ਪੜਚੋਲ ਕਰੋ
Advertisement
PM Modi Uttarakhand : ਕੇਦਾਰਨਾਥ ਅਤੇ ਬਦਰੀਨਾਥ ਧਾਮ ਦੇ ਦੌਰੇ 'ਤੇ PM Modi , 3400 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ
PM Modi Uttarakhand : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਤੋਂ ਦੋ ਦਿਨਾਂ ਲਈ ਉੱਤਰਾਖੰਡ ਦਾ ਦੌਰਾ ਕਰ ਰਹੇ ਹਨ। ਆਪਣੀ ਯਾਤਰਾ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਬਾਬਾ ਕੇਦਾਰਨਾਥ ਧਾਮ (Kedarnath) ਪਹੁੰਚੇ ਸਨ ਅਤੇ ਪੂਜਾ ਕਰ ਰਹੇ ਹਨ।
PM Modi Uttarakhand : ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਅੱਜ ਤੋਂ ਦੋ ਦਿਨਾਂ ਲਈ ਉੱਤਰਾਖੰਡ ਦਾ ਦੌਰਾ ਕਰ ਰਹੇ ਹਨ। ਆਪਣੀ ਯਾਤਰਾ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਬਾਬਾ ਕੇਦਾਰਨਾਥ ਧਾਮ (Kedarnath) ਪਹੁੰਚੇ ਸਨ ਅਤੇ ਪੂਜਾ ਕਰ ਰਹੇ ਹਨ।ਕੇਦਾਰਨਾਥ ਧਾਮ 'ਚ ਕਰੀਬ ਢਾਈ ਘੰਟੇ ਰੁਕਣ ਤੋਂ ਬਾਅਦ ਪ੍ਰਧਾਨ ਮੰਤਰੀ ਬਦਰੀਨਾਥ ਧਾਮ ਲਈ ਰਵਾਨਾ ਹੋਏ ਹਨ।
Uttarakhand | PM Narendra Modi offers prayers at Kedarnath temple pic.twitter.com/4C5Tv5i63u
— ANI (@ANI) October 21, 2022
ਇਸ ਦੌਰਾਨ ਪ੍ਰਧਾਨ ਮੰਤਰੀ ਅੱਜ ਉੱਤਰਾਖੰਡ ਨੂੰ 3400 ਕਰੋੜ ਰੁਪਏ ਦੇ ਕਨੈਕਟੀਵਿਟੀ ਪ੍ਰੋਜੈਕਟ ਦੀ ਸੌਗਾਤ ਦੇਣਗੇ। ਇਸ ਦੌਰਾਨ ਪੀਐਮ ਮੋਦੀ ਕੇਦਾਰਨਾਥ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨਗੇ। ਉਹ ਬਦਰੀਨਾਥ ਮਾਸਟਰ ਪਲਾਨ ਤਹਿਤ ਸ਼ੁਰੂ ਕੀਤੇ ਗਏ ਪ੍ਰੋਜੈਕਟਾਂ ਦੀ ਵੀ ਸਮੀਖਿਆ ਕਰਨਗੇ।
ਇਹ ਵੀ ਪੜ੍ਹੋ : Punjab News : ਮੁੱਖ ਮੰਤਰੀ ਸ਼ੈਸ਼ਨ ਕੋਰਟ ਤੋਂ ਵੱਡਾ ਨਹੀਂ ਹੁੰਦਾ, ਮੈਨੂੰ ਅਦਾਲਤ ਜਦੋਂ ਬੁਲਾਵੇਗੀ, ਮੈਂ ਜਾਵਾਂਗਾ : ਸੀਐਮ ਭਗਵੰਤ ਮਾਨ
ਦੱਸ ਦੇਈਏ ਕਿ ਕਪਾਟ ਬੰਦ ਹੋਣ ਤੋਂ ਪਹਿਲਾਂ ਹਰ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਉੱਤਰਾਖੰਡ ਆਉਂਦੇ ਹਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹ ਬਾਬਾ ਕੇਦਾਰ ਦੀ ਪੂਜਾ ਕਰਨਗੇ। ਇਸ ਤੋਂ ਬਾਅਦ ਉਹ 23 ਅਕਤੂਬਰ ਨੂੰ ਅਯੁੱਧਿਆ ਜਾਣਗੇ ,ਜਿੱਥੇ ਉਹ ਛੋਟੀ ਦੀਵਾਲੀ ਦੇ ਮੌਕੇ 'ਤੇ ਆਯੋਜਿਤ ਦੀਪ ਉਤਸਵ ਪ੍ਰੋਗਰਾਮ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਹਰ ਸਾਲ ਦੀ ਤਰ੍ਹਾਂ 24 ਅਕਤੂਬਰ ਨੂੰ ਦੀਵਾਲੀ ਵਾਲੇ ਦਿਨ ਪੀਐੱਮ ਜਵਾਨਾਂ ਵਿਚਕਾਰ ਤਿਉਹਾਰ ਮਨਾਉਣਗੇ।Uttarakhand | PM Modi arrives in Kedarnath, he will be inaugurating various connectivity projects there pic.twitter.com/vy8HHGet3d
— ANI (@ANI) October 21, 2022
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਜਨਰਲ ਨੌਲਜ
Advertisement