Viral video- ਆਪਣੇ ਮਾਂ-ਪਿਓ ਨੂੰ ਸੜਕ ਉਤੇ ਸ਼ਰੇਆਮ ਚੱਪਲਾਂ ਨਾਲ ਕੁੱਟ ਰਹੇ ਇਕ ਪੁੱਤ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਬੇਟਾ ਆਪਣੇ ਮਾਤਾ-ਪਿਤਾ ਨੂੰ ਚੱਪਲਾਂ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਇਹ ਘਟਨਾ ਸ਼੍ਰੀਨਗਰ ਦੀ ਦੱਸੀ ਜਾ ਰਹੀ ਹੈ।


ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਪਿਤਾ ਦੇ ਹੱਥ ਵਿਚ ਬੈਗ ਹੈ ਅਤੇ ਮਾਂ ਕੋਲ ਖੜ੍ਹੀ ਹੈ। ਫਿਰ ਬੇਟਾ ਆਪਣੇ ਪੈਰਾਂ ਵਿਚੋਂ ਚੱਪਲ ਕੱਢ ਲੈਂਦਾ ਹੈ ਅਤੇ ਮਾਪਿਆਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਹੈ। ਪਿਤਾ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਬੇਟਾ ਲਗਾਤਾਰ ਹਮਲਾ ਕਰਦਾ ਰਿਹਾ। ਉਹ ਆਪਣੀ ਮਾਂ ਨਾਲ ਵੀ ਅਜਿਹਾ ਹੀ ਕਰਦਾ ਹੈ।



ਜਦੋਂ ਮਾਂ ਨੇ ਬੇਟੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ...
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਇਕ ਹੋਰ ਵਿਅਕਤੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹ ਅਜਿਹਾ ਕਰਨ ਵਿੱਚ ਸਫਲ ਨਹੀਂ ਹੁੰਦਾ। ਕੁੱਟਮਾਰ ਤੋਂ ਬਾਅਦ ਪਿਤਾ ਸੜਕ ਕਿਨਾਰੇ ਡਿੱਗ ਪਿਆ। ਇਸ ਤੋਂ ਬਾਅਦ ਵੀ ਬੇਟਾ ਨੂੰ ਚੱਪਲਾਂ ਮਾਰਦਾ ਰਿਹਾ। ਇਸ ਦੌਰਾਨ ਜਦੋਂ ਮਾਂ ਨੇ ਬੇਟੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮਾਂ ਨੂੰ ਵੀ ਚੱਪਲਾਂ ਨਾਲ ਕੁੱਟਿਆ। ਜਦੋਂ ਬੇਟੇ ਨੂੰ ਪਤਾ ਲੱਗਾ ਕਿ ਕੋਈ ਉਸ ਦੀ ਵੀਡੀਓ ਬਣਾ ਰਿਹਾ ਹੈ ਤਾਂ ਉਹ ਵੀਡੀਓ ਬਣਾਉਣ ਵਾਲੇ ਵਿਅਕਤੀ ਵੱਲ ਭੱਜਿਆ।


ਪੁਲਿਸ ਕੋਲ ਪਹੁੰਚੀ ਸ਼ਿਕਾਇਤ...
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਅਤੇ ਐਫਆਈਆਰ ਦਰਜ ਕੀਤੀ। ਪੁਲਿਸ ਨੇ ਸ਼੍ਰੀਨਗਰ ਵਿੱਚ ਪਿਛਲੇ ਇੱਕ ਸਾਲ ਤੋਂ ਆਪਣੇ ਮਾਤਾ-ਪਿਤਾ ਉੱਤੇ ਹਮਲਾ ਕਰਨ ਅਤੇ ਉਨ੍ਹਾਂ ਨੂੰ ਆਪਣੇ ਘਰ ਵਿੱਚ ਵੜਨ ਨਾ ਦੇਣ ਦੇ ਦੋਸ਼ ਵਿੱਚ ਇੱਕ ਵਿਅਕਤੀ ਦੇ ਖਿਲਾਫ ਕਾਰਵਾਈ ਕੀਤੀ ਹੈ।



ਵਿਅਕਤੀ ਦੀ ਮਾਤਾ ਤਜਾ ਬਾਨੋ ਪਤਨੀ ਅਹਿਮਦ ਵਾਨੀ ਦੀ ਲਿਖਤੀ ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਥਾਣਾ ਨੌਗਾਮ ਵਿਖੇ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਵਿਅਕਤੀ ਦੀ ਪਛਾਣ ਮੁਹੰਮਦ ਅਸ਼ਰਫ ਵਾਨੀ ਪੁੱਤਰ ਅਹਿਮਦ ਵਾਨੀ ਵਜੋਂ ਹੋਈ ਹੈ।


ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕੁੱਟਮਾਰ ਤੋਂ ਬਾਅਦ ਪਿਤਾ ਸੜਕ ਕਿਨਾਰੇ ਡਿੱਗ ਪਿਆ। ਇਸ ਤੋਂ ਬਾਅਦ ਵੀ ਬੇਟਾ ਉਸ ‘ਤੇ ਚੱਪਲਾਂ ਦੀ ਵਰਖਾ ਕਰਦਾ ਰਿਹਾ। ਇਸ ਦੌਰਾਨ ਜਦੋਂ ਮਾਂ ਨੇ ਬੇਟੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮਾਂ ਨੂੰ ਵੀ ਚੱਪਲਾਂ ਨਾਲ ਕੁੱਟਿਆ।