ਲਖਨਊ: ਯੂਪੀ ਵਿੱਚ ਹੋਈਆਂ ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਭਾਜਪਾ ਨੇ 75 ਚੋਂ 67 ਸੀਟਾਂ ਜਿੱਤੀਆਂ ਹਨ। ਇਹ ਜਿੱਤੀਆਂ ਰਾਜਨੀਤਿਕ ਪੱਖੋਂ ਮਹੱਤਵਪੂਰਨ ਹਨ ਕਿਉਂਕਿ ਅਗਲੇ ਸਾਲ ਸੂਬੇ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੀ ਸਥਿਤੀ ਵਿਚ ਇਹ ਚੋਣ ਯੂਪੀ ਦੇ ਰਾਜਨੀਤਿਕ ਗਲਿਆਰੇ ਵਿਚ ਸੈਮੀਫਾਈਨਲ ਵਾਂਗ ਵੇਖੀਆਂ ਜਾ ਰਹੀਆਂ ਹਨ। ਇਸ ਜਿੱਤ ਤੋਂ ਬਾਅਦ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ।
ਸੀਐਮ ਯੋਗੀ ਆਦਿੱਤਿਆਨਾਥ ਨੇ ਜਿੱਤ ਤੋਂ ਬਾਅਦ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਭਾਜਪਾ ਦੀ ਜਿੱਤ 'ਤੇ ਉਨ੍ਹਾਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਭਲਾਈ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਯੂਪੀ ਵਿੱਚ ਸਥਾਪਤੀ ਦੇ ਸ਼ਾਸਨ ਲਈ ਲੋਕਾਂ ਦਾ ਭਰੋਸਾ ਦਰਸਾਉਂਦੀ ਹੈ।
ਇੱਕ ਟਵੀਟ ਵਿੱਚ ਮੁੱਖ ਮੰਤਰੀ ਨੇ ਕਿਹਾ, “ਜ਼ਿਲ੍ਹਾ ਪੰਚਾਇਤ ਪ੍ਰਧਾਨ ਦੇ ਅਹੁਦੇ ਲਈ ਤਿੰਨ-ਪੱਧਰੀ ਪੰਚਾਇਤ ਚੋਣਾਂ ਦੇ ਸਾਰੇ ਜੇਤੂਆਂ ਨੂੰ ਮੇਰੀ ਦਿਲੋਂ ਵਧਾਈ। ਤੁਹਾਡੇ ਸਾਰਿਆਂ ਦੀ ਇਹ ਜਿੱਤ ਭਾਰਤ ਦੀ ਪੰਚਾਇਤੀ ਰਾਜ ਪ੍ਰਣਾਲੀ ਨੂੰ ਵਧੇਰੇ ਬਲ ਪ੍ਰਦਾਨ ਕਰੇਗੀ। ਤੁਹਾਡੇ ਸਾਰਿਆਂ ਨੂੰ ਸੁਨਹਿਰੇ ਕਾਰਜਕਾਲ ਲਈ ਸ਼ੁਭਕਾਮਨਾਵਾਂ।”
ਆਪਣੇ ਇੱਕ ਹੋਰ ਟਵੀਟ ਵਿੱਚ, ਉਨ੍ਹਾਂ ਨੇ ਕਿਹਾ, “ਉੱਤਰ ਪ੍ਰਦੇਸ਼ ਵਿੱਚ ਜ਼ਿਲ੍ਹਾ ਪੰਚਾਇਤ ਪ੍ਰਧਾਨ ਦੀ ਚੋਣ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ਸਤਿਕਾਰਯੋਗ ਪ੍ਰਧਾਨ ਮੰਤਰੀ ਦੀਆਂ ਲੋਕ ਭਲਾਈ ਨੀਤੀਆਂ ਦਾ ਨਤੀਜਾ ਹੈ। ਇਹ ਉੱਤਰ ਪ੍ਰਦੇਸ਼ ਵਿੱਚ ਸਥਾਪਤ ਗਵਰਨੈਂਸ ਵਿੱਚ ਲੋਕਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਹੈ। ਸੂਬੇ ਦੇ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਅਤੇ ਜਿੱਤ ਦੀ ਹਾਰਦਿਕ ਵਧਾਈ!
ਹੋਰ ਪਾਰਟੀਆਂ ਦੀ ਸਥਿਤੀ
ਜ਼ਿਲ੍ਹਾ ਪੰਚਾਇਤ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਦੇ ਹਿੱਸੇ ਵਿੱਚ ਸਿਰਫ ਪੰਜ ਸੀਟਾਂ ਆਈਆਂ ਹਨ। ਲੋਕ ਦਲ ਅਤੇ ਜਨਸਤ ਦਲ ਨੇ ਇੱਕ-ਇੱਕ ਸੀਟ ਜਿੱਤੀ ਹੈ। ਨਾਲ ਹੀ ਇੱਕ ਸੀਟ ਆਜ਼ਾਦ ਦੇ ਖਾਤੇ ਵਿਚ ਗਈ ਹੈ। ਸਮਾਜਵਾਦੀ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਬਦਾਉਂ ਵਿਚ ਵੀ ਭਾਜਪਾ ਦੀ ਜਿੱਤ ਹੋਈ ਹੈ।
ਇਹ ਵੀ ਪੜ੍ਹੋ: ਤੀਰਅੰਦਾਜ਼ Deepika Kumari ਨੂੰ ਮਿਲੇਗਾ 50 ਲੱਖ ਰੁਪਏ ਦਾ ਪੁਰਸਕਾਰ, ਸੂਬਾ ਸਰਕਾਰ ਨੇ ਕਿਤਾ ਐਲਾਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904