ਰਾਏਪੁਰ: ਦੇਸ਼ ਦੇ ਲੋਕਾਂ ਨੇ ਕੋਰੋਨਾ ਸੰਕਟ ਦੇ ਵਿਚਕਾਰ ਪੁਲਿਸ ਮੁਲਾਜ਼ਮਾਂ ਦੇ ਕੰਮ ਦੀ ਜ਼ੋਰਦਾਰ ਸ਼ਲਾਘਾ ਹੋ ਰਹੀ ਹੈ। ਪੂਰੇ ਦੇਸ਼ ਵਿੱਚੋਂ ਪੁਲਿਸ ਦੇ ਸਨਮਾਨ ਦੀਆਂ ਤਸਵੀਰ ਆਈਆਂ ਹਨ। ਕਈ ਥਾਂਵਾ ‘ਤੇ ਲੋਕਾਂ ਨੇ ਪੁਲਿਸ 'ਤੇ ਫੁੱਲਾਂ ਦੀ ਵਰਖਾ ਕੀਤੀ, ਪਰ ਕੀ ਪੁਲਿਸ ਇੰਨੀ ਬੇਰਹਿਮੀ ਵੀ ਹੋ ਸਕਦੀ ਹੈ ਕਿ ਕਿਸੇ ਨੂੰ ਸੜਕ ਵਿਚਕਾਰ ਬੰਨ੍ਹ ਕੇ ਉਸ ਦੀ ਹੀ ਮਾਂ ਦੇ ਸਾਹਮਣੇ ਕੁੱਟਿਆ ਜਾਵੇ? ਕੀ ਪੁਲਿਸ ਆਪਣੇ ਖੁਦ ਦੇ ਮੁੱਖ ਮੰਤਰੀ ਤੇ ਡੀਜੀਪੀ ਦੇ ਉਸ ਹੁਕਮ ਨੂੰ ਭੁੱਲ ਜਾਏਗੀ, ਜਿਸ ‘ਚ ਕਿਹਾ ਗਿਆ ਹੈ ਕਿ ਆਮ ਲੋਕਾਂ ਨਾਲ ਚੰਗਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ।


ਮੱਧ ਪ੍ਰਦੇਸ਼ ਦੇ ਛੀਂਦਵਾੜਾ ਦੀ ਤਸਵੀਰ ਤਾਂ ਤੁਹਾਨੂੰ ਯਾਦ ਹੀ ਹੋਵੇਗੀ। ਕਿਵੇਂ ਇੱਕ ਪੁਲਿਸ ਮੁਲਾਜ਼ਮ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਦਾ ਹੈ ਤੇ ਜਦੋਂ ਉਹ ਨੌਜਵਾਨ ਬੇਹੋਸ਼ ਹੋ ਜਾਂਦਾ ਹੈ, ਫਿਰ ਉਸ ਨੂੰ ਖਿੱਚ ਕੇ ਪੁਲਿਸ ਦੀ ਕਾਰ ਵਿੱਚ ਲੈ ਜਾਂਦਾ ਹੈ। ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਉਰਲਾ ਦੇ ਸਟੇਸ਼ਨ ਇੰਚਾਰਜ ਨਿਤਿਨ ਉਪਾਧਿਆਏ ਦੇ ਹੁਣ ਦੋ ਵੀਡੀਓ ਪੂਰੇ ਦੇਸ਼ ਵਿੱਚ ਵਾਇਰਲ ਹੋ ਰਹੇ ਹਨ। ਜੋ ਵੀ ਵੀਡੀਓ ਦੇਖ ਰਿਹਾ ਹੈ, ਸੋਸ਼ਲ ਮੀਡੀਆ ਵਿੱਚ ਪੁਲਿਸ ਦੀ ਅਲੋਚਨਾ ਕਰ ਰਿਹਾ ਹੈ ਤੇ ਨਾਲ ਹੀ ਕਾਰਵਾਈ ਦੀ ਮੰਗ ਕਰ ਰਿਹਾ ਹੈ।



ਜਾਣੋ ਕੀ ਹੈ ਪੂਰੀ ਕਹਾਣੀ:

ਦਰਅਸਲ, ਬਿਰਗਾਓਂ ਖੇਤਰ ‘ਚ ਕੋਰੋਨਾ ਸਕਾਰਾਤਮਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੂਰੇ ਖੇਤਰ ਨੂੰ ਕੰਨਟੇਨਰ ਜ਼ੋਨ ਐਲਾਨ ਦਿੱਤਾ ਗਿਆ ਹੈ। ਸ਼ਨੀਵਾਰ ਨੂੰ ਬਿਰਗਾਓਂ ਖੇਤਰ ਵਿੱਚ ਇੱਕ ਵਿਅਕਤੀ ਦੀ ਮੌਤ ਤੋਂ ਬਾਅਦ ਖੇਤਰ ਵਿੱਚ ਇੱਕ ਭੀੜ ਇਕੱਠੀ ਹੋ ਗਈ। ਪੁਲਿਸ ਦੇ ਸਮਝਾਉਣ ਦੇ ਬਾਵਜੂਦ ਵੀ ਜਦੋਂ ਲੋਕਾਂ ਨੇ ਘਰਾਂ ਤੋਂ ਨਿਕਲਣਾ ਬੰਦ ਨਹੀਂ ਕੀਤਾ ਤਾਂ ਉਰਲਾ ਥਾਣਾ ਟੀਆਈ ਨੇ ਲੰਘ ਰਹੇ ਲੋਕਾਂ 'ਤੇ ਡੰਡੇ ਬਰਸਾਉਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਕਿਸੇ ਨੇ ਇਸ ਪੁਲਿਸ ਦੀ ਕੁੱਟਮਾਰ ਦੀ ਵੀਡੀਓ ਬਣਾਈ ਜੋ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਪੁਲਿਸ ਮੁਲਾਜ਼ਮ ਆਪਣੀ ਮਾਂ ਦੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ:

ਰਾਏਪੁਰ ਦੇ ਐਸਐਚਓ ਨਿਤਿਨ ਉਪਾਧਿਆਏ ਨਾ ਸਿਰਫ ਆਪਣੇ ਬੇਟੇ ਨੂੰ ਇੱਕ ਡੰਡੇ ਨਾਲ ਕੁੱਟ ਰਹੇ ਹਨ ਬਲਕਿ ਡਿੱਗਣ ਤੱਕ ਉਸ ਨੂੰ ਮਾਰਦਾ ਹੈ, ਬਚਾਉਣ ਆਈ ਮਾਂ ਉਸ ਨੂੰ ਵੀ ਧੱਕਾ ਮਾਰ ਰਿਹਾ ਹੈ। ਉਸ ਤੋਂ ਬਾਅਦ ਕਹਿ ਰਿਹਾ ਹੈ ਜੇ ਮੈਂ ਹੁਣ ਦੇਖਾਈ ਦਿੱਤੇ ਤਾਂ ਮੈਂ ਚਮੜੀ ਖਿੱਚ ਲਿਆਂਗਾ।

ਮਖੌਲ ਬਣਨ ਤੋਂ ਬਾਅਦ ਦਿੱਤੇ ਜਾਂਚ ਦੇ ਹੁਕਮ:

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਗਈ। ਜਿਸ ‘ਚ ਮੁੱਖ ਮੰਤਰੀ ਭੁਪੇਸ਼ ਬਘੇਲ ਤੇ ਡੀਜੀਪੀ ਡੀਐਮ ਅਵਸਥੀ ਨੂੰ ਟੈਗ ਕਰ ਥਾਣੇਦਾਰ ਦੀ ਸ਼ਿਕਾਇਤ ਕਰ ਕਾਰਵਾਈ ਦੀ ਮੰਗ ਕੀਤੀ ਗਈ। ਸਰਬਪੱਖੀ ਦਬਾਅ ਤੋਂ ਬਾਅਦ ਅੱਜ ਸ਼ੁਭ ਰਾਏਪੁਰ ਦੇ ਐਸਐਸਪੀ ਆਰਿਫ ਸ਼ੇਖ ਦਾ ਇੱਕ ਟਵੀਟ ਆਇਆ, ਜਿਸ ਵਿੱਚ ਥਾਣੇਦਾਰ ਨਿਤਿਨ ਉਪਾਧਿਆਏ ਖਿਲਾਫ ਵਿਭਾਗੀ ਜਾਂਚ ਦੀ ਗੱਲ ਕੀਤੀ ਗਈ। ਜਾਂਚ ਰਿਪੋਰਟ ਤਿੰਨ ਦਿਨਾਂ ਦੇ ਅੰਦਰ ਆ ਜਾਵੇਗੀ। ਉਦੋਂ ਤੱਕ ਨਿਤਿਨ ਉਪਾਧਿਆਏ ਨੂੰ ਕੰਪਲਸਰੀ ਛੁੱਟੀ 'ਤੇ ਭੇਜਿਆ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904