ਪੜਚੋਲ ਕਰੋ
Advertisement
ਕੀ 17 ਸਾਲ ਬਾਅਦ ਪੱਤਰਕਾਰ ਰਾਮਚੰਦਰ ਨੂੰ ਮਿਲੇਗਾ ਇਨਸਾਫ!
ਸਿਰਸਾ: ਪੱਤਰਕਾਰ ਰਾਮਚੰਦਰ ਛਤਰਪਤੀ ਮਰਡਰ ਕੇਸ ‘ਚ ਅੱਜ ਪੰਚਕੂਲਾਂ ਦੀ ਸੀਬੀਆਈ ਕੋਰਟ ਫੈਸਲਾ ਸੁਣਾ ਸਕਦੀ ਹੈ। ਫੈਸਲਾ ਵੀਡੀਓ ਕਾਨਫਰਸਿੰਗ ਰਾਹੀ ਸੁਣਾਇਆ ਜਾਵੇਗਾ। ਇਸ ਮਾਮਲੇ ‘ਚ ਡੇਰਾ ਮੁੱਖੀ ਰਾਮ ਰਹਿਮ ਸਮੇਤ ਹੋਰ ਵੀ ਆਰੋਪੀ ਹਨ। ਰਾਮ ਰਹਿਮ ਪਹਿਲਾ ਹੀ ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਕੱਟ ਰਿਹਾ ਹੈ। ਹੁਣ ਪੱਤਰਕਾਰ ਦੇ ਕਤਲ ਕੇਸ ‘ਚ ਉਸ ਨੂੰ ਫਾਂਸੀ ਜਾਂ ਉਮਰਕੈਦ ਹੋ ਸਕਦੀ ਹੈ।
ਅੱਜ ਫੈਸਲਾ ਆਉਣ ਦੀ ਸੰਭਾਵਨਾ ਕਰਕੇ ਸਿਰਸਾ ਅਤੇ ਨੇੜਲੇ ਇਲਾਕਿਆਂ ‘ਚ ਪੁਲਿਸ ਅਲਰਟ ਕੀਤਾ ਗਿਆ ਹੈ। ਸਿਰਸਾ ‘ਚ ਧਾਰਾ 144 ਲੱਗਾ ਦਿੱਤੀ ਗਈ ਹੈ। ਸੂਬੇ ਦੀ 12 ਕੰਪਨੀਆਂ ਹਰਿਆਣਾ ਪੁਲਿਸ ਦੀਆ ਸਿਰਸਾ ‘ਚ ਤੈਨਾਤ ਕੀਤੀਆਂ ਗਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਨਾਕਾਬੰਦੀ ਕਰ ਤਲਾਸ਼ੀ ਲਈ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਹਰ ਸਥਿਤੀ ਤੋਂ ਨਜਿੱਠਣ ਲਈ ਤਿਆਰ ਹੈ। ਉਧਰ ਦੂਜੇ ਪਾਸੇ ਡੇਰੇ ਦੇ ਵਾਈਸ ਚੇਅਰਪਰਸਨ ਨੇ ਟਵੀਟ ਕਰ ਡੇਰਾ ਸ਼ਰਧਾਲੂਆਂ ਨੂੰ ਕੋਰਟ ਦੇ ਫੈਸਲੇ ‘ਤੇ ਯਕੀਨ ਰੱਖਣ ਦੀ ਅਪੀਲ ਕੀਤੀ ਹੈ ਅਤੇ ਅਫਵਾਹਾਂ ਤੋਂ ਦੂਰ ਰਹਿਣ ਦੀ ਗੱਲ ਕੀਤੀ ਹੈ। ਜਿਸ ਮਾਮਲੇ ‘ਚ ਰਾਮ ਰਹਿਮ ਸਜ਼ਾ ਕੱਟ ਰਿਹਾ ਹੈ ਉਸ ਦਾ ਖੁਲਾਸਾ ਪੱਤਰਕਾਰ ਰਾਮਚੰਦਰ ਨੇ ਹੀ ਕੀਤਾ ਸੀ। ਦੋ ਅੋਰਤਾਂ ਨੇ ਚਿੱਠੀ ਲਿੱਖ ਆਪਣੇ ਜਿਣਸੀ ਸੋਸ਼ਣ ਦੀ ਗੱਲ ਦੱਸੀ ਸੀ ਜਿਸ ਦੀ ਖ਼ਬਰ ਰਾਮਚੰਦਰ ਨੇ ਆਪਣੇ ਅਖ਼ਬਾਰ ‘ਚ ਛਾਪੀ ਸੀ। ਇਸ ਤੋਂ ਬਾਅਦ 24 ਅਕਤੂਬਰ 2002 ‘ਚ ਉਸ ‘ਤੇ ਹਮਲਾ ਕੀਤਾ ਜਿਸ ਤੋਂ ਬਾਅਦ 21 ਨਵੰਬਰ 2002 ਨੂੰ ਦਿੱਲੀ ਅਪੋਲੋ ਹਸਪਤਾਲ ‘ਚ ਉਸ ਦੀ ਮੌਤ ਹੋ ਗਈ।Haryana: Early morning visuals of security near Sunaria Jail in Rohtak where Gurmeet Ram Rahim Singh is lodged. Special CBI court in Panchkula will pronounce its verdict today in the journalist murder case in which he is an accused. pic.twitter.com/qMoYf3fmkh
— ANI (@ANI) January 11, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪਟਿਆਲਾ
ਲਾਈਫਸਟਾਈਲ
Advertisement