ਪੜਚੋਲ ਕਰੋ
ਟਿਕਟ ਕੱਟੇ ਜਾਣ ਪਿੱਛੋਂ ਬੋਲੇ ਸਾਂਪਲਾ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ'
ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੇਵਾ ਮੁਕਤ ਆਈਏਐਸ ਅਫ਼ਸਰ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ, ਯਾਨੀ ਹੁਸ਼ਿਆਰਪੁਰ ਤੋਂ ਬੀਜੇਪੀ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਟਿਕਟ ਕੱਟ ਦਿੱਤੀ ਹੈ। ਇਸ 'ਤੇ ਵਿਜੇ ਸਾਂਪਲਾ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਪਾਰਟੀ ਨੂੰ ਸਵਾਲੀਆ ਟਵੀਟ ਕੀਤੇ।
ਚੰਡੀਗੜ੍ਹ: ਮੰਗਲਵਾਰ ਨੂੰ ਬੀਜੇਪੀ ਨੇ ਆਪਣੇ ਉਮੀਦਵਾਰਾਂ ਦੀ 26ਵੀਂ ਲਿਸਟ ਜਾਰੀ ਕਰ ਦਿੱਤੀ ਹੈ। ਇਸ ਦੇ ਤਹਿਤ ਗੁਰਦਾਸਪੁਰ ਤੋਂ ਬਾਲੀਵੁੱਡ ਅਦਾਕਾਰ ਸਨੀ ਦਿਓਲ ਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਸੇਵਾ ਮੁਕਤ ਆਈਏਐਸ ਅਫ਼ਸਰ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ, ਯਾਨੀ ਹੁਸ਼ਿਆਰਪੁਰ ਤੋਂ ਬੀਜੇਪੀ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੀ ਟਿਕਟ ਕੱਟ ਦਿੱਤੀ ਹੈ। ਇਸ 'ਤੇ ਵਿਜੇ ਸਾਂਪਲਾ ਕਾਫ਼ੀ ਨਾਰਾਜ਼ ਨਜ਼ਰ ਆ ਰਹੇ ਹਨ। ਉਨ੍ਹਾਂ ਇੱਕ ਤੋਂ ਬਾਅਦ ਇੱਕ ਟਵੀਟ ਕਰਕੇ ਪਾਰਟੀ ਨੂੰ ਸਵਾਲੀਆ ਟਵੀਟ ਕੀਤੇ। ਇੱਥੋਂ ਤਕ ਕਿ ਟਵਿੱਟਰ ਖ਼ਾਤੇ 'ਤੇ ਆਪਣੇ ਨਾਂ ਅੱਗਿਓਂ 'ਚੌਕੀਦਾਰ' ਵੀ ਹਟਾ ਲਿਆ ਹੈ।
ਪਹਿਲੇ ਟਵੀਟ ਵਿੱਚ ਸਾਂਪਲਾ ਨੇ ਲਿਖਿਆ, 'ਬਹੁਤ ਦੁੱਖ ਹੋਇਆ ਭਾਜਪਾ ਨੇ ਗਊ ਹੱਤਿਆ ਕਰ ਦਿੱਤੀ।'
ਇਸ ਤੋਂ ਬਾਅਦ ਉਨ੍ਹਾਂ ਟਵੀਟ ਕਰਕੇ ਪਾਰਟੀ ਨੂੰ ਪੁੱਛਿਆ ਕਿ ਉਨ੍ਹਾਂ ਦਾ ਕਸੂਰ ਕੀ ਹੈ? ਉਨ੍ਹਾਂ ਦੀ ਟਿਕਟ ਕੱਟਣ ਤੋਂ ਪਹਿਲਾਂ ਉਨ੍ਹਾਂ ਦਾ ਦੋਸ਼ ਤਾਂ ਦੱਸ ਦਿੰਦੇ। ਉਨ੍ਹਾਂ ਆਪਣੇ ਕੀਤੇ ਕੰਮ ਵੀ ਗਿਣਾ ਛੱਡੇ। ਵੇਖੋ ਸਾਂਪਲਾ ਦਾ ਟਵੀਟ।बहुत दुख हुआ भाजपा ने गऊ हत्या कर दी।
— Vijay Sampla MoS (@vijaysamplabjp) April 23, 2019
कोई दोष तो बता देते ?
— Vijay Sampla MoS (@vijaysamplabjp) April 23, 2019
मेरी ग़लती क्या है कि :-
1. मुझ पर भ्रष्टाचार का कोई इल्ज़ाम नहीं है।
2.आचरण पर कोई ऊँगली नहीं उठा सकता ।
3. क्षेत्र में एयरपोर्ट बनवाया । रेल गाड़ियाँ चलाई । सड़के बनवाई ।
अगर यही दोष है तो मैं अपनी आने वाली पीडीयों को समझा दुंगा कि वह ऐसी ग़लतियाँ न करें।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਪੰਜਾਬ
Advertisement