ਪੜਚੋਲ ਕਰੋ

ਕਰਤਾਰਪੁਰ ਲਾਂਘਾ ਘੋਲੇਗਾ ਭਾਰਤ-ਪਾਕਿ ਰਿਸ਼ਤੇ ’ਚ ਮਿਠਾਸ

ਚੰਡੀਗੜ੍ਹ: ਅੱਜ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਲਾਂਘੇ ਦੇ ਬਣਨ ਨਾਲ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਦੀ ਨਵੀਂ ਸ਼ੁਰੂਆਤ ਹੋਏਗੀ। ਦੋਵਾਂ ਗੁਆਂਢੀ ਦੇਸ਼ਾਂ ਵੱਲੋਂ ਸਬੰਧਾਂ ਨੂੰ ਤੋੜਨਾ ਹੁਣ ਆਸਾਨ ਨਹੀਂ ਹੋਵੇਗਾ। ਲਾਂਘਾ ਖੁੱਲ੍ਹਣ ਨਾਲ ਸਿੱਖਾਂ ਦੀਆਂ ਅਰਦਾਸਾਂ ਵੀ ਪੂਰੀਆਂ ਹੋ ਗਈਆਂ ਹਨ। ਭਾਰਤ ਵੱਲੋਂ ਅੱਜ ਡੇਰਾ ਬਾਬਾ ਨਾਨਾਕ ਦੇ ਪਿੰਡ ਮਾਨ ਵਿੱਚ ਲਾਂਘਾ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ। ਸਰਹੱਦ ਦੇ ਪਾਰ 28 ਨਵੰਬਰ ਨੂੰ ਪਾਕਿਸਤਾਨ ਆਪਣੇ ਹਿੱਸੇ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖੇਗਾ। ਭਾਰਤ ਦੇ ਉਪ ਰਾਸ਼ਟਰਪਤੀ ਐਮ ਵੈਂਕਾਈਆ ਨਾਇਡੂ ਨੇ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਹੋਰ ਸਿਆਸਤਦਾਨਾਂ ਦੀ ਮੌਜੂਦਗੀ ਵਿੱਚ ਲਾਂਘੇ ਦਾ ਨੀਂਹ ਪੱਥਰ ਰੱਖਿਆ। ਇਹ ਲਾਂਘਾ ਗੁਰਦਾਸਪੁਰ ਦੇ ਪਿੰਡ ਮਾਨ ਤੋਂ ਪਾਕਿਸਤਾਨ ਨਾਲ ਕੌਮਾਂਤਰੀ ਸਰਹੱਦ ਤਕ ਜਾਏਗਾ। ਬਿਨ੍ਹਾ ਵੀਜ਼ਾ ਪਾਕਿਸਤਾਨ ਐਂਟਰੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼ਾਇਦ ਇਹ ਪਹਿਲੀ ਵਾਰ ਹੋਵੇਗਾ ਜਦੋਂ ਲੋਕ ਬਿਨਾ ਕਿਸੇ ਦਖਲਅੰਦਾਜ਼ੀ ਦੇ ਬਾਰਡਰ ਪਾਰ ਕਰ ਸਕਣਗੇ। ਇਹੀ ਕਾਰਨ ਹੈ ਕਿ ਇਸ ਗਲਿਆਰੇ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ਾਂਤੀ ਦੀ ਨਵੀਂ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਇਹ ਕੋਰੀਡੋਰ ਕੇਵਲ ਇੱਕ ਸੜਕ ਨਹੀਂ, ਬਲਕਿ ਦੋਵਾਂ ਮੁਲਕਾਂ ਦੇ ਆਪਸੀ ਸਬੰਧਾਂ ਵਿੱਚ ਇੱਕ ਪੁਲ਼ ਵਾਂਗ ਕੰਮ ਕਰੇਗਾ। ਲਾਂਘੇ ਦਾ ਫਾਇਦਾ ? ਕਰਤਾਰਪੁਰ ਲਾਂਘਾ ਬਣਨ ਨਾਲ ਸਿੱਖਾਂ ਦੀ 70 ਸਾਲਾਂ ਦੀ ਉਡੀਕ ਖਤਮ ਹੋਵੇਗੀ। ਕਰੋੜਾਂ ਭਾਰਤੀ ਸਿੱਖ ਪਾਕਿਸਤਾਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਅਸਥਾਨ ਦੇ ਦਰਸ਼ਨ ਕਰ ਸਕਣਗੇ। ਵੱਡੀ ਗੱਲ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖਾਂ ਨੂੰ ਪਾਕਿਸਤਾਨ ਜਾਣ ਲਈ ਕਿਸੇ ਪਾਸਪੋਰਟ ਦੀ ਵੀ ਲੋੜ ਨਹੀਂ ਪਏਗੀ। ਲਾਂਘਾ ਖੁੱਲ੍ਹਣ ਨਾਲ ਭਾਰਤ ਤੇ ਪਾਕਿਸਤਾਨ ਵਿੱਚ ਭਰੋਸਾ ਵੀ ਵਧੇਗਾ।

ਟਾਪ ਹੈਡਲਾਈਨ

ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
Govt Holiday: ਮੁਲਾਜ਼ਮਾਂ ਦੀ ਲੱਗੀ ਮੌਜ, 16 ਨਵੰਬਰ ਨੂੰ ਬੰਦ ਰਹਿਣਗੇ ਸਰਕਾਰੀ ਦਫ਼ਤਰ, CM ਰੇਖਾ ਨੇ ਛੁੱਟੀ ਦਾ ਕੀਤਾ ਐਲਾਨ...
ਮੁਲਾਜ਼ਮਾਂ ਦੀ ਲੱਗੀ ਮੌਜ, 16 ਨਵੰਬਰ ਨੂੰ ਬੰਦ ਰਹਿਣਗੇ ਸਰਕਾਰੀ ਦਫ਼ਤਰ, CM ਰੇਖਾ ਨੇ ਛੁੱਟੀ ਦਾ ਕੀਤਾ ਐਲਾਨ...
Political News: ਸਿਆਸੀ ਜਗਤ ਤੋਂ ਵੱਡੀ ਖਬਰ, ਮੁੱਖ ਮੰਤਰੀ ਨੇ 15 ਅਧਿਕਾਰੀਆਂ ਨੂੰ ਕੀਤਾ ਸਸਪੈਂਡ, CM ਨੇ ਕਾਰਵਾਈ ਰਾਹੀਂ ਦਿੱਤਾ ਵੱਡਾ ਸੰਦੇਸ਼...
ਸਿਆਸੀ ਜਗਤ ਤੋਂ ਵੱਡੀ ਖਬਰ, ਮੁੱਖ ਮੰਤਰੀ ਨੇ 15 ਅਧਿਕਾਰੀਆਂ ਨੂੰ ਕੀਤਾ ਸਸਪੈਂਡ, CM ਨੇ ਕਾਰਵਾਈ ਰਾਹੀਂ ਦਿੱਤਾ ਵੱਡਾ ਸੰਦੇਸ਼...
Big News: ਵੱਡੀ ਵਾਰਦਾਤ, ਫਾਰਮ ਹਾਊਸ ਮਾਲਕ ਦੇ ਭਰਾ ਅਤੇ ਉਸਦੇ ਦੋਸਤ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ-ਚਿਹਾੜਾ; ਲਗਭਗ 14 ਰਾਉਂਡ ਫਾਇਰ...
ਵੱਡੀ ਵਾਰਦਾਤ, ਫਾਰਮ ਹਾਊਸ ਮਾਲਕ ਦੇ ਭਰਾ ਅਤੇ ਉਸਦੇ ਦੋਸਤ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਪੈ ਗਿਆ ਚੀਕ-ਚਿਹਾੜਾ; ਲਗਭਗ 14 ਰਾਉਂਡ ਫਾਇਰ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ 20 IAS ਅਫਸਰਾਂ ਦੀ ਹੋਈ ਬਦਲੀ, ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ, DA 'ਚ ਹੋਇਆ ਵਾਧਾ; ਜਾਣੋ ਕਿੰਨਾ ਵੱਧ ਕੇ ਮਿਲੇਗਾ?
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 140 ਅਫਸਰਾਂ ਦੇ ਟਰਾਂਸਫਰ, 6 ਜ਼ਿਲ੍ਹਿਆਂ ਨੂੰ ਮਿਲੇ ਨਵੇਂ DC; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਨਵੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਨਵੰਬਰ 2026
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Jalandhar News : ਜਲੰਧਰ 'ਚ ਪਤੀ ਨੂੰ ਹੋਰ ਲੜਕੀ ਨਾਲ ਰੰਗਰਲੀਆਂ ਮਨਾਉਂਦੇ ਫੜਿਆ, ਪਤਨੀ ਨੇ ਚੱਪਲਾਂ ਨਾਲ ਕੀਤੀ ਕੁੱਟਮਾਰ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Tractor Note : ਕੀ ਸੱਚਮੁੱਚ ਲੱਖਾਂ ਰੁਪਏ 'ਚ ਵਿਕਦੇ ਹਨ ਟਰੈਕਟਰ ਵਾਲੇ ਨੋਟ? ਜਾਣੋ ਪੁਰਾਣੇ ਨੋਟਾਂ ਦੀ ਅਸਲ ਕਹਾਣੀ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Ludhiana 'ਚ ਜੂਆ ਖੇਡ ਰਹੇ ਪੁੱਤ ਨੂੰ ਲੈਣ ਗਏ ਪਿਤਾ ਦਾ ਕਤਲ, ਬੇਸਬਾਲ ਬੈਟ ਨਾਲ ਸਿਰ 'ਤੇ ਕੀਤੇ ਤਾਬੜਤੋੜ ਵਾਰ
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
Punjab News: ਪੰਜਾਬ ਤੋਂ ਵੱਡੀ ਖਬਰ, 'ਆਪ' ਕੌਂਸਲਰ ਦੇ ਪਤੀ 'ਤੇ ਹਮਲਾ, ਪੁਲਿਸ ਬੋਲੀ...
Embed widget