ਪੜਚੋਲ ਕਰੋ
Advertisement
ਕਿੰਗਸ 11 ਪੰਜਾਬ ਨੂੰ ਸਹਿਵਾਗ ਵੱਲੋਂ ਅਲਵਿਦਾ
ਮੁੰਬਈ: ਸਾਬਕਾ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਵਿਰੇਂਦਰ ਸਹਿਵਾਗ ਸ਼ਨਿਵਾਰ ਨੂੰ ਆਈ.ਪੀ.ਐਲ ਦੀ ਟੀਮ ਕਿੰਗਸ ਇਲੈਵਨ ਪੰਜਾਬ ਤੋਂ ਵੱਖ ਹੋ ਗਏ ਹਨ। ਉਹ ਸਾਲ 2016 ਤੋਂ ਇਸ ਟੀਮ ਨਾਲ ਜੁੜੇ ਰਹੇ ਹਨ ਤੇ ਇਸ ਟੀਮ ਦੇ ਆਈ.ਪੀ.ਐਲ ਦੇ 3 ਐਡੀਸ਼ਨ ‘ਚ ਮੈਂਟੌਰ ਵੀ ਰਹੇ ਹਨ। ਸਹਿਵਾਗ ਨੇ ਕਿੰਗਸ 11 ਪੰਜਾਬ ਦੇ ਦੋ ਸੈਸ਼ਨਾਂ ‘ਚ ਖਿਡਾਰੀ ਦੇ ਤੌਰ ‘ਤੇ ਵੀ ਮੈਚ ਖੇਡੇ।
ਉਨ੍ਹਾਂ ਨੇ ਆਪਣੇ ਵਨਡੇ ਕਰੀਅਰ ‘ਚ 8 ਹਜ਼ਾਰ ਤੋਂ ਜ਼ਿਆਦਾ ਦੋੜਾਂ ਬਣਾਈਆਂ ਹਨ। ਸਹਿਵਾਗ ਨੇ ਟੀਮ ਨੂੰ ਛੱਡਣ ਦੀ ਜਾਣਕਾਰੀ ਬੀਤੇ ਦਿਨ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਕੀਤੀ। ਉਨ੍ਹਾਂ ਨੇ ਆਪਣੀ ਪੋਸਟ ‘ਚ ਲਿਖਿਆ, ‘ਸਭ ਚੰਗੀਆਂ ਚੀਜਾਂ ਦਾ ਕੋਈ ਅੰਤ ਹੁੰਦਾ ਹੈ ਤੇ ਮੇਰਾ ਕਿੰਗਸ ਇਲੈਵਨ ਪੰਜਾਬ ਟੀਮ ਨਾਲ ਚੰਗਾ ਸਮਾਂ ਬੀਤੀਆ। ਦੋ ਸੀਜ਼ਨ ਖੇਡਿਆ ਤੇ 3 ਸੀਜ਼ਨ ਤਕ ਟੀਮ ਦਾ ਮੈਂਟੌਰ ਰਿਹਾ’।
ਸਹਿਵਾਗ ਨੇ ਆਈ.ਪੀ.ਐਲ ਦੇ 104 ਮੈਚਾਂ ‘ਚ ਕੁੱਲ 2728 ਦੌੜਾਂ ਬਣਾਈਆਂ। ਉਨ੍ਹਾਂ ਨੇ 2 ਸੈਂਕੜੇ ਤੇ 16 ਅੱਧ-ਸੈਂਕੜੇ ਬਣਾਏ ਹਨ। ਸਹਿਵਾਗ ਤੇ ਪੰਜਾਬ ਦੀ ਟੀਮ ਦੀ ਮਾਲਕਨ ਬਾਲੀਵੁੱਡ ਐਕਟਰਸ ਪ੍ਰੀਟੀ ਜ਼ਿੰਟਾ ‘ਚ ਅਣਬਣ ਦੀਆਂ ਖ਼ਬਰਾਂ 2018 ਦੇ ਆਈ.ਪੀ.ਐਲ ‘ਚ ਹੀ ਆਉਣੀਆਂ ਸ਼ੁਰੂ ਹੋ ਗਈਆਂ ਸੀ। ਪਰ ਦੋਨਾਂ ਨੇ ਇਨ੍ਹਾਂ ‘ਤੇ ਕਦੇ ਕੁਝ ਨਹੀਂ ਕਿਹਾ, ਅਜਿਹੇ ‘ਚ ਸਹਿਵਾਗ ਦੇ ਟੀਮ ਨੂੰ ਛੱਡਣ ਦੇ ਫੈਸਲੇ ਨੇ ਇਨ੍ਹਾਂ ਖ਼ਬਰਾਂ ‘ਤੇ ਮੋਹਰ ਲਾਉਣ ਦਾ ਕੰਮ ਕੀਤਾ ਹੈ।All good things must come to an end and I've had a wonderful time at Kings 11 Punjab, for 2 seasons as a player and 3 as a mentor. My association with Kings 11 comes to an end and I am thankful for the time I have had here and wish the team all the very best for the times ahead.
— Virender Sehwag (@virendersehwag) November 3, 2018
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਤਕਨਾਲੌਜੀ
ਲੁਧਿਆਣਾ
ਅੰਮ੍ਰਿਤਸਰ
Advertisement