ਪੜਚੋਲ ਕਰੋ
Advertisement
ਦੁਆਬੇ ਦੇ ਜੰਮ-ਪਲ ਕਰਮਬੀਰ ਸਿੰਘ ਹੋਣਗੇ ਭਾਰਤੀ ਜਲ ਸੈਨਾ ਦੇ ਅਗਲੇ ਮੁਖੀ
ਨਵੀਂ ਦਿੱਲੀ: ਵਾਈਸ ਐਡਮਿਰਲ ਕਰਮਬੀਰ ਸਿੰਘ ਨੂੰ ਜਲ ਸੈਨਾ ਦੇ ਅਗਲੇ ਮੁਖੀ ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਸ਼ਨੀਵਾਰ ਨੂੰ ਇਹ ਜਾਣਾਕਰੀ ਦਿੱਤੀ। ਕਰਮਬੀਰ ਸਿੰਘ ਦਾ ਜਨਮ ਜਲੰਧਰ ਵਿੱਚ ਹੋਇਆ ਸੀ ਅਤੇ 1980 ਵਿੱਚ ਉਨ੍ਹਾਂ ਨੂੰ ਜਲ ਸੈਨਾ ਵਿੱਚ ਕਮਿਸ਼ਨ ਕੀਤਾ ਗਿਆ ਸੀ।
ਜਲ ਸੈਨਾ ਦੀ ਕਮਾਨ ਐਡਮਿਰਲ ਸੁਨੀਲ ਲਾਂਬਾ ਸੰਭਾਲ ਰਹੇ ਹਨ ਜੋ ਆਉਂਦੀ 31 ਮਈ ਨੂੰ ਸੇਵਾਮੁਕਤ ਹੋ ਰਹੇ ਹਨ। ਵਾਈਸ ਐਡਮਿਰਲ ਕਰਮਬੀਰ ਸਿੰਘ ਉਨ੍ਹਾਂ ਦੀ ਥਾਂ ਲੈਣਗੇ। ਇਸ ਸਮੇਂ ਕਰਮਬੀਰ ਸਿੰਘ ਪੂਰਬੀ ਨੇਵਲ ਕਮਾਂਡ, ਵਿਸ਼ਾਖਾਪਟਨਮ ਦੇ ਕਮਾਂਡਰ ਹਨ। ਫ਼ੌਜ ਮੁਖੀਆਂ ਦਾ ਸੇਵਾਕਾਲ ਪੂਰਾ ਹੋਣ ਤੋਂ ਦੋ ਮਹੀਨੇ ਪਹਿਲਾਂ ਨਵੇਂ ਮੁਖੀ ਦੀ ਚੋਣ ਕਰਨੀ ਹੁੰਦੀ ਹੈ। ਨੌਕਰੀ 'ਚ ਤਜ਼ਰਬੇ ਦੀ ਗੱਲ ਕਰੀਏ ਤਾਂ ਵਾਈਸ ਐਡਮਿਰਲ ਸੇਖਰ ਸਿਨ੍ਹਾ ਉਨ੍ਹਾਂ ਤੋਂ ਉੱਪਰ ਹਨ। ਪਰ ਮੋਦੀ ਸਰਕਾਰ ਇਸ ਤਜ਼ਰਬੇ ਨੂੰ ਅਕਸਰ ਅੱਖੋਂ ਪਰੋਖਾ ਕਰ ਜਾਂਦੀ ਹੈ। ਜਨਰਲ ਬਿਪਨ ਰਾਵਤ ਨੂੰ ਫ਼ੌਜ ਮੁਖੀ ਲਾਉਣ ਸਮੇਂ ਵੀ ਜਨਰਲ ਪਰਵੀਨ ਬਖ਼ਸ਼ੀ ਨਾਲ ਵੀ ਅਜਿਹਾ ਹੀ ਕੁਝਝ ਵਾਪਰਿਆ ਸੀ।Government appoints Vice Admiral Karambir Singh, PVSM, AVSM, FOC in C Eastern Naval Command as the next Chief of Naval Staff vice Admiral Sunil Lanba,PVSM, AVSM, ADC, who vacates the office on 31 May 2019. pic.twitter.com/g5cKJb7KQm
— Defence Spokesperson (@SpokespersonMoD) March 23, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਵਿਸ਼ਵ
Advertisement