ਨਵੀਂ ਦਿੱਲੀ: ਕਈ ਵਾਰ ਲੋਕ ਕੁਝ ਸਰਕਾਰੀ ਵਿਭਾਗਾਂ ਦੇ ਕੰਮਕਾਜ ਦੀ ਸ਼ੈਲੀ ਤੋਂ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਦੀ ਕੋਈ ਨਾ ਕੋਈ ਸ਼ਿਕਾਇਤ ਹੁੰਦੀ ਹੈ ਕਿ ਸਰਕਾਰੀ ਵਿਭਾਗ ਵਿੱਚ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਲੋਕ ਕਈ ਉੱਚ ਅਧਿਕਾਰੀਆਂ ਸਰਕਾਰ ਨੂੰ ਸ਼ਿਕਾਇਤ ਪੋਰਟਲ ਉੱਤੇ ਕਰਦੇ ਹਨ ਪਰ ਉਹ ਉਨ੍ਹਾਂ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹੁੰਦੇ।


ਅਜਿਹੀ ਸਥਿਤੀ ਵਿੱਚ ਕਈ ਲੋਕਾਂ ਦੀ ਇੱਛਾ ਹੁੰਦੀ ਹੈ ਕਿ ਉਹ ਆਪਣੀ ਸ਼ਿਕਾਇਤ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਾਉਣ; ਤਾਂ ਜੋ ਉਨ੍ਹਾਂ ਦੀ ਸ਼ਿਕਾਇਤ ਉੱਤੇ ਕਾਰਵਾਈ ਹੋ ਸਕੇ। ਹੁਣ ਤੁਸੀਂ ਆਸਾਨੀ ਨਾਲ ਆਪਣੇ ਘਰ ਬੈਠਿਆਂ ਹੀ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਆਪਣੀ ਸ਼ਿਕਾਇਤ ਔਨਲਾਈਨ ਦਰਜ ਕਰਵਾ ਸਕਦੇ ਹੋ।


ਆਓ ਜਾਣੀਏ ਕਿ ਤੁਸੀਂ ਆਪਣੀ ਸ਼ਿਕਾਇਤ PMO ’ਚ ਕਿਵੇਂ ਦਰਜ ਕਰਵਾ ਸਕਦੇ ਹੋ ਤੇ ਫਿਰ ਉਹ ਦਫ਼ਤਰ ਕਿਵੇਂ ਕਾਰਵਾਈ ਕਰਦਾ ਹੈ:


ਇੰਝ ਕਰੋ PMO ਨੂੰ ਸ਼ਿਕਾਇਤ


ਤੁਸੀਂ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ https://www.pmindia.gov.in/hi ਉੱਤੇ ਜਾਓ। ਫਿਰ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰੋ (ਡ੍ਰੌਪ–ਡਾਊਨ ਮੇਨਯੂ ਰਾਹੀਂ) > ‘ ਪ੍ਰਧਾਨ ਮੰਤਰੀ ਕੋ ਲਿਖੇਂ ‘ ਉੱਤੇ ਮਾਣਯੋਗ ਪ੍ਰਧਾਨ ਮੰਤਰੀ / ਪ੍ਰਧਾਨ ਮੰਤਰੀ ਨੂੰ ਕੋਈ ਵੀ ਸ਼ਿਕਾਇਤ ਭੇਜ ਸਕਦੇ ਹੋ। ਇਹ ਲਿੰਕ ਪ੍ਰਧਾਨ ਮੰਤਰੀ ਦਫ਼ਤਰ ਦੀ ਵੈੱਬਸਾਈਟ www.pmindia.gov.in/hi ਦੇ ਹੋਮ ਪੇਜ ਉੱਤੇ ਵੀ ਉਪਲਬਧ ਹੈ। ਇਸ ਤੋਂ ਬਾਅਦ ਤੁਹਾਡੇ ਸਾਹਮਣੇ CPGRAMS ਪੇਜ ਖੁੱਲ੍ਹ ਜਾਵੇਗਾ, ਜਿੱਥੇ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਇੱਕ ਰਜਿਸਟ੍ਰੇਸ਼ਨ ਨੰਬਰ ਵੀ ਆ ਜਾਂਦਾ ਹੈ।


ਨਾਗਰਿਕਾਂ ਕੋਲ ਸ਼ਿਕਾਇਤ ਨਾਲ ਸਬੰਧਤ ਨੱਥੀ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਦਾ ਵਿਕਲਪ ਵੀ ਹੁੰਦਾ ਹੈ। ਉਸ ਵਿੱਚ ਆਪਣੀ ਮੰਗੀ ਜਾਣਕਾਰੀ ਭਰੋ, ਜਿਸ ਵਿੱਚ ਤੁਹਾਡੀ ਨਿਜੀ ਜਾਣਕਾਰੀ ਤੋਂ ਲੈ ਕੇ ਤੁਹਾਡੀ ਸ਼ਿਕਾਇਤ ਦੀ ਜਾਣਕਾਰੀ ਸ਼ਾਮਲ ਹੁੰਦੀ ਹੈ।


ਲਿਖ ਕੇ ਵੀ ਭੇਜ ਸਕਦੇ ਹੋ ਸ਼ਿਕਾਇਤ


ਤੁਸੀਂ ਆਪਣੀ ਸ਼ਿਕਾਇਤ ਮਾਣਯੋਗ ਪ੍ਰਧਾਨ ਮੰਤਰੀ/ਪ੍ਰਧਾਨ ਮੰਤਰੀ ਦਫ਼ਤਰ ਨੂੰ ਡਾਕ ਰਾਹੀਂ ਵੀ ਭੇਜ ਸਕਦੇ ਹੋ। ਇਸ ਲਈ ਪਤਾ ਹੈ, ਪ੍ਰਧਾਨ ਮੰਤਰੀ ਦਫ਼ਤਰ, ਸਾਊਥ ਬਲੌਕ, ਨਵੀਂ ਦਿੱਲੀ, ਪਿੰਨ-110011


ਇਸ ਤੋਂ ਇਲਾਵਾ ਫ਼ੈਕਸ ਰਾਹੀਂ ਵੀ ਸ਼ਿਕਾਇਤ ਭੇਜੀ ਜਾ ਸਕਦੀ ਹੈ; ਜਿਸ ਲਈ ਫ਼ੈਕਸ ਨੰਬਰ ਹੈ 011-23016857


ਕਿੰਝ ਹੁੰਦੀ ਹੈ ਕਾਰਵਾਈ?


ਦਰਅਸਲ, ਪ੍ਰਧਾਨ ਮੰਤਰੀ ਦਫ਼ਤਰ ਨੂੰ ਬਹੁਤ ਵੱਡੀ ਗਿਣਤੀ ਵਿੱਚ ਸ਼ਿਕਾਇਤਾਂ ਮਿਲਦੀਆਂ ਹਨ, ਜੋ ਵਿਭਿੰਨ ਮੰਤਰਾਲਿਆਂ/ਵਿਭਾਗਾਂ ਜਾਂ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਨਾਲ ਸਬੰਧਤ ਹੁੰਦੀਆਂ ਹਨ। ਪ੍ਰਧਾਨ ਮੰਤਰੀ ਦਫ਼ਤਰ ਦੇ ਜਨਤਾ ਸੈੱਲ ਦੀਆਂ ਚਿੱਠੀਆਂ ਉੱਤੇ ਕਾਰਵਾਈ ਕਰਨ ਲਈ ਇਕ ਪੂਰੀ ਸਮਰਪਿਤ ਟੀਮ ਹੁੰਦੀ ਹੈ, ਜਿਸ ਵੱਲੋਂ ਸ਼ਿਕਾਇਤਾਂ ਉੱਤੇ ਕੰਮ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਸ ਤੋਂ ਬਾਅਦ ਲੋਕ ਸ਼ਿਕਾਇਤ ਨਿਪਟਾਨ ਤੇ ਮੌਨੀਟਰਿੰਗ ਪ੍ਰਣਾਲੀ (CPGRAMS) ਦੇ ਮਾਧਿਅਮ ਰਾਹੀਂ ਸ਼ਿਕਾਇਤਕਰਤਾ ਨੂੰ ਜਵਾਬ ਵੀ ਦਿੱਤਾ ਜਾਂਦਾ ਹੈ।


ਇਹ ਵੀ ਪੜ੍ਹੋ: Bank Holidays in July 2021: ਇਸ ਮਹੀਨੇ ਕੁੱਲ 15 ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿਸ ਦਿਨ ਨਿਪਟਾ ਸਕੋਗੇ ਕੰਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904