹੈ, ਉਹ ਲੰਬੇ ਸਮੇਂ ਤੋਂ ਸਾਡਾ ਵਰਕਰ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਜਲੰਧਰ
ਦੇਸ਼
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)