ਪੜਚੋਲ ਕਰੋ
Advertisement
ਬੱਦਲ ਨਾ ਹੋਣ 'ਤੇ ਉਰਮਿਲਾ ਦੇ ਰੋਮੀਓ ਨੇ ਫੜਿਆ ਰਡਾਰ ਦਾ ਸਿਗਨਲ, ਮੋਦੀ ਦੇ ਬਿਆਨ ਦਾ ਉਡਾਇਆ ਮਜ਼ਾਕ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੰਟਰਵਿਊ ‘ਚ ਦਿੱਤੇ ਬਿਆਨਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਖਾਸਕਰ ਉਸ ਬਿਆਨ ਦੀ ਜਿਸ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਏਅਰ ਸਟ੍ਰਾਈਕ ਦੇ ਦਿਨ ਮੌਸਮ ਠੀਕ ਨਹੀਂ ਸੀ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇੰਟਰਵਿਊ ‘ਚ ਦਿੱਤੇ ਬਿਆਨਾਂ ਨੂੰ ਲੈ ਕੇ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ। ਖਾਸਕਰ ਉਸ ਬਿਆਨ ਦੀ ਜਿਸ ‘ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਏਅਰ ਸਟ੍ਰਾਈਕ ਦੇ ਦਿਨ ਮੌਸਮ ਠੀਕ ਨਹੀਂ ਸੀ। ਉਸ ਦਿਨ ਮਾਹਿਰਾਂ ਦਾ ਕਹਿਣਾ ਸੀ ਕਿ ਸਟ੍ਰਾਈਕ ਦੂਜੇ ਦਿਨ ਕੀਤੀ ਜਾਵੇ ਪਰ ਮੈਂ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਅਸਲ ‘ਚ ਬੱਦਲ ਸਾਡੀ ਮਦਦ ਕਰਨਗੇ ਤੇ ਸਾਡੇ ਲੜਾਕੂ ਜਹਾਜ਼ ਰਡਾਰ ਦੀਆਂ ਨਜ਼ਰਾਂ ‘ਚ ਨਹੀਂ ਆਉਣਗੇ।
ਪੀਐਮ ਮੋਦੀ ਦੇ ਬਿਆਨ ‘ਤੇ ਲੋਕ ਸੋਸ਼ਲ ਮੀਡੀਆ ‘ਤੇ ਖੂਬ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ‘ਚ ਕਾਂਗਰਸ ਦੇ ਵੱਡੇ ਨੇਤਾ ਵੀ ਸ਼ਾਮਲ ਹਨ। ਐਕਟਰਸ ਤੋਂ ਨੇਤਾ ਬਣੀ ਉਰਮਿਲਾ ਮਤੋਂਡਕਰ ਨੇ ਆਪਣੇ ਪਾਲਤੂ ਕੁੱਤੇ ਨਾਲ ਫੋਟੋ ਸ਼ੇਅਰ ਕੀਤਾ ਤੇ ਕਿਹਾ ਕਿ ਅਜੇ ਬਦਲ ਨਹੀਂ ਹਨ ਤੇ ਰੋਮੀਓ ਦੇ ਕੰਨ ਵੀ ਰਡਾਰ ਦੇ ਸਿਗਨਲ ਨੂੰ ਫੜ੍ਹ ਸਕਦੇ ਹਨ।
ਉਨ੍ਹਾਂ ਨੇ ਟਵੀਟ ਕਰ ਕਿਹਾ, “ਰੱਬ ਦਾ ਸ਼ੁਕਰੀਆ, ਅਸਮਾਨ ‘ਚ ਬੱਦਲ ਨਹੀਂ ਹਨ ਤੇ ਉਸ ਦਾ ਅਸਰ ਇਹ ਹੈ ਕਿ ਉਨ੍ਹਾਂ ਦੇ ਪਾਲਤੂ ਕੁੱਤੇ ਰੋਮਿਓ ਦੇ ਕੰਨ ‘ਤੇ ਰਡਾਰ ਨਾਲ ਸਾਫ਼ ਸਿਗਨਲ ਪਹੁੰਚ ਰਹੇ ਹਨ।” ਸੋਮਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਪੀਐਮ ਮੋਦੀ ਨੂੰ ਨਿਸ਼ਾਨੇ ‘ਤੇ ਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਮੋਦੀ ਦੀ ਰਾਜਨੀਤੀ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ‘ਉਹ ਜਨਤਾ ਦੀ ਰਡਾਰ ‘ਤੇ ਆ ਗਏ ਹਨ।”Thank God for the clear sky and no clouds so that my pet Romeo’s ears can get the clear RADAR signals 🤣 pic.twitter.com/lbgtmIo59L
— Urmila Matondkar (@OfficialUrmila) 13 May 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement