ਪੜਚੋਲ ਕਰੋ
ਵਿਆਹ ਵੇਲੇ ਵੀ ਪਬਜੀ ਖੇਡਦਾ ਰਿਹਾ ਲਾੜਾ, ਫੇਰ ਹੋਇਆ ਕੁਝ ਅਜਿਹਾ
ਦੇਸ਼ ਦੇ ਲੋਕਾਂ ‘ਚ ਪਬਜੀ ਗੇਮ ਦਾ ਕ੍ਰੇਜ਼ ਵਧਦਾ ਹੀ ਜਾ ਰਿਹਾ ਹੈ। ਇਸ ਗੇਮ ਨੂੰ ਖੇਡਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਗੁਜਰਾਤ ਸਰਕਾਰ ਦੇ ਨਾਲ-ਨਾਲ ਦੇਸ਼ ਦੇ ਕਈ ਸੂਬਿਆਂ ‘ਚ ਇਸ ਗੇਮ ਨੂੰ ਬੈਨ ਕਰ ਦਿੱਤਾ ਗਿਆ ਹੈ।

ਨਵੀਂ ਦਿੱਲੀ: ਦੇਸ਼ ਦੇ ਲੋਕਾਂ ‘ਚ ਪਬਜੀ ਗੇਮ ਦਾ ਕ੍ਰੇਜ਼ ਵਧਦਾ ਹੀ ਜਾ ਰਿਹਾ ਹੈ। ਇਸ ਗੇਮ ਨੂੰ ਖੇਡਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਗੁਜਰਾਤ ਸਰਕਾਰ ਦੇ ਨਾਲ-ਨਾਲ ਦੇਸ਼ ਦੇ ਕਈ ਸੂਬਿਆਂ ‘ਚ ਇਸ ਗੇਮ ਨੂੰ ਬੈਨ ਕਰ ਦਿੱਤਾ ਗਿਆ ਹੈ। ਕਈ ਥਾਵਾਂ ‘ਤੇ ਗੇਮ ਨੂੰ ਬੈਨ ਕਰਨ ਦੀ ਪਟੀਸ਼ਨ ਦਾਇਰ ਕੀਤੀ ਗਈ ਹੈ। ਪਬਜੀ ਦਾ ਅਡੀਸ਼ਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਲੋਕ ਇਸ ਦੀ ਆਦਤ ਦੇ ਸ਼ਿਕਾਰ ਹੋ ਰਹੇ ਹਨ। ਇਸ ‘ਚ ਕਿਸੇ ਨੇ ਆਪਣਾ ਪਰਿਵਾਰ ਛੱਡ ਦਿੱਤਾ ਤੇ ਕਿਸੇ ਨੇ ਆਪਣੀ ਜਾਨ ਗਵਾ ਦਿੱਤੀ ਹੈ। ਹੁਣ ਇੱਕ ਅਜਿਹਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ‘ਚ ਵਿਆਹ ਵਾਲੇ ਦਿਨ ਹੀ ਲਾੜਾ ਆਪਣੀ ਦੁਲਹਨ ਨੂੰ ਅਣਗੌਲਿਆ ਕਰ ਗੇਮ ਖੇਡਣ ‘ਚ ਰੁੱਝਿਆ ਹੋਇਆ ਹੈ। ਵੇਖੋ ਵੀਡੀਓ: https://www.facebook.com/Ishare4/videos/579163512603324/ ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਦੁਲ੍ਹਾ ਤੇ ਦੁਲਹਨ ਵਿਆਹ ਦੇ ਦਿਨ ਸਟੇਜ ‘ਤੇ ਬੈਠੇ ਹਨ। ਲਾੜੀ ਜਿੱਥੇ ਮਹਿਮਾਨਾਂ ਦੇ ਸਾਹਮਣੇ ਬੈਠੀ ਹੈ, ਉੱਥੇ ਹੀ ਲਾੜਾ ਪਬਜੀ ਖੇਡਣ ‘ਚ ਮਸ਼ਗੂਲ ਹੈ। ਇਸੇ ਦੌਰਾਨ ਲਾੜੇ ਨੂੰ ਇੱਕ ਵਿਅਕਤੀ ਗਿਫਟ ਦਿੰਦਾ ਹੈ ਪਰ ਲਾੜੇ ਦੀ ਗੇਮ ‘ਚ ਪ੍ਰੇਸ਼ਾਨੀ ਹੋਣ ਕਾਰਨ ਉਹ ਗੁੱਸੇ ‘ਚ ਗਿਫਟ ਨੂੰ ਸਾਈਡ ‘ਤੇ ਸੁੱਟ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਪਰ ਵੀਡੀਓ ਕਿੱਥੇ ਦਾ ਤੇ ਕਦੋਂ ਦਾ ਹੈ, ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ।
Before You Go
Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
ਟ੍ਰੈਂਡਿੰਗ ਟੌਪਿਕ





















