ਨਵੀਂ ਦਿੱਲੀ: ਵਿਰਾਟ ਕੋਹਲੀ ਇਕਲੌਤੇ ਅਜਿਹੇ ਕ੍ਰਿਕਟਰ ਹਨ ਜੋ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੇ ਦੁਨੀਆ ਦੇ ਟਾਪ ਖਿਡਾਰੀਆਂ ਦੀ ਫੋਰਬਸ ਲਿਸਟ ‘ਚ 100 ਵੇਂ ਨੰਬਰ ‘ਤੇ ਹਨ। ਕੋਹਲੀ ਨੇ ਲਗਾਤਾਰ ਤਿੰਨ ਸਾਲਾਂ ਤੋਂ ਫੋਰਬਸ ਲਿਸਟ ‘ਚ ਥਾਂ ਬਣਾਈ ਹੋਈ ਹੈ। ਕੋਹਲੀ 2017 ‘141 ਕਰੋੜ ਰੁਪਏ ਦੀ ਜਾਇਦਾਦ ਨਾਲ 89ਵੇਂ ਤੇ 2018 ‘160 ਕਰੋੜ ਰੁਪਏ ਦੀ ਜਾਇਦਾਦ ਨਾਲ 83ਵੇਂ ਨੰਬਰ ‘ਤੇ ਸੀ। ਜੂਨ 2019 ‘ਚ ਉਨ੍ਹਾਂ ਦੀ ਆਮਦਨ ‘ਚ ਬੇਸ਼ੱਕ 7 ਕਰੋੜ ਰੁਪਏ ਦਾ ਇਜ਼ਾਫਾ ਹੋਇਆ ਪਰ ਇਸ ਨਾਲ ਉਹ ਲਿਸਟ ‘ਚ 100ਵੇਂ ਸਥਾਨ ‘ਤੇ ਹਨ।


ਇਸ ਲਿਸਟ ‘ਚ ਪਹਿਲੀ ਵਾਰ ਫੁਟਬਾਲਰ ਲਿਓਨੇਲ ਮੈਸੀ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਨੂੰ ਪਿੱਛੇ ਛੱਡ ਕੇ ਟਾਪ ‘ਤੇ ਪਹੁੰਚੇ ਹਨ। ਰੋਨਾਲਡੋ ਨੇ ਇਸ ਦੌਰਾਨ ਆਪਣੀ ਕਮਾਈ 10.9 ਕਰੋੜ ਡਾਲਰ ਵਧਾ ਲਈ ਹੈ। ਫੋਰਬਸ ਲਿਸਟ ਦੇ ਪਹਿਲੇ ਨੰਬਰ ਦੇ ਪਲੇਅਰ ਰੋਨਾਲਡੋ ਤੇ ਆਖਰੀ ਖਿਡਾਰੀ ਕੋਹਲੀ ਦੀ ਕਮਾਈ ‘ਚ ਪੰਜ ਗੁਣਾ ਦਾ ਫਰਕ ਹੈ।

ਇਸ ਲਿਸਟ ‘ਚ ਮਹਿਲਾਵਾਂ ਵਿੱਚੋਂ ਟੈਨਿਸ ਪਲੇਅਰ ਸੈਰੇਨਾ ਵਿਲੀਅਮਸ ਟਾਪ-100 ‘ਚ ਸ਼ਾਮਲ ਹੋਣ ਵਾਲੀ ਇਕਲੌਤੀ ਖਿਡਾਰਣ ਹੈ। ਇਸ ਦੇ ਨਾਲ ਸਭ ਤੋਂ ਜ਼ਿਆਦਾ ਕਮਾਈ ਦੇ ਮਾਮਲੇ ‘ਚ ਲਿਸਟ ‘ਚ 25 ਐਥਲੀਟ ਵੀ ਸ਼ਾਮਲ ਹਨ, ਜੋ ਪਿਛਲੇ ਵਾਰ 22 ਸੀ। ਇਸ ਲਿਸਟ ਦੀ ਖਾਸ ਗੱਲ ਹੈ ਕਿ ਇਸ ‘ਚ ਪਹਿਲੀ ਵਾਰ ਪਹਿਲੇ ਤਿੰਨ ਨੰਬਰਾਂ ‘ਤੇ ਫੁਟਬਾਲਰ ਖਿਡਾਰੀਆਂ ਦਾ ਕਬਜ਼ਾ ਹੈ।