ਪੜਚੋਲ ਕਰੋ

ਯੂਕੇ ਤੇ ਭਾਰਤ ਦੀਆਂ ਅਦਾਲਤਾਂ ਦੀ ਕੁੜਿੱਕੀ 'ਚ ਮਾਲਿਆ

ਨਵੀਂ ਦਿੱਲੀ: ਭਾਰਤ ਦੀਆਂ ਵੱਖ-ਵੱਖ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਲੈ ਕੇ ਭਗੌੜਾ ਚੱਲ ਰਿਹਾ ਵਿਜੇ ਮਾਲਿਆ ਲੰਡਨ ਦੀ ਅਦਾਲਤ 'ਚ ਪੇਸ਼ ਹੋਇਆ। ਸੁਣਵਾਈ ਦੌਰਾਨ ਅਦਾਲਤ ਨੇ ਭਾਰਤੀ ਅਧਿਕਾਰੀਆਂ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ਦੇ ਬੈਰਕ ਨੰਬਰ 12 ਦੀ ਵੀਡੀਓ ਬਣਾ ਕੇ ਤਿੰਨ ਹਫ਼ਤਿਆਂ 'ਚ ਅਦਾਲਤ 'ਚ ਪੇਸ਼ ਕਰਨ ਲਈ ਕਿਹਾ। ਅਦਾਲਤ ਨੇ ਵਿਜੇ ਮਾਲਿਆ ਦੀ ਜ਼ਮਾਨਤ ਦੀ ਅਗਲੀ ਸੁਣਵਾਈ 12 ਸਤੰਬਰ 'ਤੇ ਪਾ ਦਿੱਤੀ। ਇਸ ਤੋਂ ਇਲਾਵਾ ਹੁਣ ਮਾਲਿਆ ਨੇ ਬੈਂਕਾਂ ਦਾ ਪੈਸਾ ਵਾਪਸ ਕਰਨ ਲਈ ਦੀ ਪੇਸ਼ਕਸ਼ ਵੀ ਕੀਤੀ ਹੈ। ਲੰਡਨ ਦੀ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ 'ਚ ਦੋਵਾਂ ਬਚਾਅ ਅਤੇ ਇਸਤਗਾਸਾ (ਪ੍ਰੌਸੀਕਿਊਸ਼ਨ) ਧਿਰ ਨੇ ਆਰਥਰ ਰੋਡ ਜੇਲ੍ਹ ਦੀ ਬੈਰਕ 12 'ਤੇ ਆਪੋ-ਆਪਣੇ ਸਪੱਸ਼ਟੀਕਰਨ ਪੇਸ਼ ਕੀਤੇ ਜਿੱਥੇ ਮਾਲਿਆ ਨੂੰ ਹਵਾਲਗੀ ਤੋਂ ਬਾਅਦ ਰੱਖਣ ਦੀ ਯੋਜਨਾ ਹੈ। ਦਲੀਲਾਂ ਸੁਣਨ ਤੋਂ ਬਾਅਦ ਜੱਜ ਏਮਾ ਅਰਬੂਥਨੋਟ ਨੇ ਭਾਰਤੀ ਅਧਿਕਾਰੀਆਂ ਨੂੰ ਆਰਥਰ ਰੋਡ ਜੇਲ੍ਹ ਦੀ 12 ਨੰਬਰ ਬੈਰਕ ਦੀ ਵੀਡੀਓ ਤਿੰਨ ਹਫ਼ਤਿਆਂ 'ਚ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ। ਸਿਧਾਰਥ ਨਾਲ ਪੁੱਜੇ ਵਿਜੇ ਮਾਲਿਆ ਨੇ ਅਦਾਲਤ 'ਚ ਕਿਹਾ ਕਿ ਆਰਥਰ ਜੇਲ੍ਹ 'ਚ ਕੁਦਰਤੀ ਰੌਸ਼ਨੀ ਤੇ ਤਾਜ਼ੀ ਹਵਾ ਨਹੀਂ ਆਉਂਦੀ। ਇਸ 'ਤੇ ਜੱਜ ਨੇ ਕਿਹਾ ਕਿ ਜੇਲ੍ਹ 'ਚ ਦਾਖ਼ਲ ਹੋਣ ਤੋਂ ਲੈ ਕੇ ਅੰਦਰਲੇ ਦ੍ਰਿਸ਼ ਦੀ ਦੁਪਹਿਰ ਵੇਲੇ ਦੀ ਫ਼ਿਲਮ ਬਣਾ ਕੇ ਪੇਸ਼ ਕੀਤੀ ਜਾਵੇ। ਵਿਜੇ ਮਾਲਿਆ ਦੇ ਵਕੀਲ ਕਲੇਅਰ ਮਾਟਗੁਮਰੇ ਨੇ ਦੋਸ਼ ਲਾਇਆ ਕਿ ਤਸਵੀਰਾਂ 'ਚ ਤਕਨੀਕੀ ਢੰਗ ਨਾਲ ਰੌਸ਼ਨੀ ਵਿਖਾਈ ਗਈ ਹੈ। ਦੂਜੇ ਪਾਸੇ ਭਾਰਤ ਨੇ ਅਦਾਲਤ ਨੂੰ ਦੱਸਿਆ ਕਿ ਇਹ ਤਸਵੀਰਾਂ ਇਸ ਗੱਲ ਦਾ ਸਬੂਤ ਹਨ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਹੁੰਦੀਆਂ ਹਨ। ਸਰਕਾਰੀ ਵਕੀਲ ਮਾਰਕ ਸੁਮਰਜ਼ ਨੇ ਕਿਹਾ ਕਿ ਵਿਜੇ ਮਾਲਿਆ ਨੂੰ ਜਿਸ ਬੈਰਕ 'ਚ ਰੱਖਿਆ ਜਾਵੇਗਾ, ਉਸ 'ਚ ਤਾਜ਼ਾ ਹਵਾ ਤੇ ਰੌਸ਼ਨੀ ਹੋਵੇਗੀ ਅਤੇ ਪੱਛਮੀ ਤਰੀਕੇ ਦਾ ਪਖ਼ਾਨਾ ਤੇ ਸਾਫ਼ ਬਿਸਤਰਾ ਮੁਹੱਈਆ ਕਰਵਾਇਆ ਜਾਵੇਗਾ । ਵਿਜੇ ਮਾਲਿਆ ਨੂੰ ਮੁੰਬਈ ਦੀ ਆਰਥਰ ਜੇਲ੍ਹ 'ਚ ਰੱਖਿਆ ਜਾਵੇਗਾ ਭਾਰਤੀ ਮੰਤਰਾਲੇ ਮੁਤਾਬਕ ਵਿਜੇ ਮਾਲਿਆ ਨੂੰ ਯੂ.ਕੇ. ਤੋਂ ਹਵਾਲਗੀ ਤੋਂ ਬਾਅਦ ਮੁੰਬਈ ਦੀ ਆਰਥਰ ਜੇਲ੍ਹ 'ਚ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਜੇਲ੍ਹ ਭਾਰਤ ਦੀਆਂ ਬਿਹਤਰ ਜੇਲ੍ਹਾਂ 'ਚੋਂ ਇੱਕ ਹੈ। ਉਨ੍ਹਾਂ ਮਾਲਿਆ ਵਲੋਂ ਜੇਲ੍ਹ 'ਚ ਜਾਨ ਦੇ ਖ਼ਤਰੇ ਦੀ ਗੱਲ ਨੂੰ ਨਕਾਰਦਿਆਂ ਕਿਹਾ ਕਿ ਭਾਰਤ ਦੀਆਂ ਜੇਲ੍ਹਾਂ ਵੀ ਦੁਨੀਆ ਦੇ ਹੋਰਨਾਂ ਦੇਸ਼ਾਂ ਦੀਆਂ ਜੇਲ੍ਹਾਂ ਵਾਂਗ ਬਿਹਤਰ ਹਨ ਅਤੇ ਭਾਰਤੀ ਜੇਲ੍ਹਾਂ 'ਚ ਕੈਦੀਆਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰਾਖੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੈਦੀਆਂ ਦੇ ਇਲਾਜ ਲਈ ਆਰਥਰ ਰੋਡ ਜੇਲ੍ਹ 'ਚ ਢੁੱਕਵੀਆਂ ਡਾਕਟਰੀ ਸਹੂਲਤਾਂ ਉਪਲਬਧ ਹਨ ਅਤੇ ਇੱਥੇ ਮਾਲਿਆ ਨੂੰ ਪੂਰੀ ਸੁਰੱਖਿਆ ਦਿੱਤੀ ਜਾਵੇਗੀ। ਮਾਲਿਆ ਨੇ ਕਿਹਾ ਬਕਾਏ ਦਾ ਭੁਗਤਾਨ ਕਰਨ ਲਈ ਤਿਆਰ ਅਦਾਲਤ 'ਚ ਸੁਣਵਾਈ ਲਈ ਪੁੱਜੇ ਵਿਜੇ ਮਾਲਿਆ ਨੇ ਇਕ ਵਾਰ ਫ਼ਿਰ ਦੁਹਰਾਇਆ ਕਿ ਉਹ ਸਾਲ 2015 ਤੋਂ ਭਾਰਤੀ ਬੈਂਕਾਂ ਨਾਲ ਆਪਣੇ ਬਕਾਏ ਦਾ ਭੁਗਤਾਨ ਕਰਨ ਲਈ ਤਿਆਰ ਹੈ। ਮਾਲਿਆ ਨੇ ਕਿਹਾ ਕਿ ਮੈਂ ਕਰਨਾਟਕ ਹਾਈਕੋਰਟ ਨੂੰ ਵੀ ਬਕਾਇਆ ਅਦਾ ਕਰਨ ਲਈ ਇਕ ਵਿਆਪਕ ਪੇਸ਼ਕਸ਼ ਕੀਤੀ ਹੈ। ਮਾਲਿਆ ਨੇ ਪੈਸਾ ਚੋਰੀ ਕਰਨ ਅਤੇ ਹਵਾਲਾ ਰਾਸ਼ੀ ਦੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

BJP Candidates List: ਭਾਜਪਾ ਪਾਰਟੀ ਨੇ ਪਹਿਲੀ ਲਿਸਟ ਕੀਤੀ ਜਾਰੀ, 88 ਉਮੀਦਵਾਰਾਂ ਦਾ ਕੀਤਾ ਐਲਾਨ; ਸਾਬਕਾ ਵਿਧਾਇਕਾਂ ਸਣੇ ਕਈ ਨਵੇਂ ਚਿਹਰੇ ਸ਼ਾਮਲ?
ਭਾਜਪਾ ਪਾਰਟੀ ਨੇ ਪਹਿਲੀ ਲਿਸਟ ਕੀਤੀ ਜਾਰੀ, 88 ਉਮੀਦਵਾਰਾਂ ਦਾ ਕੀਤਾ ਐਲਾਨ; ਸਾਬਕਾ ਵਿਧਾਇਕਾਂ ਸਣੇ ਕਈ ਨਵੇਂ ਚਿਹਰੇ ਸ਼ਾਮਲ?
Congress Party: ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਭਾਜਪਾ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਜਾਣੋ ਕਿਹੜੀ ਸੀਟ ਤੋਂ ਮਿਲੇਗਾ ਮੌਕਾ?
ਕਾਂਗਰਸ ਨੂੰ ਲੱਗਿਆ ਵੱਡਾ ਝਟਕਾ, ਭਾਜਪਾ 'ਚ ਸ਼ਾਮਲ ਹੋਇਆ ਮਸ਼ਹੂਰ ਆਗੂ; ਜਾਣੋ ਕਿਹੜੀ ਸੀਟ ਤੋਂ ਮਿਲੇਗਾ ਮੌਕਾ?
Congress Party: ਕਾਂਗਰਸ 'ਚ ਮੱਚੀ ਹਲਚਲ, ਇਨ੍ਹਾਂ 4 ਵਿਧਾਇਕਾਂ ਉਤੇ ਹੋਏਗੀ ਸਖਤ ਕਾਰਵਾਈ! ਜਾਣੋ ਵਜ੍ਹਾ...
Congress Party: ਕਾਂਗਰਸ 'ਚ ਮੱਚੀ ਹਲਚਲ, ਇਨ੍ਹਾਂ 4 ਵਿਧਾਇਕਾਂ ਉਤੇ ਹੋਏਗੀ ਸਖਤ ਕਾਰਵਾਈ! ਜਾਣੋ ਵਜ੍ਹਾ...
Holiday Today: ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਵੀਰਵਾਰ ਤੋਂ ਬਾਅਦ ਹੋਰ ਕਿੰਨੇ ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ ਅਤੇ ਕਿਉਂ?
ਛੁੱਟੀਆਂ ਦਾ ਹੋਇਆ ਐਲਾਨ, ਜਾਣੋ ਵੀਰਵਾਰ ਤੋਂ ਬਾਅਦ ਹੋਰ ਕਿੰਨੇ ਦਿਨ ਬੰਦ ਰਹਿਣਗੀਆਂ ਇਹ ਸੇਵਾਵਾਂ ਅਤੇ ਕਿਉਂ?

ਵੀਡੀਓਜ਼

ਪੰਜਾਬ ‘ਚ ਪਾਣੀ ਦੀ ਕਮੀ… ਪਰ ਪੁਰਾਣੀਆਂ ਸਰਕਾਰਾਂ ਕਿੱਥੇ ਸੀ?
10 ਲੱਖ ਯੋਜਨਾ ‘ਤੇ ਨਵਾਂ ਅਪਡੇਟ! CM ਮਾਨ ਦੀ ਵੱਡੀ ਗੱਲ
ਕਾਂਗਰਸ ਨੇ ਖਾਧਾ ਪੰਜਾਬ ਦਾ ਪੈਸਾ? CM ਦਾ ਵੱਡਾ ਇਲਜ਼ਾਮ
ਅਸੀਂ ਕਿਸੇ ਵੀ ਸੂਬੇ ਨੂੰ ਪਾਣੀ ਨਹੀਂ ਦੇਵਾਂਗੇ!” CM ਮਾਨ ਦਾ ਵੱਡਾ ਐਲਾਨ
ਅਸੀਂ ਪੰਜਾਬ ਨੂੰ ਲੁੱਟਣ ਨਹੀਂ, ਸੇਵਾ ਕਰਨ ਆਏ ਹਾਂ! ਸੁਖਬੀਰ ਬਾਦਲ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਅਕਾਲੀ ਦਲ 'ਚ ਸ਼ਾਮਲ ਹੋਇਆ IAS ਅਧਿਕਾਰੀ; ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ...
ਪੰਜਾਬ ਦੇ ਸਿਆਸੀ ਜਗਤ ਤੋਂ ਵੱਡੀ ਖਬਰ, ਅਕਾਲੀ ਦਲ 'ਚ ਸ਼ਾਮਲ ਹੋਇਆ IAS ਅਧਿਕਾਰੀ; ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ...
Iran War: ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ...
ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ 'ਤੇ ਕੀਤਾ ਹਮਲਾ, ਦੇਸ਼ ਨੂੰ 47% ਗੈਸ ਕਰਦਾ ਸਪਲਾਈ; ਹੁਣ ਵਧੇਗਾ LPG ਸੰਕਟ! ਭਾਰਤ ਦੀ ਵਧੀ ਚਿੰਤਾ...
Congress Party: ਕਾਂਗਰਸ 'ਚ ਮੱਚੀ ਹਲਚਲ, ਇਨ੍ਹਾਂ 4 ਵਿਧਾਇਕਾਂ ਉਤੇ ਹੋਏਗੀ ਸਖਤ ਕਾਰਵਾਈ! ਜਾਣੋ ਵਜ੍ਹਾ...
Congress Party: ਕਾਂਗਰਸ 'ਚ ਮੱਚੀ ਹਲਚਲ, ਇਨ੍ਹਾਂ 4 ਵਿਧਾਇਕਾਂ ਉਤੇ ਹੋਏਗੀ ਸਖਤ ਕਾਰਵਾਈ! ਜਾਣੋ ਵਜ੍ਹਾ...
Chandigarh News: ਚੰਡੀਗੜ੍ਹ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
ਚੰਡੀਗੜ੍ਹ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਅਚਾਨਕ ਬਦਲੇ ਗਏ ਵਿਭਾਗ; ਜਾਣੋ ਕਿਸਨੂੰ ਮਿਲੀ ਕਿਹੜੀ ਜ਼ਿੰਮੇਵਾਰੀ?
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Jalandhar ‘ਚ ਇੱਕ ਘਰ ‘ਚੋਂ 3 ਗੈਸ ਸਿਲੰਡਰ ਚੋਰੀ, ਸੀਸੀਟੀਵੀ ‘ਚ ਕੈਦ ਹੋਏ ਚੋਰ
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
Rajpal Yadav ਨੇ ਜੱਜ ਅੱਗੇ ਜੋੜੇ ਹੱਥ, ਇੱਕ-ਇੱਕ ਪੈਸਾ ਵਾਪਸ ਕਰਨ ਦਾ ਕੀਤਾ ਵਾਅਦਾ, ਜੇਲ੍ਹ ਜਾਣ ਤੋਂ ਮਿਲੀ ਰਾਹਤ 
YouTuber Death: ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਮਸ਼ਹੂਰ ਗਰਭਵਤੀ ਯੂਟਿਊਬਰ ਦਾ ਬੇਰਹਿਮੀ ਨਾਲ ਕਤਲ; ਘਰ ਤੋਂ ਖੂਨ ਨਾਲ ਲੱਖਪੱਥ ਮਿਲੀ ਲਾਸ਼: ਇਲਾਕੇ 'ਚ ਫੈਲੀ ਦਹਿਸ਼ਤ...
Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ 
Union Cabinet Meeting : ਮੋਦੀ ਕੈਬਨਿਟ ਦੀ ਮੀਟਿੰਗ 'ਚ ਕਈ ਮਹੱਤਵਪੂਰਨ ਫੈਸਲੇ , BHAVYA ਯੋਜਨਾ ਨੂੰ FCRA ਬਿੱਲ ਨੂੰ ਮਨਜ਼ੂਰੀ 
Embed widget