ਅਵੁਲਾ ਸ਼੍ਰੀਨਿਵਾਸ ਵੱਲੋਂ ਕਲਿੱਕ ਕੀਤੀ ਇਸ ਤਸਵੀਰ ਨੂੰ ਤੇਲਗੂ ਅਖ਼ਬਾਰ ਨੇ ‘Aakali Choop’ ਟਾਈਟਲ ਹੇਠ ਛਾਪਿਆ ਜਿਸ ਦਾ ਮਤਲਬ ਹੈ ‘ਭੁੱਖਾ ਦਿਖਣਾ’। ਦਿਲ ਨੂੰ ਛੂਹਣ ਵਾਲੀ ਇਸ ਫੋਟੋ ਨੇ ਕਾਫੀ ਪ੍ਰਭਾਵਿਤ ਕੀਤਾ ਤੇ ਸੋਸ਼ਲ ਮੀਡੀਆ ‘ਤੇ ਇਸ ਦੀ ਖੂਬ ਤਾਰੀਫ ਹੋਈ।
ਇਸ ਤਸਵੀਰ ਨੂੰ ਐਮਵੀ ਫਾਉਂਡੇਸ਼ਨ ਦੇ ਕੌਮੀ ਸੰਯੋਜਕ ਵੈਂਕਟ ਰੈੱਡੀ ਨੇ ਵੇਖ ਫੇਸਬੁੱਕ ‘ਤੇ ਸਾਂਝਾ ਕੀਤਾ। ਇਹ ਸੰਸਥਾ ਕੁੜੀਆਂ ਦੇ ਅਧਿਕਾਰਾਂ ਲਈ ਕੰਮ ਕਰਦੀ ਹੈ, ਨੇ ਲਿਖਿਆ, “ਇਸ ਬੱਚੀ ਨੂੰ ਦਾਖਲਾ ਕਿਉਂ ਨਹੀਂ ਦਿੱਤਾ ਗਿਆ ਤੇ ਉਸ ਨੂੰ ਭੋਜਨ ਦਾ ਅਧਿਕਾਰ ਤੇ ਸਿੱਖਿਆ ਦਾ ਅਧਿਾਕਰ ਕਿਉਂ ਨਹੀਂ ਮਿਲਿਆ...ਇਹ ਸ਼ਰਮ ਦੀ ਗੱਲ ਹੈ।”
ਇਸ ਤੋਂ ਬਾਅਦ ਕੁੜੀ ਨੂੰ ਉਸੇ ਸਲੂਕ ‘ਚ ਇੱਕ ਵਿਦਿਆਰਥਣ ਦੇ ਤੌਰ ‘ਤੇ ਦਾਖਲਾ ਦਵਾਇਆ ਗਿਆ। ਇਸ ਘਟਨਾ ‘ਚ ਇਹ ਗੱਲ ਸਾਬਤ ਹੁੰਦੀ ਹੈ ਕਿ ਸੋਸ਼ਲ ਮੀਡੀਆ ਦੀ ਤਾਕਤ ਕਦੇ-ਕਦੇ ਚਮਤਕਾਰ ਕਰ ਦਿੰਦੀ ਹੈ।